image caption:

ਪੰਜਾਬ ਦੇ ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ਵਿਚ ਭਾਰਤ ਨੂੰ ਦਵਾਇਆ ਪਹਿਲਾ ਪੈਰਾਲੰਪਿਕ ਮੈਡਲ

ਟੋਕੀਉ &ndash ਪੰਜਾਬ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਟੋਕੀਓ ਪੈਰਾਲੰਪਿਕਸ ਵਿਚੋਂ ਕਾਂਸੀ ਦਾ ਤਗਮਾ ਜਿੱਤਿਆ। ਤੀਰਅੰਦਾਜ਼ੀ ਵਿਚ ਭਾਰਤ ਦਾ ਇਹ ਪਹਿਲਾ ਪੈਰਾਲੰਪਿਕ ਮੈਡਲ ਹੈ। ਇਸ ਦੇ ਨਾਲ ਭਾਰਤ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਕੁੱਲ 13 ਤਮਗੇ ਹਾਸਲ ਕੀਤੇ ਹਨ, ਜੋ ਕਿ ਭਾਰਤ ਦਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਹੈ।

ਹਰਵਿੰਦਰ ਨੇ ਕੋਰੀਆ ਦੇ ਕਿਮ ਮਿਨ ਸੂ ਨੂੰ ਹਰਾ ਕੇ ਟੋਕੀਉ ਪੈਰਾਲੰਪਿਕਸ ਦੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਜਿੱਤਿਆ। ਹਰਵਿੰਦਰ ਨੇ ਕੋਰੀਅਨ ਨਿਸ਼ਾਨੇਬਾਜ਼ ਨੂੰ ਸ਼ੂਟ-ਆਫ ਵਿਚ 6-5 ਨਾਲ ਹਰਾ ਕੇ ਮੈਡਲ ਜਿੱਤਿਆ। ਉਸ ਨੇ ਜਰਮਨੀ ਦੇ ਮੈਕ ਸ਼ਾਰਸਜ਼ੇਵਸਕੀ ਨੂੰ 6-2 ਨਾਲ ਹਰਾ ਕੇ ਈਵੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਇਸ ਤੋਂ ਬਾਅਦ, ਉਸ ਨੇ ਫਾਈਨਲ ਵਿਚ ਸ਼ੂਟਆਫ ਜਿੱਤਿਆ।