ਆਈਪੀਐੱਲ ’ਚ ਦੋ ਹੋਰ ਨਵੀਆਂ ਟੀਮਾਂ ਆਉਣ ਨੋਟਾਂ ’ਚ ਖੇਡੇਗਾ ਬੀਸੀਸੀਆਈ
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 2022 ਸੀਜ਼ਨ &lsquoਚ ਦੋ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਛੇਤੀ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਖਾਤੇ &rsquoਚ ਘੱਟੋ-ਘੱਟ 5,000 ਕਰੋੜ ਰੁਪਏ ਆ ਜਾਣਗੇ। ਆਈਪੀਐੱਲ ਫਿਲਹਾਲ ਅੱਠ ਟੀਮਾਂ ਦੇ ਵਿੱਚ ਖੇਡਿਆ ਜਾ ਰਿਹਾ ਹੈ ਪਰ ਅਗਲੇ ਸਾਲ ਤੋਂ 10 ਟੀਮਾਂ ਇਸ ਵਿੱਚ ਖੇਡਣਗੀਆਂ। ਆਈਪੀਐੱਲ ਗਵਰਨਿੰਗ ਕੌਂਸਲ ਦੀ ਹਾਲ ਦੀ ਮੀਟਿੰਗ ਦੌਰਾਨ ਇਸ ਦੀ ਬੋਲੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ। ਬੀਸੀਸੀਆਈ ਦੇ ਸੂਤਰ ਨੇ ਦੱਸਿਆ, &ldquoਕੋਈ ਵੀ ਕੰਪਨੀ 75 ਕਰੋੜ ਰੁਪਏ ਦੇ ਕੇ ਬੋਲੀ ਦਸਤਾਵੇਜ਼ ਖਰੀਦ ਸਕਦੀ ਹੈ। ਪਹਿਲਾਂ ਦੋਵਾਂ ਨਵੀਆਂ ਟੀਮਾਂ ਦੀ ਮੁੱਢਲੀ ਕੀਮਤ 1700 ਕਰੋੜ ਰੁਪਏ ਰੱਖੀ ਗਈ ਸੀ ਪਰ ਹੁਣ ਇਸ ਨੂੰ ਵਧਾ ਕੇ 2000 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਈਪੀਐੱਲ ਦੇ ਵਿੱਤੀ ਪੱਖ &lsquoਤੇ ਨਜ਼ਰ ਰੱਖਣ ਵਾਲੇ ਸੂਤਰ ਨੇ ਕਿਹਾ ਕਿ ਜੇ ਬੋਲੀ ਪ੍ਰਕਿਰਿਆ ਯੋਜਨਾ ਅਨੁਸਾਰ ਚੱਲੀ ਤਾਂ ਬੀਸੀਸੀਆਈ ਨੂੰ ਘੱਟੋ ਘੱਟ 5000 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ ਕਿਉਂਕਿ ਕਈ ਕੰਪਨੀਆਂ ਬੋਲੀ ਪ੍ਰਕਿਰਿਆ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ।