image caption:

ਸਿਧਾਰਥ ਸ਼ੁਕਲਾ ਦਾ ਹੋਇਆ ਅੰਤਿਮ ਸੰਸਕਾਰ, ਦਿੱਤੀ ਗਈ ਮੁੱਖ ਅਗਨੀ

ਮੁੰਬਈ &ndash ਅਦਾਕਾਰ ਸਿਧਾਰਥ ਸ਼ੁਕਲਾ ਦਾ ਸ਼ੁੱਕਰਵਾਰ ਨੂੰ ਸਾਢੇ ਤਿੰਨ ਵਜੇ ਓਸ਼ੀਵਾਵਾਰਾ ਸ਼ਮਸ਼ਾਨ ਘਾਟ &lsquoਤੇ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਬ੍ਰਹਿਮਾਕੁਮਾਰੀ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ ਗਿਆ। ਸਿਧਾਰਥ ਬਚਪਨ ਤੋਂ ਹੀ ਇਸ ਸੰਸਥਾ ਨਾਲ ਜੁੜੇ ਸਨ। ਸ਼ਮਸ਼ਾਨ ਘਾਟ &lsquoਤੇ ਸੈਲੇਬ੍ਰਿਟੀਜ਼ ਅਤੇ ਫੈਂਸ ਦੀ ਭੀੜ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਬ੍ਰਹਮਕੁਮਾਰੀ ਰੀਤੀ-ਰਿਵਾਜ਼ ਨਾਲ ਕੀਤਾ ਗਿਆ। ਸਿਧਾਰਥ ਦਾ ਅੰਤਿਮ ਸੰਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ &rsquoਚ ਹੋਇਆ।

ਸਿਧਾਰਥ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸਿਧਾਰਥ ਦੇ ਦਿਹਾਂਤ ਦੀ ਪੁਸ਼ਟੀ ਕੂਪਰ ਹਸਪਤਾਲ ਨੇ ਕੀਤੀ ਸੀ। ਇਸ ਖ਼ਬਰ ਨਾਲ ਫ਼ਿਲਮ ਤੇ ਟੀ. ਵੀ. ਜਗਤ &rsquoਚ ਸੋਗ ਦੀ ਲਹਿਰ ਦੌੜ ਗਈ। ਸਿਧਾਰਥ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਸ਼ਹਿਨਾਜ਼ ਕੌਰ ਗਿੱਲ ਨੂੰ ਡੂੰਘਾ ਸਦਮਾ ਪੁੱਜਾ ਹੈ।

ਅੱਜ ਜਦੋਂ ਸ਼ਹਿਨਾਜ਼ ਗਿੱਲ ਸ਼ਮਸ਼ਾਨਘਾਟ ਵਿਖੇ ਸਿਧਾਰਥ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਤਾਂ ਉਸ ਦੀ ਹਾਲਤ ਬੇਹੱਦ ਖਰਾਬ ਸੀ। ਸ਼ਹਿਨਾਜ਼ ਨੂੰ ਉਸ ਦੇ ਭਰਾ ਸ਼ਹਿਬਾਜ਼ ਗਿੱਲ ਨੇ ਸੰਭਾਲਿਆ ਹੋਇਆ ਸੀ। ਉਥੇ ਅੰਤਿਮ ਸੰਸਕਾਰ ਦੌਰਾਨ ਭਾਰੀ ਮੀਂਹ ਪਿਆ ਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਸ਼ਮਸ਼ਾਨਘਾਟ ਦੇ ਬਾਹਰ ਇਕੱਠੀ ਹੋ ਗਈ। ਸਿਧਾਰਥ ਦੇ ਅੰਤਿਮ ਦਰਸ਼ਨ ਕਰਕੇ ਲੋਕਾਂ ਨੂੰ ਬਾਹਰ ਭੇਜਿਆ ਜਾ ਰਿਹਾ ਸੀ ਤੇ ਸਸਕਾਰ ਵੇਲੇ ਲਿਮਟਿਡ ਲੋਕ ਹੀ ਸ਼ਾਮਲ ਹੋਏ।