image caption: -ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।

ਸਾਫ ਸੁੱਥਰੀ ਸੂਫੀ ਗਾਇਕੀ ਦੇ ਬਹਾਨੇ, ਸਿੱਖ ਸੱਭਿਆਚਾਰ ਨੂੰ ਢਾਹ ਲਾਉਣ ਵਾਲੇ ਅਤੇ ਸਿੱਖ ਨੌਜੁਆਨੀ ਨੂੰ ਗੁਰਮਤਿ ਨਾਲੋਂ ਤੋੜ ਕੇ ਅਨਮੱਤੀ ਡੇਰਿਆਂ ਨਾਲ ਜੋੜਨ ਵਾਲੇ ਅਤੇ ਚਿਲਮਾਂ-ਬੀੜੀਆਂ ਪੀਣ ਵਾਲੇ ਢੌਂਗੀ ਸਾਧ ਦੇ ਪੈਰਾਂ ਵਿੱਚ ਬੈਠ ਕੇ ਮੁਰਾਦਾਂ ਮੰਗਣ ਵਾਲੇ ਗੁਰਦਾਸ ਮਾਨ ਦੀ ਹਾਲਤ ਸਿੱਖ ਜਥੇਬੰਦੀਆਂ ਨੇ ਚੱਪਣੀ ਵਿੱਚ ਨੱਕ ਡੋਬ ਕੇ ਮਰਨ ਵਾਲੀ ਕਰ ਦਿੱਤੀ ਹੈ

 ਪਿਛਲੇ ਹਫ਼ਤੇ ਪੰਜਾਬ ਟਾਈਮਜ਼ ਦੇ ਅੰਕ 2891 ਦੇ ਸਫ਼ਾ 5 ਉੱਤੇ ਖਬਰ ਛਪੀ ਹੈ : ਡੇਰੇਦਾਰ ਨੂੰ ਤੀਜੇ ਗੁਰੂ ਦੇ ਵੰਸ਼ ਵਿੱਚੋਂ ਦੱਸਣ &lsquoਤੇ ਗੁਰਦਾਸ ਮਾਨ ਦਾ ਪੰਥ ਵੱਲੋਂ ਵਿਰੋਧ, ਦਾਸ ਹੱਥਲੇ ਲੇਖ ਵਿੱਚ ਗੁਰਦਾਸ ਮਾਨ ਬਾਰੇ ਪੰਜਾਬ ਟਾਈਮਜ਼ ਵਿੱਚ ਛਪੀਆਂ ਖਬਰਾਂ ਨੂੰ ਅਧਾਰ ਬਣਾ ਕੇ ਹੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਗੁਰਦਾਸ ਮਾਨ ਬਾਰੇ ਗੱਲ ਅੱਗੇ ਤੋਰੇਗਾ । ਲੇਖ ਦੇ ਪਹਿਲੇ ਹਿੱਸੇ ਵਿੱਚ ਦਾਸ ਜ਼ਿਕਰ ਕਰੇਗਾ ਕਿ ਕਿਵੇਂ, ਪੰਜਾਬ ਦੇ ਬੁੱਚੜ ਕੇ।ਪੀ।ਐੱਸ। ਗਿੱਲ ਨੇ ਸਰਕਾਰੀ ਪੱਧਰ &lsquoਤੇ ਗੁਰਦਾਸ ਮਾਨ ਨਾਈਟ ਵਰਗੇ ਪ੍ਰੋਗਰਾਮ ਕਰਵਾਉਣੇ ਸ਼ੁਰੂ ਕੀਤੇ ਅਤੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਕੇ।ਪੀ।ਐੱਸ। ਗਿੱਲ ਸ਼ਰੇ੍ਹਆਮ ਐਲਾਨ ਕਰਦਾ ਰਿਹਾ ਕਿ : ਜੋ ਕੁਝ ਖਾੜਕੂ ਕਹਿੰਦੇ ਤੇ ਕਰਦੇ ਰਹੇ ਅਸੀਂ ਉਸ ਤੋਂ ਬਿਲਕੁੱਲ ਉਲਟ ਚੱਲਣਾ ਹੈ, ਇੰਝ ਸਮਾਜ ਸੁਧਾਰ ਲਹਿਰ ਅਤੇ ਪੰਜਾਬ ਵਿੱਚ ਪੰਜਾਬੀ ਲਾਗੂ ਕਰਨ ਦੇ ਖਾੜਕੂਆਂ ਦੇ ਫੈਸਲਿਆਂ ਦੇ ਬਿਲਕੁੱਲ ਉਲਟ ਨੀਤੀ ਲਾਗੂ ਕੀਤੀ ਗਈ ।  
  ਭਾਰਤੀ ਸਟੇਟ ਵਿੱਚ ਬਹੁ-ਗਿਣਤੀ ਤੋਂ ਵਾਹਵਾ ਖੱਟਣ, ਸਰਕਾਰੇ, ਦਰਬਾਰੇ ਪਹੁੰਚ ਬਣਾਉਣ ਅਤੇ ਮੂੰਹ ਮੰਗਿਆ ਇਨਾਮ ਪਾਉਣ ਲਈ ਅਤੇ ਕੇ। ਪੀ। ਐੱਸ। ਗਿੱਲ ਦੇ ਸਿੱਖ-ਵਿਰੋਧੀ ਤੇ ਪੰਜਾਬ-ਵਿਰੋਧੀ ਮਿਸ਼ਨ ਨੂੰ ਸਿਰੇ ਚੜ੍ਹਾਉਣ ਲਈ ਗੁਰਦਾਸ ਮਾਨ ਨੇ ਸਾਫ਼ ਸੁਥਰੀ ਸੂਫੀ ਗਾਇਕੀ ਦਾ ਮਖੌਟਾ ਪਾ ਕੇ ਅੱਡੀ ਚੋਟੀ ਦਾ ਜੋਰ ਲਾ ਦਿੱਤਾ, ਉਹ ਗਿੱਟਿਆਂ ਨੂੰ ਘੁੰਗਰੂ ਬੰਨ੍ਹ ਕੇ ਚਿਲਮਾਂ ਪੀਣੇ ਢੌਂਗੀਆਂ ਲਈ ਨੱਚਿਆ ਅਤੇ ਪੂਰੀ ਬੇ-ਸ਼ਰਮੀ ਨਾਲ ਸਿੱਖ ਰਹਿਤ ਦੇ ਵਿਰੁੱਧ ਪ੍ਰਚਾਰ ਕੀਤਾ । ਪਰ ਅੰਤ ਵਿੱਚ, ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜੋ ਕਰੇਗਾ ਖਾਲਸਾ ਪੰਥ ਮੀਆਂ ।
  8-8-2019 ਪੰਜਾਬ ਟਾਈਮਜ਼ ਦੇ ਸਫ਼ਾ 26 ਉੱਤੇ ਖਬਰ ਛਪੀ ਸੀ, ਜਿਸ ਦਾ ਸਾਰ ਅੰਸ਼ ਇਸ ਪ੍ਰਕਾਰ ਸੀ : ਗੁਰਦਾਸ ਮਾਨ ਮਸਤ ਸਾਧਾਂ ਦਾ ਸ਼ਰਧਾਲੂ, ਨਕੋਦਰ ਡੇਰੇ ਦੀਆਂ ਗੁਰਦਾਸ ਮਾਨ ਦੀਆਂ ਕਈ ਵੀਡੀਉ ਅਲੋਚਨਾ ਦਾ ਵਿਸ਼ਾ ਬਣੀਆਂ, ਨਕੋਦਰ ਦੇ ਡੇਰੇ ਦੇ ਪਾਖੰਡੀ ਡੇਰੇਦਾਰਾਂ ਨੇ ਕੀਤੀ ਗੁਰਬਾਣੀ ਦੀ ਬੇ-ਅਦਬੀ । ਬੀਤੇ ਦਿਨੀਂ ਡੇਰੇ ਵੱਲੋਂ ਇਕ ਅਖੌਤੀ ਡੇਰੇਦਾਰ ਗੁਲਮ ਸ਼ਾਹ (ਲਾਡੀ ਸ਼ਾਹ) ਦੇ 11ਵੇਂ ਉਰਸ ਮੌਕੇ ਕਰਵਾਏ ਗਏ ਪੋ੍ਰਗਰਾਮ ਵਿੱਚ ਜਿਸ ਸਟੇਜ &lsquoਤੇ ਗਾਉਣ ਵਾਲੇ ਗੀਤ ਗਾ ਰਹੇ ਸਨ ਉਸ ਸਟੇਜ ਦੇ ਪਿੱਛੇ ਲੱਗੇ ਵੱਡੇ ਫਲੈਕਸ ਬੋਰਡ &lsquoਤੇ ਗੁਲਾਮ ਸ਼ਾਹ ਅਤੇ ਮੁਰਾਦ ਸ਼ਾਹ ਦੀਆਂ ਤਸਵੀਰਾਂ ਨਾਲ ਗੁਰਬਾਣੀ ਦਾ ਸ਼ਬਦ, ਤੁਮ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥ ਲਿਖਿਆ ਗਿਆ ਸੀ । ਪੰਜਾਬੀ ਗਾਇਕ ਗੁਰਦਾਸ ਮਾਨ ਵੀ ਨਕੋਦਰ ਵਾਲੇ ਡੇਰੇ ਦੇ ਪੈਰੋਕਾਰ ਤੇ ਡੇਰਾ ਮੁਖੀ ਦਾ ਬਹੁਤ ਹੀ ਨਜ਼ਦੀਕੀ ਹੈ ਤੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਨੱਚ ਕੇ ਮਸਤ ਬਾਬੇ ਦੇ ਹੱਕ ਵਿੱਚ ਗਾਣੇ ਗਾਉਂਦਾ ਹੈ । ਇਹ ਡੇਰਾ ਪਾਪੀ ਬੇਅੰਤ ਸਿੰਘ ਮੁੱਖ ਮੰਤਰੀ ਤੇ ਕੇ।ਪੀ।ਐੱਸ। ਗਿੱਲ ਦੇ ਬਹੁਤ ਨੇੜੇ ਰਿਹਾ ਹੈ । ਜਦੋਂ ਖਾੜਕੂ ਲਹਿਰ ਖਤਮ ਹੋ ਰਹੀ ਸੀ ਤਾਂ ਪੰਜਾਬੀ ਨੌਜੁਆਨਾਂ ਨੂੰ ਔਝੜੇ ਰਾਹ ਪਾਉਣ ਦੇ ਲਈ ਇਸ ਡੇਰੇ ਵਿੱਚ ਇਹੋ ਜਿਹੇ ਗਾਇਕਾਂ ਰਾਹੀਂ ਨਸ਼ਾ ਕਰਕੇ ਨੱਚਣ ਟੱਪਣ ਵਾਲਾ ਮਾਹੌਲ ਸਿਰਜਿਆ ਗਿਆ । ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਡੇਰੇ ਦੇ ਪ੍ਰਬੰਧਕ ਜਿਨ੍ਹਾਂ ਨੂੰ ਡੇਰੇ ਨਾਲ ਜੁੜੇ ਲੋਕ ਸਾਈਂ ਕਹਿੰਦੇ ਹਨ, ਉਹ ਸ਼ਰੇ੍ਹਆਮ ਨਸ਼ੇ ਦਾ ਸੇਵਨ ਬੀੜੀਆਂ ਤੇ ਸਿਗਰਟਾਂ ਦੇ ਸੂਟੇ ਖਿੱਚਦੇ ਆਮ ਦੇਖੇ ਜਾਂਦੇ ਹਨ । ਇਸ ਡੇਰੇ ਦੀ ਸਟੇਜ ਤੋਂ ਪੰਜਾਬੀ ਗੀਤ ਗਾਉਣ ਵਾਲੇ ਕਈ ਕਲਾਕਾਰ ਇਨ੍ਹਾਂ ਪ੍ਰਬੰਧਕਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦੇ ਹਨ । 
  ਸਿੱਖ ਸੰਗਤਾਂ ਵਿੱਚ ਇਸ ਘਟਨਾ ਮਗਰੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਨਕੋਦਰ ਮੁਰਾਦ ਸ਼ਾਹ ਦੇ ਟਰਸੱਟ ਦਾ ਚੇਅਰਮੈਨ ਗੁਰਦਾਸ ਮਾਨ ਹੈ, ਕੁਝ ਸਾਬਕਾ ਤੇ ਪੁਲਸ ਅਧਿਕਾਰੀ ਟਰਸੱਟੀ ਹਨ । ਇਹ ਡੇਰਾ 20-25 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਇਸ ਖਬਰ ਦੇ ਨਾਲ ਇਕ ਫੋਟੋ ਵੀ ਛਪੀ ਹੈ, ਜਿਸ ਵਿੱਚ ਗੁਰਦਾਸ ਮਾਨ ਬੀੜੀ ਪੀਣੇ ਡੇਰੇਦਾਰ ਦੇ ਪੈਰਾਂ ਵਿੱਚ ਬੈਠਾ ਗਾ ਰਿਹਾ ਹੈ ਤੇ ਉਹ ਪਾਖੰਡੀ ਗੁਰਦਾਸ ਮਾਨ ਦੇ ਸਿਰ &lsquoਤੇ ਨੋਟਾਂ ਦਾ ਬੋਰਾ ਮੂਧਾ ਕਰਕੇ ਸੁੱਟ ਰਿਹਾ ਹੈ ।
  ਇਸੇ ਤਰ੍ਹਾਂ 3-10-19 ਪੰਜਾਬ ਟਾਈਮਜ਼ ਦੇ ਸਫ਼ਾ ਤਿੰਨ ਉੱਤੇ ਗੁਰਦਾਸ ਮਾਨ ਬਾਰੇ ਖਬਰ ਛਪੀ ਸੀ, ਜਿਸ ਦਾ ਸਿਰਲੇਖ ਹੈ : ਆਰ। ਐੱਸ। ਐੱਸ। ਦੇ ਏਜੰਡੇ ਦੀ ਹਮਾਇਤ ਕਰਕੇ ਕਸੂਤੇ ਘਿਰੇ ਗੁਰਦਾਸ ਮਾਨ, ਹਿੰਦੀ ਵਾਲੀ ਟਿੱਪਣੀ ਤੋਂ ਭੱਜੀ ਮੋਦੀ ਸਰਕਾਰ, ਪਰ ਗੁਰਦਾਸ ਮਾਨ ਨੇ ਸੰਘ ਪਰਿਵਾਰ ਦੀ ਭਾਸ਼ਾ ਤੇ ਸੱਭਿਆਚਾਰਕ ਨੀਤੀ ਅੱਗੇ ਤੋਰੀ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਤੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਦੇ ਕੁਆਰਡੀਨੇਟਰ ਡਾ: ਗੁਰਵਿੰਦਰ ਸਿੰਘ ਕਨੈਡਾ ਗੁਰਦਾਸ ਮਾਨ ਵਿਰੁੱਧ ਪੰਜਾਬੀਆਂ ਦੀ ਅਗਵਾਈ ਕੀਤੀ, ਅਨੇਕਾਂ ਸਾਹਿਤਕ ਤੇ ਪੰਥਕ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦਾ ਵਿਰੋਧ, ਹਿੰਦੀ ਲਾਗੂ ਕਰਨ ਦੇ ਨਾਂ &lsquoਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦੀ ਹੋ ਰਹੀ ਹੈ ਸਾਜਿਸ਼ - ਪੰਥਕ ਆਗੂ ਯੂ।ਕੇ।, ਇਸ ਖਬਰ ਦਾ ਸਾਰ ਅੰਸ਼ ਹੈ ਕਿ ਡਾ: ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਸੰਘ ਪਰਿਵਾਰ ਦਾ ਫੀਲਾ ਬਣਕੇ ਪੰਜਾਬੀਆਂ ਨੂੰ ਨੀਵਾਂ ਦਿਖਾ ਰਿਹਾ ਹੈ ਤੇ ਪੰਜਾਬੀ ਬੋਲੀ ਦੀ ਹੋਂਦ ਨੂੰ ਮਿਟਾਉਣ ਦੇ ਰਾਹ ਪਿਆ ਹੋਇਆ ਹੈ । ਵੈਨਕੂਵਰ ਵਿੱਚ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਹਾਲ ਦੇ ਬਾਹਰ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਅਤੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਡਾ: ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਕੁਝ ਬੈਨਰ ਲੈ ਕੇ ਹਾਲ ਦੇ ਅੰਦਰ ਚਲੇ ਗਏ, ਜਿਥੇ ਗੁਰਦਾਸ ਮਾਨ ਦਾ ਸ਼ੋਅ ਚੱਲ ਰਿਹਾ ਸੀ, ਇਕ ਬੈਨਰ &lsquoਤੇ ਲਿਖਿਆ ਹੋਇਆ ਸੀ, -- ਗੁਰਦਾਸ ਮਾਨ । ਜਦੋਂ ਮੰਚ ਤੋਂ ਗੁਰਦਾਸ ਮਾਨ ਨੇ ਮੁੜ ਹਿੰਦੀ ਭਾਸ਼ਾ ਦਾ ਸਮਰਥਨ ਕੀਤਾ ਤਾਂ ਇਕ ਪੰਜਾਬੀ ਲੇਖਕ ਨੇ ਪੋਸਟਰ ਵਿਖਾ ਕੇ ਇਸ ਦਾ ਕਰੜਾ ਵਿਰੋਧ ਕੀਤਾ ਤਾਂ ਇਸ ਦੇ ਜੁਆਬ ਵਿੱਚ ਗੁਰਦਾਸ ਮਾਨ ਨੇ ਲੇਖਕ ਦੇ ਖਿਲਾਫ ਤੇ ਪੰਜਾਬੀਆਂ ਲਈ ਭੱਦੀ ਤੇ ਅਸ਼ਲੀਲ ਸ਼ਬਦਾਵਲੀ ਵੀ ਵਰਤੀ । ਗੁਰਦਾਸ ਮਾਨ ਨੇ ਕਿਹਾ ਕਿ ਇਹ ਕਾਗਜ਼ ਦੀ ਬੱਤੀ ਬਣਾ ਕੈ ਲੈ ਲਵੋ ।
  ਪੰਜਾਬ ਹਿੱਤੂ ਲੋਕ 1990-91 ਦੇ ਉਸ ਦੌਰ ਨੂੰ ਚੇਤੇ ਕਰਦੇ ਹਨ ਜਦ ਜੁਝਾਰੂ ਸਿੰਘਾਂ ਨੇ ਪੰਜਾਬ ਦੀ ਬੋਲੀ ਤੇ ਸੱਭਿਆਚਾਰ ਦੀ ਚੜ੍ਹਦੀ ਕਲਾ ਲਈ ਐਹੋ ਜਿਹੇ ਉਪਰਾਲੇ ਕੀਤੇ ਕਿ 1947 ਤੋਂ ਪੰਜਾਬ ਵਿੱਚ ਲਾਗੂ ਕੀਤੀਆਂ ਸਾਰੀਆਂ ਪੰਥ ਤੇ ਪੰਜਾਬ ਵਿਰੋਧੀ ਸਾਜਿਸ਼ਾਂ ਉੱਡ-ਪੁੱਡ ਗਈਆਂ ਸਨ । ਹਰ ਥਾਂ ਪੰਜਾਬੀ ਮਾਂ-ਬੋਲੀ ਦੀ ਚੜ੍ਹਤ ਸੀ । ਪੰਜਾਬ ਵਿੱਚ ਪੰਜਾਬੀ ਮਾਂ-ਬੋਲੀ ਦੀ ਬੱਲੇ-ਬੱਲੇ ਹੁੰਦੀ ਵੇਖ ਕੇ ਇਕ ਹੰਡੇ-ਵਰਤੇ ਅਕਾਲੀ ਸਿਆਸਤਦਾਨ ਨੇ ਕਿਹਾ ਸੀ ਕਿ ਪੰਜਾਬੀ ਲਾਗੂ ਕਰਵਾਉਣ ਦਾ ਜੋ ਕੰਮ ਅਸੀਂ ਕਈ ਵਾਰ ਸਰਕਾਰਾਂ ਬਣਾ ਕੇ ਵੀ ਨਹੀਂ ਕਰ ਸਕੇ, ਉਹ ਕੰਮ ਜੁਝਾਰੂ ਸਿੰਘਾਂ ਨੇ ਦਿਨਾਂ ਵਿੱਚ ਕਰ ਵਿਖਾਇਆ । ਉਦੋਂ ਤਾਂ ਪੰਜਾਬ ਵਿੱਚ ਪੰਜਾਬੀ ਦਾ ਉਹ ਰੁਤਬਾ ਬਣ ਗਿਆ ਸੀ, ਜਿਹੜਾ ਤਾਮਿਲ ਬੋਲੀ ਦਾ ਤਾਮਿਲਨਾਡੂ ਵਿੱਚ ਹੈ । ਸਕੂਟਰਾਂ ਕਾਰਾਂ ਦੇ ਨੰਬਰ ਪਲੇਟਾਂ &lsquoਤੇ ਲਿਖੀ ਹੋਈ ਗੁਰਮੁੱਖੀ ਦੱਸਦੀ ਸੀ ਕਿ ਪੰਜਾਬ ਵਿੱਚ ਖ਼ਾਲਸੇ ਦਾ ਰਾਜ ਹੈ । ਕੇਵਲ ਪੰਜਾਬੀ ਮਾਂ-ਬੋਲੀ ਬਾਰੇ ਹੀ ਨਹੀਂ ਜੁਝਾਰੂ ਸਿੰਘਾਂ ਨੇ ਸਿੱਖ ਸੱਭਿਆਚਾਰ ਦੀ ਬੁਲੰਦੀ ਦੇ ਉਲਟ ਮਾਹੌਲ ਸਿਰਜਣ ਵਾਲਿਆਂ ਰੁਝਾਨਾਂ ਨੂੰ ਠੱਲ੍ਹ ਪਾ ਦਿੱਤੀ ਸੀ । ਵਿਆਹਾਂ-ਸ਼ਾਦੀਆਂ, ਖੁਸ਼ੀਆਂ-ਗ਼ਮੀਆਂ ਵਿੱਚ ਫਜ਼ੂਲ ਖਰਚੀ ਬੰਦ ਹੋ ਗਈ । ਲੋਕਾਂ ਦੇ ਝਗੜੇ ਝਮੇਲੇ ਤੇ ਹੋਰ ਮਸਲੇ ਘੱਟ ਗਏ । ਸਮਾਜਿਕ ਜੀਵਨ ਵਿੱਚ ਸਿੱਖ ਕਦਰਾਂ-ਕੀਮਤਾਂ ਦਾ ਬੋਲਬਾਲਾ ਹੋ ਗਿਆ । ਹਰ ਸਿੱਖ ਗੱਭਰੂ ਨੂੰ ਸਿੱਖੀ ਸਰੂਪ ਵਿੱਚ ਦਸਤਾਰ ਸਜਾ ਕੇ, ਕੁਰਤੇ-ਪਜਾਮੇ ਨਾਲ ਅੰਮ੍ਰਿਤਧਾਰੀ ਹੋ ਕੇ, ਲੋਈ ਲੈ ਕੇ ਤੁਰਨ ਦਾ ਚਾਅ ਹੋ ਗਿਆ । ਨਸ਼ਿਆਂ ਤੇ ਹੋਰ ਗਲਤ ਆਦਤਾਂ ਦਾ ਤਿਆਗ ਕਰਕੇ ਪੰਜਾਬ ਦੀ ਜੁਆਨੀ ਕਿਰਤ ਅਤੇ ਬਾਣੀ-ਬਾਣੇ ਦੀ ਧਾਰਨੀ ਹੋ ਗਈ । ਪੰਜਾਬ ਦੀਆਂ ਮੁਟਿਆਰਾਂ ਅੰਦਰ ਸਿੱਖ ਜੀਵਨ-ਜਾਚ ਅਪਨਾਉਣ ਦਾ ਐਹੋ ਜਿਹਾ ਰੁਝਾਨ ਆਇਆ ਕਿ ਪੱਛਮੀ ਤਰਜ ਦੇ ਪਹਿਰਾਵੇ ਤੇ ਹੋਰ ਅਲਾਮਤਾਂ ਦਾ ਨਾਸ਼ ਹੋ ਗਿਆ । ਸਾਦਾ ਜੀਵਨ ਉੱਚ ਅਚਾਰ-ਵਿਹਾਰ ਦਾ ਬੋਲਬਾਲਾ ਸੀ । ਸਮਾਜ ਸੁਧਾਰ ਲਹਿਰ ਅਤੇ ਪੰਜਾਬ ਵਿੱਚ ਪੰਜਾਬੀ ਲਾਗੂ ਕਰਨ ਦੇ ਪ੍ਰੋਗਰਾਮ ਨੇ ਜੁਝਾਰੂ ਸਿੰਘਾਂ ਦਾ ਸਤਿਕਾਰ ਤੇ ਵਕਾਰ ਬਹੁਤ ਵਧਾ ਦਿੱਤਾ ਸੀ । ਖਾੜਕੂ ਲਹਿਰ ਨੇ ਲੋਕ-ਸਮਰਥਨ ਨੂੰ ਜੋੜ ਕੇ ਜੋ ਭੱਲ ਖੱਟੀ ਸੀ, ਉਸ ਨੂੰ ਬੇ-ਅਰਥ ਕਰਨ ਲਈ ਜਿਥੇ ਉਨ੍ਹਾਂ ਸਿੰਘ ਸੂਰਮਿਆਂ ਨੂੰ ਬਦਨਾਮ ਕਰਨ ਲਈ ਚਰਿੱਤਰਘਾਤ ਦੀ ਲਹਿਰ ਤੋਰੀ, 
ਨਾਲ ਹੀ ਜੁਝਾਰੂ ਲਹਿਰ ਦੇ ਲੋਕਾਂ ਵਿੱਚ ਪਏ ਪ੍ਰਭਾਵ ਨੂੰ ਖਤਮ ਕਰਕੇ, ਮੁੜ ਭਾਰਤੀ ਹਕੂਮਤੀ ਨੀਤੀ ਲਾਗੂ ਕਰਨ ਦਾ ਏਜੰਡਾ ਵੀ ਸਾਹਮਣੇ ਆਇਆ । ਕੇ।ਪੀ।ਐੱਸ। ਗਿੱਲ ਸ਼ਰੇ੍ਹਆਮ ਕਹਿੰਦਾ ਸੀ ਕਿ ਜੋ ਕੁਝ ਜੁਝਾਰੂ ਖਾੜਕੂ ਕਹਿੰਦੇ ਤੇ ਕਰਦੇ ਰਹੇ ਹਨ, ਅਸੀਂ ਉਸ ਤੋਂ ਬਿਲਕੁੱਲ ਉਲਟ ਚੱਲਣਾ ਹੈ । ਇੰਝ ਸਮਾਜ ਸੁਧਾਰ ਲਹਿਰ ਅਤੇ ਪੰਜਾਬੀ ਲਾਗੂ ਕਰਨ ਦੇ ਖਾੜਕੂਆਂ ਦੇ ਫੈਸਲਿਆਂ ਦੇ ਉਲਟ ਨੀਤੀ ਲਾਗੂ ਕੀਤੀ ਗਈ । (ਹਵਾਲਾ ਪੁਸਤਕ, ਬEਥਛੋੲੜ ੂਫ਼ ਪEਞਝਾਂਭ, ਕ।ਪ।ਸ। ਗਣਟਟ ਕਾਂਡ - ਗਿੱਲ ਦਾ ਅਸੱਭਿਆਚਾਰਕ ਏਜੰਡਾ ਪੰਨਾ 97-98, ਲੇਖਕ-ਸਰਬਜੀਤ ਸਿੰਘ ਘੁਮਾਣ)
  ਪੰਜਾਬੀ ਵਿਰਸਾ ਤੇ ਸੱਭਿਆਚਾਰ ਬਨਾਮ ਸਿੱਖੀ ਵਿਰਸਾ ਤੇ ਸੱਭਿਆਚਾਰ ਦੀ ਸੰਖੇਪ ਵਿਆਖਿਆ ਵੀ ਜਰੂਰੀ ਹੈ । ਅੰਤ ਵਿੱਚ ਇਹ ਜਾਣ ਲਈਏ ਕਿ ਸੱਭਿਆਚਾਰ ਕੀ ਹੁੰਦਾ ਹੈ । ਗੁਰਦਾਸ ਮਾਨ ਵਰਗੇ ਜਿਨ੍ਹਾਂ ਦਾ ਕੋਈ ਦੀਨ-ਈਮਾਨ ਹੀ ਨਹੀਂ ਹੈ, ਉਹ ਕਿਸੇ ਸਾਜਿਸ਼ ਦੇ ਅਧੀਨ ਸਿੱਖ ਸੱਭਿਆਚਾਰ ਦੀਆਂ ਜੜ੍ਹਾਂ ਵਿੱਚ ਤੇਲ ਦੇ ਕੇ ਸਿੱਖੀ ਦੇ ਫੱਲਦਾਰ ਤੇ ਛਾਂਦਾਰ ਬੂਟੇ ਨੂੰ ਤਬਾਹ ਕਰਨ &lsquoਤੇ ਤੁਲੇ ਹੋਏ ਹਨ । ਸਾਡਾ ਸੱਭਿਆਚਾਰ ਤੇ ਵਿਰਸਾ ਕੀ ਹੈ ? ਭੰਗੜਾ, ਗਿੱਧਾ, ਅਸ਼ਲੀਲ ਗਾਇਕੀ, ਸੂਫੀ ਗਾਇਕੀ ਤੇ ਕਾਰਟੂਨਪੁਣਾ, ਜਾਂ ਮਾਰਸ਼ਲਪੁਣਾ, ਗਤਕਾ, ਮੱਲ ਅਖਾੜੇ, ਢਾਡੀ ਵਾਰਾਂ, ਕਵੀਸ਼ਰੀ, ਗੁਰਬਾਣੀ ਤੇ ਸਿੱਖ ਸੂਰਬੀਰਾਂ ਦੀਆਂ ਸ਼ਹਾਦਤਾਂ ? ਵਿਰਸੇ ਦਾ ਭਾਵ ਵੀ ਸਮਝਦੇ ਜਾਈਏ ਕਿ ਵਿਰਸਾ ਕੀਹਨੂੰ ਕਿਹਾ ਜਾਂਦੈ, ਐਵੇਂ ਕਾਵਾਂ ਰੌਲੀ ਵਿੱਚ ਨਾ ਉਲਝੀਏ ਕਿ ਬਈ ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ ਤੇ ਪੁਰਾਣੇ ਟਿਡਾਂ ਵਾਲੇ ਖੂਹ ਨੇ, ਚਰਖੇ ਨੇ, ਭੰਗੜਾ ਹੈ, ਗਿੱਧਾ ਹੈ, ਬੋਲੀਆਂ ਹਨ । ਭਾਈ ਕਾਹਨ ਸਿੰਘ ਜੀ ਨਾਭਾ ਵਿਰਸੇ ਬਾਰੇ ਲਿਖਦੇ ਹਨ ਕਿ ਇਹਦਾ ਭਾਵ ਹੈ ਜੱਦੀ ਹੱਕ । ਜੋ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਜਾਂ ਸਾਡੇ &lsquoਤੇ ਪਰਉਪਕਾਰ ਕੀਤੇ ਨੇ, ਉਹ ਸਰਦਾਰੀਆਂ ਕਾਇਮ ਰੱਖਣ ਦਾ ਸਾਡਾ ਜੱਦੀ ਹੱਕ ਹੈ । ਨਾ ਕਿ ਢੋਲ ਢਮਾਕਾ ਕਰੀ ਜਾਣਾ ਤੇ ਅਨੰਦ ਕਾਰਜ ਦੇ ਪਵਿੱਤਰ ਧਾਰਮਿਕ ਦਿਨ ਵੀ ਸ਼ਰਾਬਾਂ ਵਰਤਾਈ ਜਾਣੀਆਂ ਅਤੇ ਵਿਆਹ ਵਾਲੇ ਦਿਨ ਉਹ ਕੁਝ ਕਰਨਾ ਜਿਹੜਾ ਕਰਨ ਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਜਦੇ ਹਨ । ਪੰਜਾਬ ਦੇ ਅਸਲੀ ਵਾਰਸ ਨੇ ਉਹ ਸਿੱਖ ਜਿਨ੍ਹਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਕੇ ਦੁਸ਼ਮਣ ਨਾਲ ਜੂਝਣਾ ਸਿੱਖ ਲਿਆ। ਫਿਰ ਚਾਹੇ ਉਹ ਦੱਰਾ ਖੈਬਰ ਵੱਲੋਂ ਆਉਣ ਵਾਲੇ ਮੁਗਲ ਜਾਂ ਪਠਾਣ ਹਮਲਾਵਰ ਹੋਣ ਜਾਂ ਸੱਤ ਸਮੁੰਦਰ ਪਾਰ ਕਰਕੇ ਆਏ ਹੋਏ ਚਿੱਟੀ ਚਮੜੀ ਵਾਲੇ ਗੋਰੇ ਲੋਕ ਹੋਣ ਜਾਂ ਭਾਰਤ ਦੇ ਬ੍ਰਾਹਮਣ ਹੋਣ । ਖ਼ਾਲਸਾ ਪੰਥ ਅੰਦਰ ਭਰੇ ਹੋਏ ਮਾਰਸ਼ਲਪੁਣੇ ਨੇ ਅਣਖੀ ਸਿੱਖ ਨੂੰ ਕਦੇ ਵੀ ਸੁੱਖ ਨਾਲ ਸੌਣ ਨਾ ਦਿੱਤਾ, ਕਿਉਂਕਿ ਖ਼ਾਲਸੇ ਨੂੰ ਪਤਾ ਹੈ ਕਿ ਜੇ ਮੈਂ ਵੀ ਸੁੱਖ ਦੀ ਨੀਂਦਰੇ ਸੌਂ ਗਿਆ ਤਾਂ ਜਬਰ-ਜੁਲਮ ਦਾ ਨਾਸ਼ ਕਰਕੇ ਸਰਬੱਤ ਦੇ ਭਲੇ ਵਾਲਾ ਹਲੇਮੀ ਰਾਜ ਕੌਣ ਸਥਾਪਤ ਕਰੇਗਾ ? 
  ਪ੍ਰੋ: ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਜੀਊਂਦਾ ਗੁਰਾਂ ਦੇ ਨਾਂ &lsquoਤੇ । ਉਸੇ ਪੰਜਾਬ ਦੇ ਵਾਰਿਸ ਗੁਰੂ ਨੂੰ ਪਿੱਠ ਦੇ ਕੇ ਉਹ ਦੀਆਂ ਅਣਮੁੱੁਲੀਆਂ ਦਾਤਾਂ (ਕੇਸ ਗੁਰੂ ਦੀ ਮੋਹਰ ਹਨ) ਨੂੰ ਕੱਟੜਵਾਦ ਦਾ ਨਾਉਂ ਦੇ ਕੇ, ਸਿਰ ਮੂੰਹ ਮੁਨਾ ਕੇ ਕਿਹੜੇ ਮੂੰਹ ਨਾਲ ਗੁਰੂ ਦੀਆਂ ਸਿਫਤਾਂ ਕਰਨਗੇ, ਇਹ ਤਾਂ ਉਲਝਾਉਣਗੇ ਨਾ ਫਿਰ ਤੁਹਾਨੂੰ ਹੀਰ ਰਾਂਝੇ, ਸੱਸੀ ਪੁੰਨੂੰ ਤੇ ਇਸ਼ਕ ਮੁਸ਼ਕ ਦੇ ਪ੍ਰਸੰਗਾਂ ਵਿੱਚ । ਫਿਰ ਸੋਚੋ ਜਦੋਂ ਪੰਜਾਬ ਦੀ ਜੁਆਨੀ ਇਨ੍ਹਾਂ ਗੱਲਾਂ ਵਿੱਚੋਂ ਹੀ ਉਪਰ ਨਹੀਂ ਉਠੇਗੀ ਤਾਂ ਬਦਲਾਵ ਕੌਣ ਲਿਆਵੇਗਾ । ਬੁੱਲੇ ਸ਼ਾਹ ਤੇ ਹੀਰ ਰਾਂਝੇ ਦਾ ਸਾਹਿਤ ਮਨੁੱਖੀ ਇਨਕਲਾਬ ਦਾ ਅਧਾਰ ਨਹੀਂ ਬਣ ਸਕਦਾ (ਹਵਾਲਾ, ਪੰਜਾਬੀ ਵਿਰਸਾ ਤੇ ਸੱਭਿਆਚਾਰ ਬਨਾਮ ਸਿੱਖੀ ਵਿਰਸਾ ਤੇ ਸੱਭਿਆਚਾਰ, ਨਵਜੋਤ ਸਿੰਘ ਪਾਉਂਟਾ ਸਾਹਿਬ ਵਾਲਿਆਂ ਦੇ ਜੁਲਾਈ 2016, ਸਿੱਖ ਫੁਲਵਾੜੀ ਵਿੱਚ ਛਪੇ ਲੇਖ ਵਿੱਚੋਂ ਧੰਨਵਾਦ ਸਾਹਿਤ) ਸ: ਗੁਰਜੀਤ ਸਿੰਘ ਵੈਰੋਵਾਲ ਦੀਆਂ ਸੱਭਿਆਚਾਰ ਬਾਰੇ ਲਿਖੀਆਂ ਇਨ੍ਹਾਂ ਸਤਰਾਂ ਨਾਲ ਸਮਾਪਤੀ ਕਰਦੇ ਹਾਂ :
ਗਿੱਧੇ ਭੰਗੜੇ ਨੂੰ ਸੱਭਿਆਚਾਰ ਕਹਿੰਦੇ, ਸੱਭਿਆਚਾਰ ਪੰਜਾਬ ਦਾ ਭੁੱਲ ਗਏ ਨੇ ।
ਹੀਰ ਰਾਂਝੇ ਨੂੰ ਪੰਜਾਬ ਦਾ ਮਾਣ ਕਹਿੰਦੇ, ਮੀਰ ਮੰਨੂੰ ਦੀ ਜੇਲ੍ਹ ਅੱਜ ਭੁੱਲ ਗਏ ਨੇ ।
ਮਿਰਜਾ ਸਾਹਿਬਾਂ ਦੇ ਲਈ ਮਾਰਿਆ ਸੀ, ਸ਼ਹੀਦ ਕੌਮ ਲਈ ਜੋ ਹੋਏ ਲੋਕੀਂ ਭੁੱਲ ਗਏ ਨੇ।
ਗੁਲਾਮੀ ਕੀਤੀ ਸੀ ਰਾਂਝੇ ਨੇ ਹੀਰ ਬਦਲੇ, ਭਾਈ ਗਰਜਾ ਸਿੰਘ ਬੋਤਾ ਸਿੰਘ ਭੁੱਲ ਗਏ ਨੇ।
ਪਾਣੀ ਵਿੱਚ ਸੀ ਡੁੱਬੇ ਮਹੀਵਾਲ ਸੋਹਣੀ, ਸਰਸਾ ਵਿੱਚ ਜੋ ਡੁੱਬੇ ਲੋਕੀ ਭੁੱਲ ਗਏ ਨੇ।
ਵੱਜੇ ਮਜਨੂੰ ਨੂੰ ਪੱਥਰ ਤਾਂ ਯਾਦ ਰਹਿ ਗਏ, ਸਾਹਿਬਜ਼ਾਦੇ ਤੇ ਸਰਹੰਦ ਲੋਕੀ ਭੁੱਲ ਗਏ ਨੇ।
ਇਹ ਆਸ਼ਕ ਹੋਏ ਸਿਰਫ ਜਿਸਮ ਦੇ ਸੀ, ਜੋ ਆਸ਼ਕ ਮੌਤ ਦੇ ਹੋਏ ਲੋਕੀ ਭੁੱਲ ਗਏ ਨੇ । 
ਜੋ ਆਸ਼ਕ ਮੌਤ ਦੇ ਹੋਏ ਲੋਕੀ ਭੁੱਲ ਗਏ ਨੇ । ਭੁੱਲਾਂ ਚੁੱਕਾਂ ਦੀ ਖਿਮਾ,
ਗੁਰੂ ਪੰਥ ਦਾ ਦਾਸ
-ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।