image caption: ਡਾਂਸਰ ਮੈਡੀ ਡੁਰਡੇਂਟ ਦੀ ਹੱਤਿਆ

ਇੰਗਲੈਂਡ 'ਚ ਡਾਂਸਰ ਦੀ ਹੱਤਿਆ ਮਾਮਲੇ ਦੀ ਜਾਂਚ

 ਲੈਸਟਰ (ਇੰਗਲੈਂਡ), 2 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਪੁਲਿਸ ਅਨੁਸਾਰ 22 ਸਾਲਾ ਪ੍ਰਸਿੱਧ ਡਾਂਸਰ ਮੈਡੀ ਡੁਰਡੇਂਟ ਹੋਲੰਬੇ ਅਤੇ ਉਸ ਦੇ ਦੋਸਤ ਬੈਂਜਾਮਿਨ ਗਰੀਨ (41) ਦੀ ਕੈਟਰਿੰਗ ਦੇ ਸਲੇਟ ਡਰਾਈਵ ਇਲਾਕੇ ਵਿਚ ਹੱਤਿਆ ਹੋਣ ਦੇ ਵੇਰਵੇ ਮਿਲੇ ਹਨ। ਨਾਰਥਮਟੋਨਸਾਇਰ ਪੁਲਿਸ ਅਨੁਸਾਰ ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਡਾਂਸਰ ਦੇ ਸਰੀਰ ਉਤੇ ਚਾਕੂ ਦੇ ਜਖਮ ਜਦਕਿ ਉਸ ਦੇ ਦੋਸਤ ਦੇ ਸਰੀਰ ਉਤੇ ਵੀ ਜਖਮ ਮਿਲੇ ਹਨ। ਪੁਲਿਸ ਨੇ ਇਸ ਕੇਸ ਨੂੰ ਕਤਲ ਕੇਸ ਮੰਨਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ