image caption: ਲੇਖਕ: ਕੁਲਵੰਤ ਸਿੰਘ ‘ਢੇਸੀ’

ਅੇਨੇ ਉਲਝੇ ਤਾਣੇ ਬਾਣੇ ਹੋਏ ਨੇ, ਕਿਹੜਾ ਕਹਿੰਦੈ ਲੋਕ ਸਿਆਣੇ ਹੋਏ ਨੇ ਕੱਚ ਵਿਛਾਇਆ ਜਿਹਨਾ ਮੇਰੇ ਰਾਹਾਂ ਵਿਚ , ਸਾਰੇ ਚਿਹਰੇ ਮੈਂ ਪਹਿਚਾਣੇ ਹੋਏ ਨੇ ਹਥਿਆਰਾਂ ਦੀ ਦਹਿਸ਼ਤ ਵਿਚ ਪਿਸ ਰਹੇ ਅਫਗਾਨੀ ਲੋਕ

ਆਏ ਦਿਨ ਦੁਨੀਆਂ ਦੇ ਕਿਸੇ ਨਾ ਕਿਸੇ ਖਿੱਤੇ ਵਿਚ ਨਿਹੱਥੇ ਅਤੇ ਲਾਚਾਰ ਲੋਕਾਂ ਦੀ ਸ਼ਾਮਤ ਆਈ ਰਹਿੰਦੀ ਹੈ। ਸੰਚਾਰ ਸਾਧਨਾ ਦੀ ਤੇਜ਼ੀ ਕਾਰਨ ਇਹਨਾ ਸਾਕਿਆਂ ਦਾ ਸੇਕ ਸਾਡੇ ਤਕ ਪਹੁੰਚਦਾ ਜਰੂਰ ਹੈ ਪਰ ਇਹ ਹਰ ਇੱਕ ਵਿਅਕਤੀ ਦੀ ਆਪਣੀ ਤਬੀਅਤ ਹੈ ਕਿ ਉਹ ਇਸ ਤਰਾਂ ਦੇ ਵਰਤਾਰਿਆਂ ਨੂੰ ਕਿਵੇਂ ਲੈਂਦਾ ਹੈ। ਮਜ਼ਬੂਰ ਲੋਕ ਦੋ ਪੁੜਾਂ ਵਿਚ ਪਿਸ ਰਹੇ ਹਨ ਅਤੇ ਯੁਨਾਇਟਿਡ ਨੇਸ਼ਨ ਵਰਗੀਆਂ ਸੰਸਥਾਵਾਂ ਵੀ ਇਸ ਤਰਾਂ ਦੇ ਜ਼ੁਲਮ ਸਬੰਧੀ ਅਕਸਰ ਕੁਝ ਵੀ ਕਰਨ ਤੋਂ ਅਸਮਰਥ ਦਿਖਾਈ ਦਿੰਦੀਆਂ ਹਨ। ਕਦੀ ਕਦੀ ਤਾਂ ਇੰਝ ਵੀ ਪ੍ਰਤੀਤ ਹੁੰਦਾ ਹੈ ਜਿਵੇਂ ਕਾਦਰ ਦੀ ਬਣਾਈ ਇਸ ਕੁਦਰਤ ਵਿਚ ਵੱਡੀ ਮੱਛੀ ਵਲੋਂ ਛੋਟੀ ਨੂੰ ਖਾਣ ਦਾ ਕਰਮ ਮਨੁੱਖੀ ਸਮਾਜਾਂ ਵਿਚ ਅੱਜ ਵੀ ਲਗਾਤਾਰ ਚੱਲ ਰਿਹਾ ਹੈ। ਆਮ ਤੌਰ &lsquoਤੇ ਇਹ ਸਮਝਿਆ ਜਾਂਦਾ ਹੈ ਕਿ ਲੋਕ ਰਾਜੀ ਸਮਾਜਾਂ ਵਿਚ ਕਾਫੀ ਹੱਦ ਤਕ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ ਜਦ ਕਿ ਗੈਰ ਲੋਕ ਰਾਜੀ ਜਾਂ ਮਜ਼੍ਹਬੀ ਪ੍ਰਬੰਧਾਂ ਹੇਠ ਅੱਜ ਵੀ ਵੱਡੀ ਪੱਧਰ &lsquoਤੇ ਮਨੁੱਖੀ ਅਧਿਕਾਰਾਂ ਨੂੰ ਦਰੜਿਆ ਜਾਂਦਾ ਹੈ ਅਤੇ ਅਜੇਹਾ ਹੀ ਕਰਮ ਧਰਮ ਜਾਂ ਦੀਨ ਦੇ ਨਾਮ &lsquoਤੇ ਸਥਾਪਤ ਪ੍ਰਬੰਧਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ। ਅੱਜ ਸਾਰੀ ਦੁਨੀਆਂ ਦੀਆਂ ਨਜ਼ਰਾਂ ਅਫਗਾਨਿਸਤਾਨ ਵਲ ਹਨ ਭਾਵੇਂ ਕਿ ਮਨੁੱਖੀ ਅਧਿਕਾਰਾਂ ਦੇ ਸੰਕਟ ਦਾ ਮਾਮਲਾ ਖਾੜੀ ਦੇ ਬਹੁਤ ਸਾਰੇ ਦੇਸ਼ਾਂ ਵਿਚ ਹੈ। ਇਸਲਾਮ ਦੇ ਨਾਮ &lsquoਤੇ ਮੜ੍ਹੇ ਜਾ ਰਹੇ ਅੱਤਵਾਦ ਪਿੱਛੇ ਅਕਸਰ ਹੀ ਪੂੰਜੀਵਾਦੀ ਸ਼ਕਤੀਆਂ ਦਾ ਹੱਥ ਦੱਸਿਆ ਜਾਂਦਾ ਹੈ &lsquoਪਿਅਰ ਸੈਲਿੰਗਰ&rsquo ਨਾਮੀ ਇੱਕ ਅਮਰੀਕੀ ਪੱਤਰਕਾਰ ਅਤੇ ਲੇਖਕ ਦਾ ਕਹਿਣਾ ਹੈ ਕਿ ਅਸਲ ਵਿਚ ਖਾਣੀ ਦੀ ਜੰਗ ਹੀ ਇਸਲਾਮਕ ਅੱਤਵਾਦ ਦੀ ਭਿਆਨਕਤਾ ਲਈ ਜ਼ਿੰਮੇਵਾਰ ਹੈ (The Gulf War is responsible for the huge and horrifying rise in Islamic terrorism) ਖਾੜੀ ਦੇ ਜਿਹਨਾ ਦੇਸ਼ਾਂ ਵਿਚ ਤੇਲ ਨਿਕਲਦਾ ਹੈ ਉਹਨਾ ਨੂੰ ਆਪਣੇ ਕਬਜੇ ਹੇਠ ਰੱਖਣ ਲਈ ਪੂੰਜੀਵਾਦੀ ਮੋਹਰੀ ਸ਼ਕਤੀਆਂ ਨੇ ਕੂਟਨੀਤੀ ਦੀ ਜੋ ਸ਼ਤਰੰਜ ਚੱਲ ਕੇ ਵੱਖ ਵੱਖ ਸਮੇਂ ਜੋ ਵੱਖ ਵੱਖ ਦੇਸ਼ਾਂ &lsquoਤੇ ਧਾਵੇ ਕੀਤੇ ਉਹਨਾ ਨੇ ਕੱਟੜਾਦੀ ਇਸਲਾਮਕ ਸ਼ਕਤੀਆਂ ਨੂੰ ਉਕਸਾਇਆ ਜੋ ਕਿ ਖਾੜੀ ਦੇ ਦੇਸ਼ਾਂ ਦੇ ਨਾਲ ਨਾਲ ਹੋਰ ਇਸਲਾਮਕ ਦੇਸ਼ਾਂ ਦੇ ਮੁਸਲਮਾਨਾ ਨੂੰ ਆਪਣੇ ਮਗਰ ਲਾਮਬੰਦ ਕਰਨ ਵਿਚ ਕਾਮਯਾਬ ਹੋ ਗਏ ਅਤੇ ਹੁਣ ਉਹਨਾ ਖਾੜਕੂ ਧੜਿਆਂ ਨੇ &lsquoਇਸਲਾਮਕ ਸਟੇਟ&rsquo ਦੇ ਰੂਪ ਵਿਚ ਕੌਮਾਂਤਰੀ ਰਾਜ ਦੇ ਸੁਫਨੇ ਵੇਖਣੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਉਹ ਅਮਰੀਕਾ ਵਰਗੀ ਮਹਾਂ ਸ਼ਕਤੀ ਨੂੰ ਵੀ ਦੰਦੀਆਂ ਚਿੜਾਉਣ ਲੱਗ ਪਏ ਹਨ।

ਸੱਚੀ ਗੱਲ ਹੈ ਕਿ ਅਮਰੀਕਾ ਨੇ ਖਾੜੀ ਦੀ ਜੰਗ ਨੂੰ ਛੱਡ ਕੇ ਦੁਨੀਆਂ ਦੀਆਂ ਵੱਡੀਆਂ ਲੜਾਈਆਂ ਵਿਚ ਜਿਵੇਂ ਕਿ ਕੋਰੀਆ, ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ਵਿਚ ਪਿੱਠ ਲਵਾਈ ਹੈ ਅਤੇ ਅੱਜ ਸਾਰੀ ਦੁਨੀਆਂ ਪੁੱਛ ਰਹੀ ਹੈ ਕਿ ਅਫਗਾਨਿਸਤਾਨ ਵਿਚ ਪਿਛਲੇ ਵੀਹ ਸਾਲ ਦੀ ਜੱਦੋਜਹਿਦ ਨਾਲ ਕਾਇਮ ਕੀਤੇ ਲੋਕ ਰਾਜ ਨੂੰ ਤਾਲਿਬਾਨ ਨੇ ਕੇਵਲ ਦਸਾਂ ਦਿਨਾ ਵਿਚ ਕਿਵੇਂ ਉਲਟਾ ਦਿੱਤਾ। ਇਸ ਸਬੰਧੀ ਅਮਰੀਕਾ ਅਤੇ ਉਸ ਦੇ ਸਹਿਯੋਗੀ ਜਵਾਬ ਦੇਹ ਹਨ। ਅਮਰੀਕਾ ਨੂੰ ਭਾਵੇਂ ਆਲਮੀ ਥਾਣੇਦਾਰ ਹੋਣ ਦਾ ਮਾਣ ਹੈ ਪਰ ਵੀਅਤਨਾਮ, ਕੋਰੀਆ, ਇਰਾਕ, ਅਫਗਾਨਿਸਤਾਨ, ਸੋਮਾਲੀਆ, ਯਮਨ ਅਤੇ ਲੀਬੀਆ ਦੇ ਜੰਗਾਂ ਵਿਚੋਂ ਉਹ ਜੇਤੂ ਹੋ ਕੇ ਨਿਕਲਿਆ ਨਹੀਂ ਮੰਨਿਆਂ ਜਾ ਸਕਦਾ। ਇਸ ਵਿਸ਼ੇ ਦੇ ਪ੍ਰਬੀਨ ਖੋਜੀਆਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਹਾਰ ਦਾ ਕਾਰਨ ਉਸ ਦਾ ਸਬੰਧਤ ਦੇਸ਼ਾਂ ਦੇ ਖੇਤਰੀ ਸਭਿਆਚਾਰ ਨੂੰ ਨਾ ਸਮਝਣਾ ਹੀ ਅਮਰੀਕਾ ਦੀ ਹਾਰ ਦਾ ਕਾਰਨ ਬਣਦਾ ਹੈ। ਅਮਰੀਕਾ ਕੋਲ ਭਾਵੇਂ ਕਿੰਨੀ ਵੀ ਅਥਾਹ ਫੌਜੀ ਸ਼ਕਤੀ ਹੋਵੇ ਪਰ ਜਦੋਂ ਤਕ ਸਬਧੰਤ ਦੇਸ਼ ਦੇ ਲੋਕ ਉਸ ਨਾਲ ਨਹੀਂ ਖੜ੍ਹਦੇ ਤਾਂ ਕੇਵਲ ਹਥਿਆਰਾਂ ਦੇ ਬਲਬੂਤੇ ਅਮਰੀਕਾ ਆਪਣੀ ਧਾਂਕ ਨਹੀਂ ਬਣਾ ਸਕਦਾ।

ਕਾਬਲ ਹਵਾਈ ਅੱਡੇ &lsquoਤੇ ਇਸਲਾਮਕ ਸਟੇਟ ਵਲੋਂ ਕੀਤਾ ਗਿਆ ਅੱਤਵਾਦੀ ਹਮਲਾ

ਵੀਰਵਾਰ ੨੬ ਅਗਸਤ ੨੦੨੧ ਨੂੰ ਕੀਤੇ ਗਏ ਇਸ ਹਮਲੇ ਵਿਚ ਜਿਥੇ ੧੭੦ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ ਉਥੇ ੨੦੦ ਤੋਂ ਵੱਧ ਲੋਕ ਜ਼਼ਖਮੀ ਹੋਏ ਹਨ। ਕੀਤੇ ਗਏ ਤਿੰਨ ਹਮਲਿਆਂ ਵਿਚ ਇੱਕ ਮਨੁੱਖੀ ਬੰਬ ਤੋਂ ਇਲਾਵਾ ਮਸ਼ੀਨ ਗੰਨਾਂ ਅਤੇ ਰਾਕਟਾਂ ਨਾਲ ਕੀਤਾ ਹਮਲਾ ਸ਼ਾਮਲ ਹੈ। ਇਸ ਹਮਲੇ ਵਿਚ ਅਮਰੀਕਾ ਦੇ ੧੩ ਫੌਜੀ ਮਾਰੇ ਗਏ ਹਨ ਜਦ ਕਿ ਤਾਲਿਬਾਨ ਦਾ ਕਹਿਣਾ ਹੈ ਕਿ ਉਹਨਾ ਦੇ ੨੮ ਵਿਅਕਤੀ ਵੀ ਮਾਰੇ ਗਏ ਹਨ। ਇਸ ਹਮਲੇ ਦੀ ਜ਼ਿੰਮਵੇਰੀ &lsquoਇਸਲਾਮਕ ਸਟੇਟ ਖੁਰਾਸਾਨ&rsquo ਜਥੇਬੰਦੀ ਨੇ ਲਈ ਹੈ। ਪਿਛਲੇ ਦਿਨੀ ਇਸਲਾਮਕ ਸਟੇਟ ਦੇ ਆਗੂਆਂ ਨੇ ਤਾਲਿਬਾਨਾਂ &lsquoਤੇ ਇਹ ਦੋਸ਼ ਲਾਏ ਸਨ ਕਿ ਉਹਨਾ ਨੇ ਅਮਰੀਕਾ ਨਾਲ ਅੰਦਰਖਾਤੇ ਸਮਝੌਤਾ ਕੀਤਾ ਹੋਇਆ ਹੈ ।

ਬਹੁਤੇ ਲੋਕਾਂ ਨੂੰ ਤਾਲਿਬਾਨ ਅਤੇ ਇਸਲਾਮਕ ਸਟੇਟ ਦੇ ਆਪਸੀ ਸਬੰਧਾਂ ਬਾਰੇ ਸਮਝ ਨਹੀਂ ਲੱਗ ਰਹੀ। ਇਸ ਸਬੰਧੀ ਇੱਕ ਖਾਸ ਗੱਲ ਸਮਝਣ ਵਾਲੀ ਇਹ ਹੈ ਕਿ ਇਸਲਾਮਕ ਸਟੇਟ ਦਾ ਕਾਰਜ ਖੇਤਰ ਕੋਈ ਇੱਕ ਦੇਸ਼ ਨਹੀਂ ਹੈ ਸਗੋਂ ਇਹ ਅਮਰੀਕਾ ਅਤੇ ਉਸ ਦੇ ਸ਼ਹਿਯੋਗੀਆਂ ਦੇ ਹਰ ਪੈਂਤੜੇ ਅਤੇ ਪ੍ਰਬੰਧਾਂ ਨੂੰ ਨਿਸ਼ਾਨਾ ਬਣਾਏ ਹੋਏ ਹਨ। ਤਾਲਿਬਾਨ ਨਾਲ ਵੀ ਇਹਨਾ ਦਾ ਤਾਲਮੇਲ &lsquoਹੱਕਾਨੀ ਨੈੱਟਵਰਕ&rsquo ਰਾਹੀਂ ਬਣਿਆ ਹੋਇਆ ਦੱਸਿਆ ਜਾਂਦਾ ਹੈ। ਤਾਲਿਬਾਨ ਨੇ ਕਾਬਲ ਦੀ ਸੁਰੱਖਿਆ ਜਿਸ ਵਿਅਕਤੀ ਨੂੰ ਸੌਂਪੀ ਸੀ ਉਸ ਦਾ ਨਾਮ ਖਲੀਲ ਹੱਕਾਨੀ ਹੈ ਜਦ ਕਿ ਅਮਰੀਕਾ ਨੇ ਖਲੀਲ ਹੱਕਾਨੀ ਦੇ ਨਾਮ &lsquoਤੇ ੫੦ ਲੱਖ ਡਾਲਰ ਦਾ ਇਨਾਮ ਰੱਖਿਆ ਦੱਸਿਆ ਜਾਂਦਾ ਹੈ। ਪਰ ਤਾਲਿਬਾਨ ਅਤੇ ਇਸਲਾਮਕ ਸਟੇਟ ਦਰਮਿਆਨ ਗੰਭੀਰ ਮਤਭੇਦ ਵੀ ਦੱਸੇ ਜਾਂਦੇ ਹਨ। ਇਸਲਾਮਕ ਸਟੇਟ ਦਾ ਰੋਸ ਹੈ ਕਿ ਤਾਲਿਬਾਨ ਨੇ ਜਿਹਾਦ ਅਤੇ ਮੈਦਾਨਿ--ਜੰਗ ਦਾ ਰਾਹ ਛੱਡ ਕੇ ਕਤਰ ਦੀ ਰਾਜਧਾਨੀ &lsquoਦੋਹਾ&rsquo ਦੇ ਮਹਿੰਗੇ ਅਤੇ ਆਲੀਸ਼ਾਨ ਹੋਟਲਾਂ ਵਿਚ ਅਮਨ ਦੀ ਸੌਦੇਬਾਜੀ ਦਾ ਰਾਹ ਚੁਣ ਲਿਆ ਹੈ। ਇਹਨਾ ਧਮਾਕਿਆਂ ਬਾਅਦ ਇਸਲਾਮਕ ਸਟੇਟ ਨੇ ਇੱਕ ਹੋਰ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਅਮਰੀਕੀ ਫੌਜੀਆਂ ਨੇ ਉਸ ਤੋਂ ਬਚਾਅ ਕਰ ਲਿਆ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।


ਤਾਲਿਬਾਨ ਨੇ ੧੪੦ ਹਿੰਦੂ ਸਿੱਖਾਂ ਨੂੰ ਭਾਰਤ ਆਉਣ ਤੋਂ ਡੱਕਿਆ

ਇਹ ਖਬਰ ਵੀ ਵੀਰਵਾਰ ੨੬ ਅਗਸਤ ਦੀ ਹੈ। ਬੇਸ਼ੱਕ ਇਹਨਾ ਹਿੰਦੂ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਚੌਥੀ ਸ਼ਤਾਬਤੀ &lsquoਤੇ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਸੀ ਪਰ ਤਾਲਿਬਾਨਾ ਨੇ ਇਹਨਾ ਨੂੰ ਕਾਬਲ ਏਅਰਪੋਰਟ &lsquoਤੇ ਰੋਕ ਲਿਆ ਸੀ। ਸਿੱਖ ਸ਼ਰਧਾਲੂ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਲਿਆ ਰਹੇ ਸਨ। ਇਸ ਜਥੇ ਵਿਚ ਪੁਰਸ਼ਾਂ ਸਮੇਤ ਬੀਬੀਆਂ ਬੱਚੇ ਵੀ ਸਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਗਚੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਸਾਡੀ ਸਰਕਾਰ ਨੇ ਅਫਗਾਨਿਸਤਾਨ ਨੂੰ ਛੱਡਣ ਦੀ ਇੱਛਾ ਰੱਖਣ ਵਾਲੇ ਲੋਕਾਂ ਵਿਚੋਂ ਚਾਲੀਆਂ ਨੂੰ ਕੱਢ ਲਿਆ ਹੈ। ਹਾਲੇ ਹੋਰ ਲੋਕਾਂ ਦੇ ਅਫਗਾਨਿਸਤਾਨ ਵਿਚ ਫਸੇ ਹੋਣ ਦਾ ਖਦਸ਼ਾ ਹੈ ਅਤੇ ਇਸ ਸਬੰਧੀ ਅਸੀਂ ਹੋਰ ਸਰਕਾਰਾਂ ਨਾਲ ਵੀ ਲਗਾਤਾਰ ਤਾਲਮੇਲ ਰੱਖ ਰਹੇ ਹਾਂ। ਤਾਲਿਬਾਨ ਲਗਾਤਾਰ ਇੱਕੋ ਗੱਲ ਦੁਹਰਾ ਰਹੇ ਹਨ ਕਿ ਭਾਰਤੀ ਲੋਕ ਅਫਗਾਨਿਸਤਾਨ ਵਿਚ ਸੁਰੱਖਿਅਤ ਹਨ। ਬੇਸ਼ੱਕ ਹਵਾਈ ਅੱਡੇ ਦੇ ਅੰਦਰ ਅਮਰੀਕੀ ਫੌਜ ਤਾਇਨਾਤ ਹੈ ਪਰ ਬਾਹਰ ਤਾਲਿਬਾਨਾ ਨੇ ਇਲੀਟ ਫੋਰਸ ਦੀ ਆਪਣੀ ਬਟਾਲੀਅਨ ਦਾ ਪਹਿਰਾ ਲਾ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਵਾਪਸ ਘਰਾਂ ਨੂੰ ਭੇਜਿਆ ਜਾ ਸਕੇ। ਏਅਰ ਪੋਰਟ &lsquoਤੇ ਧਮਾਕੇ ਹੋਣ ਮਗਰੋਂ ਮੁਸਾਫਰਾਂ ਨੂੰ ਕੱਢਣ ਦੀ ਕਾਰਵਾਈ ਵਿਚ ਖੜੋਤ ਆਉਣੀ ਸੁਭਾਵਕ ਸੀ ਪਰ ਯੂ ਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨ ਨੇ ਕਿਹਾ ਹੈ ਕਿ ਉਹਨਾ ਵਲੋਂ ੩੧ ਅਗਸਤ ਤਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੱਢ ਲਿਆ ਜਾਵੇ। ਅੱਜਕਲ ਸੋਸ਼ਲ ਮੀਡੀਏ &lsquoਤੇ &lsquoਅੱਲਾ-ਹੂ-ਅਕਬਰ&rsquo ਦੇ ਨਾਮ ਨਾਲ ਕੀਤੀ ਜਾ ਰਹੀ ਗੋਲੀਬਾਰੀ ਦੀਆਂ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀਆਂ ਵੀਡੀਓ ਪਾਈਆਂ ਜਾ ਰਹੀਆਂ ਹਨ, ਜਿਹਨਾ ਦੀ ਪ੍ਰਮਾਣਕਿਤਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ


ਔਰਤਾਂ ਦੇ ਹੱਕਾਂ ਲਈ ਜੱਦੋ ਜਹਿਦ ਕਰ ਹਰੀ ਮਲਾਲਾ ਯੂਸਫ਼ਜ਼ਈ


੯ ਅਕਤੂਬਰ ੨੦੧੨ ਨੂੰ ਪਾਕਿਸਾਨ ਦੇ ਸਵਾਟ ਜਿਲੇ ਵਿਚ ਤਹਿਰੀਕ--ਤਾਲਿਬਾਨ ਦੇ ਅੱਤਵਾਦੀ ਵਲੋਂ ਮਲਾਲਾ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਆਪਣੀਆਂ ਦੋ ਹੋਰ ਸਹੇਲੀਆਂ ਸਮੇਤ ਸਕੂਲ ਜਾ ਰਹੀ ਸੀ। ਮਲਾਲਾ ਦਾ ਦੋਸ਼ ਇਹ ਸੀ ਕਿ ਉਹ ਲੜਕੀਆਂ ਦੇ ਪੜ੍ਹਨ ਦੇ ਹੱਕ ਲਈ ਅਵਾਜ਼ ਉਠਾ ਰਹੀ ਸੀ। ਇਸ ਸ਼ੂਟਿਂਗ ਤੋਂ ਬਾਅਦ ਮਲਾਲਾ ਦਾ ਨਾਮ ਕੌਮਾਤਰੀ ਸੁਰਖੀਆਂ ਵਿਚ ਆ ਗਿਆ। ਮਲਾਲਾ ਦਾ ਮਸ਼ਹੂਰ ਕਥਨ ਹੈ ਕਿ ਅੱਤਵਾਦੀਆਂ ਨੇ ਇਹ ਜਾਹਰ ਕਰ ਦਿੱਤਾ ਹੈ ਕਿ &lsquoਇੱਕ ਕੁੜੀ ਦੇ ਹੱਥ ਕਿਤਾਬ ਤੋਂ ਉਹਨਾ ਨੂੰ ਸਭ ਤੋਂ ਵੱਧ ਡਰ ਲੱਗਦਾ ਹੈ&rsquo (Extremists have shown what frightens them most. A girl with a book) ਅੱਜ ਅਗਾਂਹ ਵਧੂ ਦੁਨੀਆਂ ਦਾ ਸਭ ਤੋਂ ਵੱਡਾ ਤੌਖਲਾ ਵੀ ਇਹ ਹੀ ਹੈ ਕਿ ਸ਼ਰੀਆਂ ਕਾਨੂੰਨਾਂ ਤਹਿਤ ਅਫਗਾਨਿਸਤਾਨਾ ਵਿਚ ਕਿਧਰੇ ਔਰਤਾਂ ਦੇ ਹੱਕਾਂ ਨੂੰ ਨਾ ਕੁਚਲ ਦਿੱਤਾ ਜਾਵੇ। ਮਲਾਲਾ ਦੀ ਹਿੰਮਤ ਅਤੇ ਹੌਸਲੇ ਅਤੇ ਜੱਦੋਜਹਿਦ ਕਾਰਨ ਉਸ ਨੂੰ ਸੰਨ ੨੦੧੪ ਵਿਚ ਨੋਬਲ ਪੀਸ ਪਰਾਈਜ਼ ਦਿੱਤਾ ਗਿਆ ਪਰ ਚਿਹਰੇ &lsquoਤੇ ਲਗੀ ਗੋਲੀ ਕਾਰਨ ਉਹ ਅਜੇ ਤਕ ਇਸ ਪੀੜਾ ਤੋਂ ਮੁਕਤ ਨਾ ਹੋ ਸਕੀ ਅਤੇ ਹੁਣ ਉਸ ਦਾ ਇੱਕ ਹੋਰ ਅਪ੍ਰੇਸ਼ਨ ਹੋ ਰਿਹਾ ਹੈ।

ਮਲਾਲਾ ਨੇ ਆਖਿਆ ਹੈ, "9 ਸਾਲ ਬਾਅਦ ਵੀ ਮੈਂ ਇੱਕ ਗੋਲੀ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੀ। ਅਫ਼ਗਾਨਿਸਤਾਨ ਦੇ ਲੋਕਾਂ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਲੱਖਾਂ ਗੋਲੀਆਂ ਝੱਲੀਆਂ ਹਨ। ਮੇਰਾ ਦਿਲ ਉਨ੍ਹਾਂ ਲੋਕਾਂ ਵਾਸਤੇ ਤੜਫਦਾ ਹੈ ਜਿਨ੍ਹਾਂ ਨੇ ਮਦਦ ਲਈ ਗੁਹਾਰ ਲਗਾਈ ਪਰ ਕੋਈ ਜਵਾਬ ਨਹੀਂ ਮਿਲਿਆ। ਅਸੀਂ ਉਹ ਨਾਮ ਭੁੱਲ ਜਾਵਾਂਗੇ ਜਾਂ ਉਹ ਨਾਮ ਕਦੇ ਸਾਨੂੰ ਪਤਾ ਹੀ ਨਹੀਂ ਲੱਗਣਗੇ।"


ਸਾਡੇ ਪੁਰਖਿਆਂ ਨੇ ਧਰਮ ਹੇਤ ਰਹਿ ਕੇ ਧਰਮ ਯੁੱਧ ਕਰਨ ਦੀ ਪ੍ਰੇਰਣਾ ਦਿੱਤੀ

ਜਦੋਂ ਬਾਬਰ ਨੇ ਭਾਰਤ &lsquoਤੇ ਹਮਲਾ ਕਰਕੇ ਜਰ ਜੋਰੂ ਦੀ ਲੁੱਟ ਕੀਤੀ ਤਾਂ ਗੁਰੂ ਨਾਨਕ ਸਾਹਿਬ ਨੇ ਉਸ ਸਾਕੇ ਨੂੰ ਦੇਖਦਿਆਂ ਉਚਾਰਿਆ ਸੀ

ਆਸਾ ਮਹਲਾ  ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ  ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ  ਆਇਆ ] ਆਪੈ ਦੋਸੁ  ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ  ਹੋਈ ੧॥ ਰਹਾਉ

ਨਾ ਕੇਵਲ ਇਸ ਸਾਕੇ ਬਾਬਤ ਬਾਬਰ ਬਾਣੀ ਵਿਚ ਜਿਕਰ ਕੀਤਾ ਸਗੋਂ ਗੁਰੂ ਸਾਹਿਬ ਆਪ ਵੀ ਬਾਬਰ ਦੀ ਜਿਹਲ ਵਿਚ ਬੰਦੀ ਬਣੇ ਅਤੇ ਚੱਕੀਆਂ ਚਲਾਈਆਂ। ਇਹ ਸਿਲਸਿਲਾ ਅਤੇ ਸੰਘਰਸ਼ ਦਸਾਂ ਪਾਤਸ਼ਾਹੀਆਂ ਦੇ ਕਾਰਜ ਕਾਲ ਵਿਚ ਜਾਰੀ ਰਿਹਾ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਹਮਾਯੂੰ ਦੀ ਤਲਵਾਰ ਨੂੰ ਲਲਕਾਰਦੇ ਹਨ। ਸਮੇਂ ਦੇ ਜ਼ੁ਼ਲਮ ਨੂੰ ਲਲਕਾਰਦਿਆਂ ਪੰਚਮ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਦੀਆਂ ਸ਼ਾਂਤਮਈ ਸ਼ਹਾਦਤਾਂ ਹੁੰਦੀਆਂ ਹਨ। ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖਤ ਦੀ ਸਾਜਣਾ ਕਰਕੇ ਮੌਕੇ ਦੀਆਂ ਜਾਬਰਾਂ ਦਾ ਮੁਕਾਬਲਾ ਕਰਨ ਲਈ ਬਕਾਇਦਾ ਸ਼ਸਤ੍ਰਧਾਰੀ ਫੌਜ ਦਾ ਗਠਨ ਕਰਦੇ ਹਨ ਅਤੇ ਇਹ ਪੈਂਤੜਾ ਫਿਰ ਸਦੀਆਂ ਬੱਧੀ ਬੜੀ ਸ਼ਾਨੋ ਸ਼ੋਕਤ ਨਾਲ ਚੱਲਿਆ।


ਸੰਨ ੧੭੪੭ ਨੂੰ ਨਾਦਰਸ਼ਾਹ ਦੀ ਮੌਤ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਅੱਜ ਦੇ ਅਫਗਾਨਿਸਤਾਨ ਦਾ ਸ਼ਾਸਕ ਬਣਿਆ ਤਾਂ ਇਸ ਨੇ ਇੱਕ ਤੋਂ ਬਾਅਦ ਇੱਕ ਅੱਠ ਹਮਲੇ ਭਾਰਤ &lsquoਤੇ ਕੀਤੇ। ਇਸ ਜਰਵਾਣੇ ਦਾ ਮੂੰਹ ਵੀ ਸਿੱਖਾਂ ਨੇ ਮੋੜਿਆ ਸੀ। ਅਹਿਮਦ ਸ਼ਾਹ ਨਾਲ ਆਇਆ ਉਸ ਦਾ ਰਾਜ ਕਵੀ ਕਾਜ਼ੀ ਨੂਰ ਮੁਹੰਮਦ ਜੋ ਨਫਰਤ ਨਾਲ ਸਿੱਖਾਂ ਨੂੰ &lsquoਸਿੰਘ&rsquo ਕਹਿਣ ਦੀ ਬਜਾਏ &lsquoਸਗ&rsquo ਭਾਵ ਕਿ ਕੁੱਤੇ ਕਹਿੰਦਾ ਸੀ ਉਹ ਸਿੱਖ ਦਾ ਕਿਰਦਾਰ ਚਿਤਵਦਾ ਹੋਇਆ ਆਖਰ ਨੂੰ ਇਹ ਕਹਿਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਇਹਨਾ ਸਿੱਖਾਂ ਨੂੰ &lsquoਸਗ&rsquo ਨਾ ਕਹੋ ਜਦ ਕਿ ਇਹ ਵਾਕਈ &lsquoਸਿੰਘ&rsquo ਹਨ। ਉਸ ਦੀ ਕਵਿਤਾ ਦਾ ਬੰਦ ਅਸੀਂ ਇਥੇ ਦੇ ਰਹੇ ਹਾਂ&mdash


ਸਗਾਂ ਰਾ ਮਗੋ ਸਗ ਕਿ ਹਸਤੰਦ ਸ਼ੇਰ,,,,ਬ ਮੈਦਾਨੇ ਮਰਦਾਂ ਚੂੰ ਸ਼ੇਰਾਂ ਦਲੇਰ।
ਕਿ ਨ ਕੁਸ਼ੰਦ ਨਮਰਦ ਰਾ ਹੇਚ ਗਾਹ,,,ਗੁਰੇਜ਼ੰਦਾ ਰਾਹਮ ਨਗੀਰੰਦ ਰਾਹ।...
ਜਨਾਹਮ ਨ ਬਾਸ਼ਦ ਮਿਆਨੇ ਸਗਾਂ,,,ਨ ਦੁਜ਼ਦੀ ਬਵਦ ਕਾਰੇ ਆਂ ਬਦਰਗਾਂ।...
ਕਿ ਜ਼ਾਨੀ ਓ ਸਾਰਕ ਨ ਦਾਰੰਦ ਦੋਸ,,,ਵਗਰ ਫਿਅਲੇ ਸ਼ਾਂ ਜੁਮਲਗੀ ਨ ਨਿਕੋਸਤ।

ਭਾਵ : ਇਨ੍ਹਾਂ ਨੂੰ ਸਗ (ਕੁੱਤੇ) ਨ ਕਹੋ, ਇਹ ਤਾਂ ਸ਼ੇਰ ਹਨ ਤੇ ਮਰਦਾਨਗੀ ਦੇ ਮੈਦਾਨ ਵਿਚ ਸ਼ੇਰਾਂ ਤੋਂ ਵੀ ਵੱਧ ਦਲੇਰ ਹਨ।
ਇਹ ਬੁਜ਼ਦਿਲ ਨੂੰ ਜੋ ਜੰਗ ਵਿਚ ਹਥਿਆਰ ਸੁੱਟ ਦੇਵੇ, ਨਹੀਂ ਮਾਰਦੇ ਤੇ ਨਾ ਹੀ ਭੱਜੇ ਜਾਂਦੇ ਦਾ ਪਿੱਛਾ ਕਰਦੇ ਅਤੇ ਫੜਦੇ ਹਨ। ਇਨ੍ਹਾਂ &lsquoਸਗਾਂ&rsquo ਵਿਚ ਵਿਭਚਾਰ ਵੀ ਨਹੀਂ ਤੇ ਨਾ ਹੀ ਚੋਰੀ ਦੀ ਆਦਤ ਹੈ। ਇਹ ਤਾਂ ਚੋਰ ਯਾਰ ਨੂੰ ਦੋਸਤ ਹੀ ਨਹੀਂ ਬਣਾਉਂਦੇ।


ਅੱਜ ਦੇ ਤਾਲਿਬਾਨੀ ਆਗੂਆਂ ਨੂੰ ਇਤਹਾਸ ਦੇ ਇਹਨਾ ਪੰਨਿਆਂ ਨੂੰ ਪੜ੍ਹਨ ਦੀ ਲੋੜ ਹੈ। ਭਾਵੇਂ ਦੁਰਾਨੀ ਅਤੇ ਅਬਦਾਲੀ ਵਰਗੇ ਧਾੜਵੀਆਂ ਨੇ ਰੱਜ ਕੇ ਭਾਰਤ ਨੂੰ ਲੁੱਟਿਆ ਪਰ ਇਸ ਲੁੱਟ ਦੇ ਮਾਲ ਨਾਲ ਅਫਗਾਨਿਸਤਾਨ ਵਿਚ ਬਰਕਤ ਨਾ ਹੋਈ। ਪਿਛਲੇ ਤਿੰਨ ਦਹਾਕਿਆਂ ਤੋਂ ਅਫਗਾਨਿਸਤਾਨ ਗ੍ਰਿਹ ਯੁੱਧ ਨਾਲ ਪੀੜਿਆ ਜਾ ਰਿਹਾ ਹੈ। ਸਮੇਂ ਨੇ ਖਾੜਕੂ ਤਾਲਿਬਾਨਾਂ ਨੂੰ ਹੁਣ ਫਿਰ ਇੱਕ ਮੌਕਾ ਫਿਰ ਦਿੱਤਾ ਹੈ ਕਿ ਉਹ ਦੇਸ਼ ਦੀ ਵਾਗਡੋਰ ਸੰਭਾਲਦੇ ਹੋਏ ਇੱਕ ਸ਼ਾਤਮਈ ਅਤੇ ਇਨਸਾਫ ਪਸੰਦ ਰਾਜ ਪ੍ਰਬੰਧ ਲੋਕਾਂ ਨੂੰ ਦੇਣ। ਇਹ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸਿੱਖਾਂ ਵਰਗੇ ਅਫਗਾਨੀ ਘੱਟਗਿਣਤੀਆਂ ਦੇ ਲੋਕ ਅੱਜ ਦਹਿਸ਼ਤ ਵਿਚ ਜੀਣ ਲਈ ਮਜ਼ਬੂਰ ਹੋਏ ਪਏ ਹਨ। ਪੁਸ਼ਤ ਦਰ ਪੁਸ਼ਤ ਉਹਨਾ ਨੇ ਜੋ ਕਾਰੋਬਾਰ ਸਥਾਪਤ ਕੀਤੇ ਸਨ ਉਹ ਸਭ ਤਹਿਸ ਨਹਿਸ ਹੋ ਚੁੱਕੇ ਹਨ। ਹਜ਼ਾਰਾਂ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਹੋਰ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਵਿਚ ਹਨ। ਬਿਨਾ ਸ਼ੱਕ ਪਠਾਣ ਬਹਾਦਰਾਂ ਦੀ ਕੌਮ ਹੈ ਪਰ ਅੱਜ ਸਾਰੀ ਦੁਨੀਆਂ ਦੀਆਂ ਨਜ਼ਰਾਂ ਇਹਨਾ ਪਠਾਣਾਂ ਵਲ ਹਨ ਕਿ ਦੇਖਣਾ ਹੈ ਕਿ ਇਸਲਾਮ ਦੇ ਨਾਮ ਹੇਠ ਜੋ ਰਾਜ ਪ੍ਰਬੰਧ ਉਹ ਕਾਇਮ ਕਰਦੇ ਹਨ ਕੀ ਉਹ ਪ੍ਰਬੰਧ ਦੇਸ਼ ਦੇ ਲੋਕਾਂ ਲਈ ਵਰ ਸਾਬਿਤ ਹੁੰਦੇ ਹਨ ਨਾਂ ਸਰਾਪ।

ਲੇਖਕਕੁਲਵੰਤ ਸਿੰਘ &lsquoਢੇਸੀ&rsquo