image caption:

ਸਿਧਾਰਥ ਤੇ ਸ਼ਹਿਨਾਜ਼ ਗਿੱਲ ਦਾ ਦਸੰਬਰ ਵਿਚ ਹੋਣਾ ਸੀ ਵਿਆਹ

ਮੁੰਬਈ-  ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁੱਕਲਾ ਦੀ ਆਨਸਕਰੀਨ ਜੋੜੀ ਤਾਂ ਲੋਕ ਪਸੰਦ ਕਰਦੇ ਹੀ ਸੀ ਲੇਕਿਨ ਸ਼ਹਿਨਾਜ਼ ਗਿੱਲ ਅਸਲ ਜੀਵਨ ਵਿਚ ਸਿਧਾਰਥ ਨਾਲ ਬੇਪਨਾਹ ਮੁਹੱਬਤ ਕਰਦੀ ਸੀ। ਸ਼ਹਿਨਾਜ਼ ਤਾਂ ਸਿਧਾਰਥ ਨਾਲ ਦਸੰਬਰ ਵਿਚ ਵਿਆਹ ਕਰਨ ਵਾਲੀ ਸੀ, ਉਨ੍ਹਾਂ ਦੀ ਮੰਗਣੀ ਤਾਂ ਹੋ ਚੁੱਕੀ ਸੀ। ਇਸ ਗੱਲ ਦਾ ਖੁਲਾਸਾ ਬਿੱਗ ਬੌਸ 13 &rsquoਚ ਹਿੱਸਾ ਲੈਣ ਵਾਲੇ ਗਾਇਕ ਅਬੂ ਮਲਿਕ ਨੇ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਸਾਹਮਣੇ ਹੀ ਸ਼ਹਿਨਾਜ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ।
ਬਿਗ ਬੌਸ 13 ਵਿਨਰ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਦੀ ਜਿਗਰੀ ਦੋਸਤ ਜਸਲੀਨ ਮਠਾੜੂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ।
ਜਸਲੀਨ ਨੇ ਕਿਹਾ ਕਿ ਮੈਂ ਤਾਂ ਸ਼ਹਿਨਾਜ਼ ਨੂੰ ਹਮੇਸ਼ਾ ਕਿਹਾ ਕਰਦੀ ਸੀ ਕਿ ਵਿਆਹ ਕਰ ਲੈ, ਪਰਫੈਕਟ ਜੋੜੀ ਹੈ। ਲੇਟ ਨਾ ਕਰੋ ਕਿਉਂਕਿ ਸ਼ਹਿਨਾਜ਼ ਵੱਲੋਂ ਪਿਆਰ ਤਾਂ ਦਿਖਾਈ ਦਿੰਦਾ ਹੀ ਸੀ। ਇਸ &rsquoਤੇ ਸ਼ਹਿਨਾਜ਼ ਬਸ ਹੱਸ ਪੈਂਦੀ ਸੀ।
ਸ਼ਹਿਨਾਜ਼ ਦੀ ਪੂਰੀ ਫੈਮਿਲੀ ਸਿਧਾਰਥ ਨੂੰ ਬਹੁਤ ਪਸੰਦ ਕਰਦੀ ਸੀ। ਦੋਵਾਂ ਨੇ ਅਧਿਕਾਰਤ ਤੌਰ &rsquoਤੇ ਅਪਣੇ ਪਿਆਰ ਜਾਂ ਅੱਗੇ ਚਲ ਕੇ ਵਿਆਹ ਕਰਨ ਦਾ ਐਲਾਨ ਨਹੀਂ ਕੀਤਾ। ਉਹ ਇਸ ਲਈ ਕੀ ਪੂਰੀ ਦੁਨੀਆ ਨੂੰ ਉਨ੍ਹਾਂ ਦਾ ਆਪਸੀ ਪਿਆਰ ਦਿਖਦਾ ਹੀ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਸਿਧਾਰਥ ਸਾਨੂੰ ਸਾਰਿਆਂ ਨੂੰ ਛੱਡ ਕੇ ਇੰਨੀ ਜਲਦੀ ਚਲਾ ਜਾਵੇਗਾ।