image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੈਨੂੰ ਤਾਂ ਹੁਣ ਆਪ ਨਹੀਂ ਪਤਾ ਕਿ ਸਾਡਾ ਧਰਮ ਸਾਨੂੰ ਕੀ ਸਿੱਖਿਆ ਦਿੰਦਾ ਹੈ ? ਕੀ ਸਾਡਾ ਧਰਮ ਮਨੁੱਖੀ ਹੱਤਿਆ ਦਾ ਹਾਮੀ ਹੈ ? ਜੁਲਮ ਨਾਲ ਲੜਨਾ ਤੇ ਆਪ ਜੁਲਮ ਕਰਨਾ ਮੰਨਣ ਵਾਲੀ ਗਾਥਾ ਹੈ ?

ਫਾਹੀ ਫਾਥੇ ਅੱਖਰ ਪਤਾ ਨਹੀਂ ਸੂਝ ਨਾਲ ਘੜਿਆ ਗਿਆ ਹੋਵੇਗਾ ਜਾਂ ਫੇਰ ਤਜਰਬੇ ਨਾਲ, ਕਈ ਵਾਰੀ ਕੁਝ ਘਟਨਾਵਾਂ ਜੀਵਨ ਵਿੱਚ ਅਜਿਹੀਆਂ ਵਾਪਰ ਜਾਂਦੀਆਂ ਹਨ ਕਿ ਉਮਰਾਂ ਨਾਲ ਆਏ ਵਿਸ਼ਵਾਸ਼ਾਂ &lsquoਤੇ ਭੀ ਸੱਟ ਮਾਰ ਜਾਂਦੀਆਂ ਹਨ :- ਐਸਾ ਹੀ ਇਕ ਦ੍ਰਿਸ਼ ਅਚਾਨਕ ਇਕ ਪ੍ਰਭੂ-ਪ੍ਰਮੇਸ਼ਰ ਤੋਂ ਭੇਜੇ ਚੈਨਲ ਉੱਪਰ ਆਪਣੀ ਸਾਰੰਗੀ ਜਿਹੀ ਚੁੱਕੀ ਫਿਰਦੇ ਆਮ ਦੀ ਤਰ੍ਹਾਂ ਸਾਹਮਣੇ ਆ ਖੜੀ, ਅਨੀ-ਪਟੱਕੀ ਹੀ ਦੇਰ ਰਾਤ ਟੀ।ਵੀ। ਲਾ ਲਿਆ ਤੇ ਬੱਸ ਕੀ ਸੀ, ਦੇਖਦੇ ਅਤੇ ਸੁਣਦੇ ਸਾਰ ਹੀ ਸੁਰਤ ਭੁੱਲ ਗਈ, ਜੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪਹਿਲੀ ਗੋਲੀ ਮਾਰਨ ਵਾਲਾ ਸਾਹਮਣੇ ਬੈਠਾ ਆਪਣੀ ਬਹਾਦਰੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੁਗਿਰਦ ਦੇ ਸਾਰੇ ਮਹਾਨ ਯੋਧੇ ਅਤੇ ਵਿਰੋਧੀਆਂ ਦੇ ਸਭ ਨਖਿੱਧ ਧਰਤੀ &lsquoਤੇ ਭਾਰ ਸਨ ਦੇ ਤਵਾਰੀਖੀ ਤੱਥ ਜੋ ਉਹਦੇ ਅਤੇ ਉਹਦੇ ਹਮਸਫ਼ਰਾਂ ਦੇ ਸਨ, ਹੁੱਭ ਕੇ ਤੇ ਮਹਾਨਤਾ ਨਾਲ ਦੱਸ ਰਿਹਾ ਸੀ, ਚਲੋ ਹੱਤਿਆ ਕਾਂਡ ਨੂੰ ਤਾਂ ਮੈਂ ਕੀ ਫਰੋਲਣਾ ਹੈ, ਮੈਂ ਲਿਖਦੀ ਜਾਵਾਂ ਮੈਂ ਮਨੱੁਖੀ ਹੱਤਿਆ ਨੂੰ ਮਾਨਤਾ ਨਹੀਂ ਦਿੰਦੀ, ਇਹ ਪ੍ਰਮਾਤਮਾ ਦੀ ਦਰਗਾਹ ਤੋਂ ਜਾਂ ਧਰਮ ਦੀ ਕੜ੍ਹੀ ਤੋਂ ਪ੍ਰਮੰਨੀ ਨਹੀਂ ਗਈ, ਕਿਸੇ ਭੀ ਧਰਮ ਜਾਂ ਮਜ਼੍ਹਬ ਵਿੱਚ ਭਾਵੇਂ ਸਾਰੇ ਧਰਮ ਮਨੁੱਖੀ ਦੇਣ ਕਰਕੇ ਇਹਨੂੰ ਸਹੀ ਸਿੱਧ ਕਰਦੇ ਹਨ, ਮੈਂ ਕੇਵਲ ਇਥੋਂ ਇਹ ਨੁਕਤਾ ਜਰੂਰ ਪੜਚੋਲਣਾ ਚਾਹੁੰਦੀ ਹਾਂ ਕਿ ਦੁਸ਼ਟ ਦਮਣ ਕੌਣ ਹੁੰਦਾ ਹੈ? ਇਸ ਤੋਂ ਬਚਾਈਂ ਕਿਉਂ ਅਲਾਪਿਆ ਗਿਆ ਹੈ, ਉਸ ਬੰਦੇ ਨੇ ਇਕ ਗੱਲ ਆਖੀ ਕਿ ਅਸੀਂ ਕਤਲ ਕਰਨ ਤੋਂ ਪਹਿਲਾਂ ਗੁਰੂ-ਮਹਾਰਾਜ ਤੋਂ ਆਗਿਆ ਲਈ ਤੇ ਮਿਲ ਗਈ ਸੀ । 
  ਬੱਸ ਜੀ ਮੇਰੀ ਤਾਂ ਘਾਲਣਾ ਘਾਲੀ ਕਿ ਧਰਮ ਤੇ ਵਿਸ਼ਵਾਸ਼ ਅਟੱਲ ਨੇਕੀ ਹੀ ਧਰਮ ਹੈ, ਅਸੀਂ ਤਾਂ ਨੇਕ ਜੀਵਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨਾ ਹੈ, ਪਰ ਆਹ ਫੇਰ ਕਿਹੜਾ ਨੇਕੀ ਦਾ ਕਰਮ ਹੋਇਆ ਜੋ ਸਾਡੇ ਇਸ਼ਟ ਨੇ ਆਗਿਆ ਦਿੱਤੀ ? ਮੈਂ ਤਾਂ ਸਾਰੀ ਰਾਤ ਇਸ ਘੋਲ ਨਾਲ ਇੰਨੀ ਬੇਚੈਨ ਹੋ ਗਈ ਕਿ ਨੀਂਦ ਦਾ ਤਾਂ ਕੀ ਭੁਆਂਟਣੀ ਹੀ ਭੁੱਲ ਗਈ, ਅੱਜ ਭੀ ਹੁਣ ਤੱਕ ਕਿਧਰੇ ਮਨ ਨਾ ਲੱਗਿਆ, ਹੁਣ ਹਾਰ ਕੇ ਕਲਮ ਹੀ ਚੁੱਕ ਲਈ ਕਿ ਚਲੋ ਦਿਲ ਹੋਲ੍ਹਾ ਤਾਂ ਕਰ ਲਵਾਂ । ਭਾਵੇਂ ਮਨ ਨੂੰ ਨਾ ਤਾਂ ਟਿਕਾਉ ਤੇ ਨਾ ਹੀ ਧਰਵਾਸ ਹੀ ਆਉਣਾ ਹੈ ਕਿ ਮੇਰਾ ਹੁਣ ਅਕੀਦਾ ਕੀ ਹੋਵੇਗਾ ? ਬੇਚੈਨ ਦੇਖ ਬੇਟੀ ਭੀ ਪ੍ਰੇਸ਼ਾਨ ਹੋ ਗਈ, ਉਹਨੇ ਭੀ ਸੁਣਿਆ ਸੀ, ਲੰਮੀ ਚੌੜੀ ਗੱਲਬਾਤ, ਮਗਰੋਂ ਅੰਤ &lsquoਚ ਪੁੱਛਦੀ ਹੈ ਕਿ ਮਾਂ ਫੇਰ ਸਾਡਾ ਧਾਰਮਿਕ ਵਿਸ਼ਵਾਸ਼ ਕੀ ਹੈ? ਮੈਂ ਭਮੱਤਰੀ ਜਿਹੀ ਸੀ ਅਤੇ ਬੱਸ ਇਹ ਹੀ ਆਖ ਸਕੀ ਕਿ ਬੇਟੇ ਮੇਰਾ ਤਾਂ ਅੰਤਰੀਵ ਹਿੱਲ ਗਿਆ ਹੈ, ਮੈਨੂੰ ਤਾਂ ਹੁਣ ਆਪ ਨਹੀਂ ਪਤਾ ਕਿ ਸਾਡਾ ਧਰਮ ਸਾਨੂੰ ਕੀ ਸਿੱਖਿਆ ਦਿੰਦਾ ਹੈ ? ਨਿੱਕੇ ਹੁੰਦਿਆਂ ਤਾਂ ਸੁਣਦੇ ਹੁੰਦੇ ਸੀ ਕਿ ਨਿਹੰਗ ਸਿੰਘ ਇਹੋ ਜਿਹੇ ਪ੍ਰਸੰਗ ਆਖਦੇ ਹਨ, ਪਰ ਹੁਣ ਯਾਨੀ 84 ਦੇ ਦੌਰ ਨੇ ਤਾਂ ਧਰਮ ਤਾਂ ਕੀ ਮਨੁੱਖਤਾ ਦਾ ਤਖ਼ਤ ਹੀ ਪਲਟਾ ਧਰਿਆ, ਭਾਈ ਚੰਗਾ ਖਾਲਿਸਤਾਨ ਦੀ ਨੀਂਹ ਰੱਖੀ ਤੁਸੀਂ ਤਾਂ ਧਰਮ ਦੀ ਹੀ ਨੀਂਹ ਪੱਟ ਧਰੀ, ਕੋਈ ਸ਼ੱਕ ਨਹੀਂ ਕਿ ਮੇਰੇ ਦਿਲ ਵਿੱਚ ਇਨ੍ਹਾਂ ਖਾੜਕੂਆਂ ਲਈ ਕਦੀ ਭੀ ਕੋਈ ਸਤਿਕਾਰ ਸੀ, ਅਤਿਆਚਾਰ ਹੀ ਇੰਨੇ ਹੋਏ ਕਿ ਮੈਂ ਤਾਂ 6 ਮਹੀਨੇ ਦੇ ਅੰਦਰ ਹੀ ਸਮਝ ਗਈ ਸੀ ਕਿ ਇਹ ਨਾ ਤਾਂ ਧਰਮ ਦੇ ਪੈਰੋਕਾਰ ਹਨ ਅਤੇ ਨਾ ਹੀ ਸਮਾਜ ਭਾਈਚਾਰੇ ਦੇ, ਬੱਸ ਸਭ ਦਹਿਸ਼ਤ ਫੈਲਾ ਕੇ ਆਪਣੇ ਘਰ ਪੂਰੇ ਕਰਨੇ ਹਨ, ਕੁਝ ਮਨੁੱਖ ਜਮਾਂਦਰੂ ਹੀ ਜਾਲਮ ਤੇ ਜਹਾਦੀ ਬੁੱਧੀ ਦੇ ਹੁੰਦੇ ਹਨ, ਜਹਾਲਤ ਨਾਲ ਦੂਜਿਆਂ ਦੀ ਜ਼ਿੰਦਗੀ ਤਬਾਹ ਕਰਦੇ ਹਨ, ਪਰ ਲੋਕੀ ਡਰਦੇ ਬੋਲ ਨਹੀਂ ਸਕਦੇ, ਹੁਣ ਇਸ ਬੰਦੇ ਦੀ ਜਹਿਨੀਅਤ ਦੇਖੋ, ਇਸ ਉਮਰ ਯਾਨੀ ਕੈਦ ਕੱਟ ਕੇ 20 ਸਾਲ ਹੋਏ, ਘਰ ਆਲੀਸ਼ਾਨ, ਕੋਠੀ ਵਿੱਚ ਰਹਿ ਰਿਹਾ ਹੈ, ਪਰ ਪ੍ਰਮਾਤਮਾ ਤੋਂ ਕੋਈ ਰਹਿਮਤ ਨਹੀਂ ਮੰਗ ਰਿਹਾ, ਸਗੋਂ ਹੰਕਾਰ ਨਾਲ ਦੱਸ ਰਿਹਾ ਹੈ ਕਿ ਮੈਂ ਤਾਂ ਪਹਿਲਾਂ ਤੋਂ ਹੀ ਗੋਲੀ ਬਰੂਦ ਦਾ ਆਦੀ ਸੀ, ਪਿਤਾ ਕੋਲ ਭੀ ਅਸਲਾ ਹੁੰਦਾ ਸੀ, ਚਲੋ ਇਹ ਨਿੱਜੀ ਜੀਵਨ ਹੈ ਉਹਦਾ, ਪਰ ਕੀ ਗੁਰੂ-ਗ੍ਰੰਥ ਸਾਹਿਬ ਨੂੰ ਆਗਿਆ ਦੇਣ ਲਈ ਕਹਿਣਾ, ਫੇਰ ਕਹਿਣਾ ਸਾਨੂੰ ਕਤਲ ਕਰਨ ਦੀ ਆਗਿਆ ਮਿਲ ਗਈ ਸੀ ਤਾਂ ਕੀ ਲੋਕੀ ਧਰਮ ਨੂੰ ਕੀ ਸਮਝਣ ? ਕੀ ਸਾਡਾ ਧਰਮ ਮਨੁੱਖੀ ਹੱਤਿਆ ਦਾ ਹਾਮੀ ਹੈ? ਜੁਲਮ ਨਾਲ ਲੜਨਾ ਤੇ ਆਪ ਜੁਲਮ ਕਰਨਾ ਮੰਨਣ ਵਾਲੀ ਗਾਥਾ ਹੈ ? ਕੀ ਸਾਡੇ ਬਾਨੀ ਗੁਰੂ ਇਸ ਸੰਦਰਭ ਵਿੱਚ ਕੋਈ ਬਾਣੀ ਉਚਾਰ ਕੇ ਗਏ ਹਨ ? ਮੈਂ ਹੁਣ ਕਿਹੜੇ ਵਿਸ਼ਵਾਸ਼ ਦੇ ਆਧਾਰ &lsquoਤੇ ਜੀਵਨ ਢਾਲਾਂ ? ਅਤੇ ਆਪਣੇ ਵਿਚਾਰ ਵਟਾਂਦਰੇ ਵਿੱਚ ਕਿਹੜੀ ਕਸਵੱਟੀ ਅਪਨਾਵਾਂ ? ਮੇਰਾ ਤਾਂ ਸਿਰ ਚੱਕਰ ਖਾਣ ਲੱਗ ਗਿਆ ਹੈ, ਬੇਟੀ ਨੂੰ ਅੱਜ ਸਵੇਰੇ ਭੀ ਕਿਹਾ ਕਿ ਬੱਸ ਪ੍ਰਮਾਤਮਾਂ ਨੂੰ ਹੀ ਮੰਨੋ, ਇਨ੍ਹਾਂ ਕੌਮ ਧਰੋਹੀਆਂ ਦੇ ਦਰਸ਼ਨ ਕਰਨ ਤੋਂ ਗੁਰੇਜ਼ ਕਰੋ, ਰੱਬ ਦੀ ਸ੍ਰਿਸ਼ਟੀ ਤੇ ਪ੍ਰਕਿਰਤੀ ਨੂੰ ਨਮਸਕਾਰ ਕਰੋ, ਇਹ ਸੋਚੋ ਕਿ ਐਸੇ ਜਾਲਮ ਭੀ ਉਹਨੇ ਚੰਗੇ ਦੀ ਪਰਖ ਲਈ ਭੇਜੇ ਹੋਏ ਹਨ, ਦੇਵਤੇ ਭੀ ਹਰ ਘੜੀ ਤੇ ਹਰ ਪਲ ਭੇਜਦਾ ਹੈ, ਬੱਸ ਉਨ੍ਹਾਂ ਦਾ ਧਿਆਨ ਧਰੋ, ਬਾਕੀ ਸੰਸਾਰੀ ਜੀਵ ਤਾਂ ਭਾਵੇਂ ਸਿੱਖ ਹੋਣ ਜਾਂ ਕੋਈ ਹੋਰ, ਸਭ ਇਕੋ ਹੀ ਹਨ, ਪਾਠ ਪੂਜਾ ਕਰਨਾ ਤੇ ਜਾਂ ਅੰਮ੍ਰਿਤਧਾਰੀ ਹੋਣਾ ਤਾਂ ਹੀ ਲਾਹੇਵੰਦ ਹੈ ਜੇਕਰ ਅਸੀਂ ਚੰਗੇ ਪੁਰਸ਼ ਬਣ ਸਕੀਏ, ਦਰਿੰਦਗੀ ਤਾਂ ਮਾਣਸ ਦੀ ਜਾਤ ਤੋਂ ਪਹਿਲਾਂ ਭੀ ਸੀ ਤੇ ਹੁਣ ਭੀ ਹੈ, ਕੋਈ ਭੀ ਧਰਮ ਇਹਨੂੰ ਮਲ੍ਹੀਆ-ਮੇਟ ਨਹੀਂ ਕਰ ਸਕਿਆ । 
  ਇੰਕਸ਼ਾਫ਼ ਕਰ ਦੇਵਾਂ ਕਿ ਮੇਰੇ ਇਹ ਵਿਚਾਰ ਸੰਤ ਲੌਂਗੋਵਾਲ ਦੇ ਕਤਲ ਕਰਕੇ ਹੀ ਨਹੀਂ, ਮੈਂ ਤਾਂ ਜਦੋਂ ਤੋਂ ਇਹ ਸੂਝ ਆਈ ਕਿ ਹੱਤਿਆਰੇ ਕਿਸੇ ਦੇ ਭੀ ਹੋਣ ਭੈੜੇ ਹਨ, ਮੈਂ ਇੰਦਰਾ ਤੇ ਫੇਰ ਹੋਰ ਲੀਡਰ, ਕੈਰੋਂ, ਦਰਬਾਰਾ ਸਿੰਘ, ਬੇਅੰਤ ਸਿੰਘ ਆਦਿ ਸਭ ਦੀ ਹੀ ਨਿੰਦਕ ਹਾਂ, ਵਿਰੋਧੀ ਦਾ ਸਾਹਮਣਾ ਕਰੋ, ਮਾਰ ਮੁਕਾਉਣ ਵਾਲੇ ਤਾਂ ਸਗੋਂ ਆਪ ਗੁਨਾਹਗਾਰ ਬਣ ਗਏ ਤੇ ਨਾਲ ਬਹਾਦਰੀ ਕਾਹਦੀ ? ਫੇਰ ਅਪੀਲਾਂ ਕਰਦੇ ਹਨ, ਮੈਂ ਨਹੀਂ ਕੀਤਾ ਜਾਂ ਰਹਿਮ ਕਰੋ, ਮੰਨਣਾ ਪਵੇਗਾ ਕਿ ਬਹੁਤੇ ਕਤਲ ਉਹ ਲੋਕ ਆਪਣਾ ਕੋਈ ਜੁਰਮ ਲੁਕਾਉਣ ਲਈ ਕਰਦੇ ਹਨ, ਜੋ ਲੋਕ ਹੱਤਿਆਰਿਆਂ ਨੂੰ ਪੂਜਦੇ ਹਨ, ਉਹ ਭੀ ਭਾਗੀ ਹੀ ਹਨ । 
  ਦੂਜਾ ਮੁੱਦਾ ਹੈ ਕਿ ਗੁਰੂ-ਘਰਾਂ ਵਿੱਚ ਆਮ ਹੀ ਝਾੜ ਝੰਬ ਕਰੀ ਜਾਂਦੀ ਹੈ ਜੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਨਹੀਂ ਖੜ੍ਹਨਾ, ਗੱਲਾਂ ਨਹੀਂ ਕਰਨੀਆਂ, ਵਿਆਹ ਸ਼ਾਦੀਆਂ &lsquoਤੇ ਅਗਲਿਆਂ ਨੂੰ ਦੁਖੀ ਭੀ ਕਰ ਧਰਦੇ ਹਨ, ਸ਼ਗਨ ਪਾਉਣ ਵੇਲੇ ਮੂਰਤਾਂ ਖਿੱਚਣ ਵੇਲੇ ਪਿੱਠ ਕਰਨ ਨਾਲ ਬੇਅਦਬੀ ਹੁੰਦੀ ਹੈ । 
  ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਅਸੀਂ ਆਪਣੇ ਘਰੀ ਟੈਲੀਵੀਜ਼ਨ ਦੇਖਣ ਵੇਲੇ ਪੈਰ ਕਰੀ ਲੰਮੇ ਪਏ ਭੀ ਦੇਖਦੇ ਹਾਂ ਅਤੇ ਸਾਡੇ ਚੈਨਲ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਦਰਸ਼ਨ ਕਰਵਾ ਕੇ ਆਪਣੀ ਕਾਰਵਾਈ ਦਿਖਾਉਂਦੇ ਹਨ, ਕੀ ਇਹ ਕਿਸੇ ਕਮੇਟੀ ਜਾਂ ਕਿਸੇ ਸਿੱਖ ਜਥੇਬੰਦੀ ਨੇ ਵਿਚਾਰਿਆ ਨਹੀਂ ? ਕੀ ਫੇਰ ਇਹ ਕਿਉਂ ਨਹੀਂ ਵਰਜਿੱਤ ? ਕਈ ਵਰੇ੍ਹ ਪਹਿਲਾਂ ਅਰਦਾਸ ਹੋਣ ਲੱਗੀ ਤਾਂ ਮੇਰਾ ਭਤੀਜਾ ਪੁੱਛਦਾ ਹੈ ਭੂਆ ਜੀ ਅਸੀਂ ਲੰਮੇ ਪਏ ਹੁੰਦੇ ਹਾਂ ਇਹ ਫੇਰ ਅਰਦਾਸ ਕਰਨ ਲੱਗ ਜਾਂਦੇ ਹਨ, ਅਸੀਂ ਕੀ ਕਰੀਏ, ਮੈਨੂੰ ਉਦੋਂ ਕੋਈ ਗੱਲ ਨਹੀਂ ਸੀ ਪਤਾ, ਪਰ ਕੀ ਕੋਈ ਅਦਾਰਾ ਇਹ ਸਮਝਾਊ ਜਾਂ ਇਨ੍ਹਾਂ ਪਾਧਿਆਂ ਨੂੰ ਹਟਾਊ ਜਾਂ ਫੇਰ ਉਨ੍ਹਾਂ ਨੂੰ ਤਾਂ ਆਗਿਆ ਹੈ ?
  ਹੁਣ ਇਕ ਹੋਰ ਵਿਸ਼ਾ ਗਰਮ ਹੋ ਗਿਆ, ਗੁਰਦਾਸ ਮਾਨ ਨੇ ਗਾਉਣ ਵਿੱਚ ਗੁਰੂ ਸਾਹਿਬ ਨਾਲ ਕਹਿੰਦੇ ਤੁਲਨਾ ਕਰ ਧਰੀ ਲਾਡੀ ਸ਼ਾਹ ਦੀ, ਹੁਣ ਗੱਲ ਹੈ ਕਿ ਨਾ ਤਾਂ ਆਮ ਸਾਧਾਰਨ ਸਿੱਖਾਂ ਨੂੰ ਹਿਸਟਰੀ ਦਾ ਪਤਾ ਹੈ ਕੌਣ ਤੇ ਕਿਹੜਾ ਸ਼ਾਹ ਹੈ, ਕਈ ਸ਼ਾਹ ਨਉਂ ਪ੍ਰਚਾਰਕ ਲੈਂਦੇ ਹਨ, ਪਰ ਗੁਰਦਾਸ ਮਾਨ ਨੂੰ ਭੀ ਚਾਹੀਦਾ ਨਹੀਂ ਕਿ ਉਹ ਗੁਰੂ ਗਿਆਨ &lsquoਚ ਆਪਣਾ ਭਾਗ ਪਾਵੇ, ਉਹਦਾ ਵਿਸ਼ਵਾਸ਼ ਹੈ ਪੀਰਾਂ ਆਦਿ ਵਿੱਚ, ਬੱਸ ਉਥੇ ਹੀ ਟਿਕੇ, ਪਰ ਨਾਲ ਹੀ ਆਹ ਕਿਸਾਨ ਭੀ ਸੰਘਰਸ਼ ਵਿੱਚ ਗਵੱਈਆਂ ਨੂੰ ਕਿਵੇਂ ਨਿਵਾਜਿਆ, ਬਣਦਾ ਤਾਂ ਇਹ ਹੈ ਕਿ ਆਪਣੇ ਆਪਣੇ ਖੇਤਰ ਵਿੱਚ ਵਿਚਰੋ, ਐਮੇ ਕਲ੍ਹਾ ਕਲੇਸ਼ ਨਾ ਸਹੇੜੋ, ਕੌਮ ਨੂੰ ਭੰਬਲਭੂਸੇ ਵਿੱਚ ਨਾ ਪਾਵੋ ਤੇ ਆਪਸੀ ਵਿਵਾਦ ਤੇ ਦੁਸ਼ਮਣੀਆਂ ਨਾ ਪਾਈਏ, ਕੌਮ ਸਗੋਂ ਇਕ ਹੋਣ ਦੇ ਸਬੂਤ ਦੇ ਕੇ ਚੜ੍ਹਦੀ ਕਲਾ ਲਈ ਹੰਭਲੇ ਮਾਰੀਏ । 
ਮੈਂ ਇਸ ਐਤਵਾਰ ਗੁਰਦੁਆਰੇ ਕਿਸੇ ਦੇ ਪਾਠ &lsquoਤੇ ਗਈ, ਰੱਖੜੀ ਦਾ ਦਿਹਾੜਾ ਸੀ, ਜੋ ਦ੍ਰਿਸ਼ ਮੈਂ ਦੇਖਿਆ ਨੌਜਵਾਨ ਮੁੰਡੇ ਕੁੜੀਆਂ ਰਲੇ੍ਹ ਮਿਲੇ ਇੰਨੀ ਵੱਡੀ ਗਿਣਤੀ ਵਿੱਚ, ਕਈਆਂ ਨੇ ਰੱਖੜੀ ਕਰਕੇ ਮੱਥੇ ਟਿੱਕੇ ਭੀ ਲਾਏ ਹੋਏ ਸਨ, ਲੰਗਰ ਦੇ ਲਈ ਕਤਾਰ ਕੋਈ ਤਿੰਨ ਵਜੇ ਤੱਕ ਲੰਮੇਰੀ ਹੀ ਰਹੀ, ਪਾਰਕ ਐਵੇਨੀਊ ਦੀ ਗੱਲ ਹੈ, ਮੈਂ ਸੋਚੀ ਜਾਵਾਂ ਕਿ ਇਹਨੂੰ ਕਹਿੰਦੇ ਹਨ ਸੋਭਾ ਗੁਰੂ ਮਹਾਰਾਜ ਦੀ, ਕਿਸੇ ਧਰਮ ਵਿੱਚ ਇਹ ਰੀਤ ਨਹੀਂ, ਭਾਵਨਾ ਨੀਂ, ਸੇਵਾ ਦੀ ਮਹੱਤਤਾ ਨਹੀਂ, ਜੇਕਰ ਸਾਡੇ ਪ੍ਰਚਾਰਕ ਅਤੇ ਆਗੂ ਇਹਦਾ ਪ੍ਰਭਾਵ ਸੋਚ ਸਮਝ ਕੇ ਹਿਰਦੇ ਵਿੱਚ ਵਸਾਉਣ ਅਤੇ ਗੁਰੂ ਦੀ ਬਾਣੀ ਦਾ ਹੀ ਉਪਦੇਸ਼ ਅਤੇ ਆਦੇਸ਼ ਦੱਸਣ, ਸਾਧਾਰਨ ਬੰਦੇ ਦੀ ਪਹੁੰਚ ਤੱਕ, ਸਮਝਣ ਤੱਕ ਅਰਥ ਕਰਨ ਕਿੰਨਾ ਪਸਾਰਾ ਪੈ ਸਕਦਾ ਹੈ, ਪਰ ਸਾਡੇ ਤਾਂ ਦਿਨੋ ਦਿਨ ਸਗੋਂ ਇਸ ਦੇ ਉਲਟ ਉਦਾਰਹਣਾਂ ਵੱਲ ਜਾਂ ਬੱਸ ਭਾਈ ਗੁਰਦਾਸ ਦਾ ਹੀ ਹੁਣ ਸਾਰਾ ਸਮਾਂ ਪ੍ਰਸੰਗ ਚੱਲਦਾ ਰਹਿੰਦਾ ਹੈ, ਇਹ ਸਭ ਡੇਰੇਵਾਦ ਦੀ ਦੇਣ ਹੈ, ਉਹ ਕਿਉਂਕਿ ਬਾਬਿਆਂ ਦੀ ਮਾਨਤਾ ਵਿੱਚ ਜੁਟੇ ਹਨ ਤਾਂ ਵਿਅਕਤੀਗਤ ਮਹੱਤਤਾ ਉੱਤਪਨ ਹੁੰਦੀ ਹੈ, ਫੇਰ ਅਸੀਂ ਚੀਕ ਚਿਹਾੜਾ ਪਾਉਂਦੇ ਹਾਂ, ਕਸੂਰ ਲੋਕਾਂ ਦਾ ਨਹੀਂ ਪ੍ਰਚਾਰਕਾਂ ਦਾ ਹੈ, ਇਹਦਾ ਕੋਈ ਹੀਲਾ ਕਰਨਾ ਬਣਦਾ ਹੈ । ਵੱਡੇ ਵੱਡੇ ਮਹਾਂਰਥੀ ਕਥਾਵਾਚਕ ਭੀ ਇਸੇ ਰਾਹ ਦੇ ਪਾਂਧੀ ਹਨ, ਕੀ ਕਰਨੇ ਹਨ ਜੇਕਰ ਕੁਰਾਹੇ ਹੀ ਪਾਉਣਗੇ? ਇਸੇ ਹੀ ਕੜ੍ਹੀ ਵਿੱਚ ਸਭ ਧਰਨੇਕਾਰੀ ਜਥੇਬੰਦੀਆਂ ਉੱਭਰ ਰਹੀਆਂ ਹਨ, ਆਹ ਹੁਣ ਗੁਰਦਾਸ ਮਾਨ ਦਾ ਕਿੱਸਾ ਕਿਵੇਂ ਬੀਬੀ ਦਲੇਰ ਕੌਰ ਭੜਕੀ ਹੈ ਤੇ ਜਾ ਕੇ ਠਾਣੇ ਆਪਣੀ ਹੋਂਦ ਦਿਖਾਉਣ ਗਏ, ਮੈਂ ਭਾਵੇਂ ਨਾ ਤਾਂ ਗੁਰਦਾਸ ਮਾਨ ਦੀ ਉਪਾਸ਼ਕ ਹੀ ਹਾਂ, ਨਾ ਹੀ ਉਹਦੇ ਆਖੇ ਦੀ ਹਮਾਇਤੀ, ਪਰ ਇਕ ਕੜੀ ਜੋ ਮੈਨੂੰ ਹੱਲਾ ਦੇਖ ਕੇ ਯਾਦ ਆ ਗਈ ਕੋਈ 60 ਕੁ ਸਾਲ ਪਹਿਲਾਂ ਜਾ ਕੇ ਪ੍ਰਚੱਲਤ ਰੀਤ ਦੇਖੋ ਕਿ ਬੇਦੀ ਕੁੱਲ ਦੇ ਨਿੱਕੇ ਜਿਹੇ ਬਾਲਕ ਨੂੰ ਭੀ ਬਾਬਾ ਜੀ ਆਖਦੇ ਸਨ ਅਸੀਂ ਹੱਸਦੇ ਹੁੰਦੇ ਸੀ, ਮੰਨਦੇ ਸਨ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਕੁੱਲ ਵਿੱਚੋਂ ਹਨ, ਜੇਕਰ ਝੂਠ ਹੋਵੇ ਤਾਂ ਮੈਨੂੰ ਸਮਝਾ ਦੇਣਾ ਜੀ, ਜੇਕਰ ਵੰਸ਼ ਦੀ ਗੱਲ ਕਰ ਧਰੀ ਜਿਹੜੀ ਉਹਨੂੰ ਜਦੋਂ ਉਹ ਮੰਨਦਾ ਕਿਸੇ ਹੋਰ ਫਿਰਕੇ ਨੂੰ ਹੈ, ਕਰਨੀ ਨਹੀਂ ਸੀ ਚਾਹੀਦੀ, ਪਤਾ ਹੈ ਕਿ ਹੁਣ ਤਾਂ ਛਿੱਕੇ &lsquoਤੇ ਨੱਕ ਵੱਢ ਹੁੰਦਾ ਹੈ, ਉਹ ਆਪਣੇ ਬਾਬੇ ਨੂੰ ਮੰਨੀ ਜਾਵੇ ਗੁਰਬਾਣੀ ਭੀ ਨਾ ਬੋਲਿਆ ਕਰੇ, ਪਰ ਇਹ ਤਾਂ ਮੈਂ ਜਰੂਰ ਲਿਖੂੰਗੀ ਕਿ ਮਾਨ ਨੇ ਪੰਜਾਬੀ ਦੀ ਜਾਂ ਪੇਂਡੂਆਂ ਦੀ ਬੜੀ ਮਹਿਮਾ ਬਣਾਈ ਹੈ, ਪਰ ਸਾਡਾ ਤਾਂ ਹੁਣ ਟੀਚਾ ਹੀ ਬਣ ਗਿਆ ਹੈ ਕਿ ਆਪਣਾ ਕਿੱਤਾ ਚਮਕਾਉਣ ਲਈ ਧਰਮ ਨੂੰ ਵਰਤੋ, ਬੱਸ ਜਤਾਉ ਕਿ ਅਸੀਂ ਬੜੇ ਪੱਕੇ ਸਿੱਖ ਹਾਂ, ਭਾਵੇਂ ਨਿੱਤ ਧਰਮ ਦੀ ਆੜ ਵਿੱਚ ਹੋਏ ਹੋਏ ਧਰਮ ਦੀ ਬਦਨਾਮੀ ਦਾ ਕਾਰਨ ਤਾਂ ਬਣਦੀ ਹੀ ਹੈ, ਲੋਕਾਂ ਵਿੱਚ ਬੇਚੈਨੀ ਅਤੇ ਚਲੋ ਧਰਮ ਤੋਂ ਲਾਂਭੇ ਹੋਣ ਦੀ ਭੀ ਇਕ ਨੀਤੀ ਕਾਰਨ ਧਰਮ ਬਦਲੀ ਭੀ ਦੇਖੀ ਜਾਵੋ ਜ਼ਿੰਮੇਵਾਰ ਇਹ ਲੋਕ ਹਨ ।
  ਕਿਸਾਨਾਂ ਦਾ ਜਲੰਧਰ ਧਰਨਾ, ਹੁਣ ਮੁੱਖ ਮੰਤਰੀ ਸਾਹਿਬ ਦੇ ਮੂੰਹ ਲੱਡੂ ਕੋਈ ਗੰਨੇ ਕਰਕੇ ਨਹੀਂ ਸੀ, ਕੀ ਹੁਣ ਬਕਾਇਆ ਮਿਲ ਗਿਆ ? ਕੀ 400 ਰੁਪਏ ਦਾ ਰੇਟ ਮਿਲ ਗਿਆ ? ਸਮਝੌਤਾ 360 &lsquoਤੇ ਹੋ ਗਿਆ, ਚੰਗੀ ਗੱਲ ਹੈ, ਲੋਕਾਈ ਦੁਖੀ ਕਰਨੀ ਦਿਆਨਤਦਾਰੀ ਨਹੀਂ, ਪਰ ਸਾਬਤ ਤਾਂ ਕਰ ਦਿੱਤਾ ਕਿ ਰਾਜੇਵਾਲ ਸਾਹਿਬ ਕਪਤਾਨ ਸਾਹਿਬ ਦੇ ਨੇੜੇ ਹਨ, ਮਨਜੀਤ ਸਿੰਘ ਰਾਏ ਦੁਆਬੇ ਦਾ ਯੂਨੀਅਨ ਨੇਤਾ ਸਥਾਪਤ, ਭੁੱਲੋ ਨਾ ਭਾਈ ਹੁਣ ਕਿਸਾਨ ਨੇਤਾ ਉਮਰ ਉਸਾਰ ਹੋ ਰਹੇ ਹਨ ਤੇ ਗੱਦੀ ਸਾਂਭਣ ਲਈ ਪਤੀੜਾਂ, ਕੀ ਭਲਾ ਇਸੇ ਤਰ੍ਹਾਂ ਦਾ ਸਮਝੌਤਾ ਕੇਂਦਰ ਨਾਲ ਨਹੀਂ ਸੀ ਹੋ ਸਕਦਾ ? ਕਰਨਾ ਨਹੀਂ ਸੀ ਟੀਚਾ, ਲਹਿਰ, ਅੰਦੋਲਨ ਚਲਾਉਣਾ ਸੀ ਸਿਆਸੀ ਪੈਂਤੜੇਬਾਜ਼ੀ ਲਈ, ਇਹ ਲਹਿਰਾਂ ਖੱਬੀ ਲੌਬੀ ਹਰ ਦੇਸ਼ ਵਿੱਚ ਹੀ ਵਿਸਾਰ ਰਹੀ ਹੈ, ਅਮਨ-ਸ਼ਾਂਤੀ ਇਨ੍ਹਾਂ ਦੀ ਵੈਰੀ ਹੈ । ਇਹ ਕਦੀਮ ਤੋਂ ਧਰਮਾਂ ਦੇ ਵੈਰੀ ਸਨ, ਫੇਰ ਵਿੱਚ ਘੁਸਪੈਠ ਕਰਕੇ ਬਦਨਾਮ ਕਰਨ ਦੀਆਂ ਘਾੜ੍ਹਾਂ ਘੜ੍ਹ ਕੇ ਅੱਜ ਬਹੁਤੇ ਧਰਮ ਅਸਥਾਨਾਂ &lsquoਤੇ ਇਸ ਵਿਚਾਰਧਾਰਾ ਦਾ ਕਬਜ਼ਾ ਹੈ । ਬਹੁਤੇ ਪਰਿਵਰਤਨ ਇਨ੍ਹਾਂ ਆਪਹੁਦਰੇ ਬਣੇ ਰੱਖਵਾਲਿਆਂ ਕਰਕੇ ਹੀ ਹੋ ਰਹੇ ਹਨ । ਮੇਰੀ ਕਸਵੱਟੀ ਅਨੁਸਾਰ ਇਹ ਵਿਚਾਰਧਾਰਕ ਸਿੱਖ ਨਹੀਂ, ਸਗੋਂ ਫਿਰਕਾ ਪ੍ਰਸਤ ਹਨ ਆਪਣੇ ਆਏ ਜਥੇ ਜਿਹੇ ਬਣਾ ਬਣਾ ਮਾਨਸਿਕਤਾ ਨੂੰ ਉਚਾਟ ਕਰ ਰਹੇ ਹਨ, ਜੋ ਸਾਧਾਰਨ ਸਿੱਖ ਚੰਗਾ ਨਹੀਂ ਸਮਝਦੇ, ਬੱਸ ਲੰਗਰ ਛਕੋ ਘਰਾਂ ਨੂੰ ਪਰਤੋ, ਸਾਨੂੰ ਕੀ ਦੀ ਪ੍ਰਥਾ ਹੈ, ਸਾਨੂੰ ਇਕ ਕਾਲਾ ਬੰਦਾ ਮਿਲ ਗਿਆ, ਗੱਲਬਾਤ ਵਿੱਚ ਉਹਨੇ ਜੋ ਕੁਝ ਦੱਸਿਆ ਕਿ ਮੈਂ ਪਹਿਲਾਂ ਆਪਣੇ ਧਰਮ ਲਈ ਕੱਟੜ ਹੁੰਦਾ ਸੀ, ਪਰ ਹੁਣ ਦੂਜੇ ਧਰਮਾਂ ਦੀਆਂ ਚੰਗੀਆਂ ਨੀਤੀਆਂ ਦੇਖ ਮੈਂ ਬਦਲ ਗਿਆ ਅਤੇ ਮੈਂ ਪੜਚੋਲ ਕਰਕੇ ਨਿਚੋੜ ਕੱਢਿਆ ਕਿ ਪੁਰਾਣੇ ਧਰਮ ਭੀ ਇਕ ਦੂਜੇ ਦੇ ਧਰਮ ਗ੍ਰੰਥਾਂ ਤੋਂ ਸੁਧਰੀਆਂ ਧਾਰਾਵਾਂ ਲੈ ਕੇ ਬਣੇ ਸਨ, ਠੀਕ ਹੈ ਮੁੱਢਲੀਆਂ ਸਿੱਖਿਆਵਾਂ ਜੋ ਸਾਡੀ ਮਾਂ ਨੇ ਦੱਸੀਆਂ ਸਨ, ਜਿਹਨ ਵਿੱਚ ਹਨ, ਪਰ ਕਹਿੰਦਾ ਮੈਨੂੰ ਤਾਂ ਹੁਣ ਮਾਂ ਬੋਲੀ ਭੀ ਬੋਲਣੀ ਨਹੀਂ ਆਉਂਦੀ, ਪਰ ਬੰਦਾ ਬੜਾ ਹੀ ਭਲਾ ਸੀ, ਸੋ ਧਰਮ ਤਾਂ ਭਲੇਮਾਣਸੀ ਸਿਖਾਉਂਦੇ ਹਨ ਨਾ ਕਿ ਜਹਾਲਤ, ਸਾਡੇ ਧਰਮ ਵਿੱਚ ਜੋ ਅਨਸਰ ਭਾਰੂ ਹੈ, ਇਹ ਧਰਮ-ਅਕੀਦੇ ਨਹੀਂ ਹਨ, ਇਹ ਮਨੁੱੁਖ ਭੀ ਨਹੀਂ ਸਗੋਂ ਮਵੈਸ਼ੀ ਹਨ, ਮਵੈਸ਼ੀ ਯਾਨੀ ਪਸ਼ੂ ਤਾਂ ਸੌ ਕੰਮ ਸੰਵਾਰਦੇ ਹਨ ਇਹ ਤਾਂ ਹਿਤੈਸ਼ੀ ਨਹੀਂ ਮੁਫਾਦੀ ਹਨ, ਜਲਾਦੀ ਹਨ, ਜਹਾਦੀ ਹਨ, ਤਾਲਿਬਾਨਾਂ ਤੋਂ ਘੱਟ ਨਹੀਂ ਪਰ ਉਹ ਤਾਂ ਆਪਣੇ ਦੇਸ਼ ਲਈ ਕੁਰਬਾਨ ਹਨ, ਫਰਕ ਇਹ ਹੈ ਕਿ ਉਨ੍ਹਾਂ ਦਾ ਆਪਣਾ ਰਾਜ ਹੈ ਇਹਦੇ ਅਧੀਨ ਹਨ ਨਹੀਂ ਤਾਂ ਇਹ ਕਿਸੇ ਨੂੰ ਜੀਊਣ ਨਾ ਦੇਣ, ਮੇਰਾ ਮੰਨਣਾ ਹੈ ਜੋ ਮੈਂ ਮਰਦੇ ਦਮ ਤੱਕ ਨਹੀਂ ਵਿਸਾਰੂੰਗੀ ਕਿ ਇਹ 84 ਦੀ ਲਹਿਰ ਨੇ ਸਭ ਦਲ੍ਹਾ ਮਲ੍ਹਾ ਕੀਤਾ ਹਾਲੇ ਭੀ ਜਾਰੀ ਹੈ, ਇਹ ਲੋਕ ਸਗੋਂ ਇਹਨੂੰ ਕੌਮੀ ਲਹਿਰ ਦੱਸਦੇ ਹਨ, ਕੌਮ ਨੇ ਦੱਸੋ ਕੀ ਖੱਟਿਆ ? ਮੈਂ ਚੈਨਲ &lsquoਤੇ ਮਹਾਤਮਾਂ ਬੁੱਧ ਦੇ ਪ੍ਰਸੰਗ ਚੱਲ ਰਹੇ ਤੋਂ ਨਿੱਕੀ ਜਿਹੀ ਗਾਥਾ ਸੁਣੀ ਕਿ ਨਦੀ ਦੇ ਪਾਣੀ ਪਿੱਛੇ ਦੋ ਧਿਰਾਂ ਝਗੜ ਰਹੀਆਂ ਸਨ ਤਾਂ ਗੌਤਮ ਬੁੱਧ ਜੀ ਪਧਾਰੇ ਤਾਂ ਆਖਣ ਲੱਗੇ ਭਾਈ ਤੁਸੀਂ ਪਾਣੀ ਪਿੱਛੇ ਖੂਨ ਦੀਆਂ ਨਦੀਆਂ ਵਹਾਉਣ ਨੂੰ ਤਿਆਰ ਹੋ, ਖੂਨ ਮਹਿੰਗਾ ਹੈ, ਯਾਨੀ ਸਿੱਖਿਆ ਦਿੱਤੀ ਕਿ ਰਲ੍ਹ ਕੇ ਪਾਣੀ ਵਰਤੋ ਤੇ ਝਗੜਾ ਮੁੱਕੇ, ਸਿੱਖਿਆ ਜਾਂ ਚੰਗੀ ਮੱਤ ਕਿਸੇ ਭੀ ਧਰਮ ਤੋਂ ਮਿਲ ਜਾਵੇ ਲੈਣੀ ਕੋਈ ਧਰਮ ਅਦੂਲੀ ਨਹੀਂ, ਧਰਮ ਤਾਂ ਦਿੰਦੇ ਹੀ ਮੱਤ ਹਨ (ਬੁੱਧ ਮੱਤ) ਯਾਨੀ ਚੰਗੀ ਬੁੱਧੀ ਦੀ ਮੱਤ, ਪਰ ਅਸੀਂ ਤਾਂ ਕੁਮੱਤ ਨੂੰ ਮੱਤ ਮੰਨਦੇ ਹਾਂ ।  ਆਹ ਦੇਖੋ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ, ਮਨਜਿੰਦਰ ਸਿੰਘ ਸਿਰਸਾ ਕਿੰਨਾ ਕੰਮ ਕੀਤਾ ਕਿਸਾਨਾਂ ਲਈ ਲੰਗਰਾਂ ਦੇ ਪ੍ਰਬੰਧ, ਦੁਸ਼ਵਾਰੀ ਵਿੱਚ ਪ੍ਰਬੰਧ ਅਤੇ ਕੋਰਟਾਂ ਵਿੱਚ ਸਿੱਖਾਂ ਦੇ ਕੇਸ ਜਮਾਨਤਾਂ ਪਰ ਕਿਸਾਨ ਆਗੂ ਵਿਰੁੱਧ ਲੋਕਾਂ ਨੇ ਭੀ ਕੰਮ ਨਹੀਂ ਦੇਖਿਆ, ਪ੍ਰਾਪੇਗੰਡਾ ਮੰਨਿਆ, ਹੁਣ ਭੀ ਕਿਸਾਨ ਲੋਕਾਂ ਨੂੰ ਗੁੰਮਰਾਹ ਕਰ ਕਰ ਆਪਣੀ ਹੋਂਦ ਲਈ ਤਰਲੋਮੱਛੀ ਹਨ, ਪਰ ਲੋਕੀ ਮਗਰ ਲੱਗੇ ਹਨ ਸਾਫ ਹੋ ਗਿਆ ਹੈ ਕਿ ਆਗੂ ਕਾਂਗਰਸ ਦੇ ਚੱਕੇ ਹੋਏ ਹਨ, ਸਬੂਤ ਸਾਹਮਣੇ ।
ਪੰਜਾਬ ਦੀ ਡਾਇਰੀ ਝਰੋਖੇ :- ਸਾਰਾ ਸਿੱਖ ਜਗਤ :- ਦੇਖੋ ਸਾਡੀ ਫਿਤਰਤ, ਇਕ ਪਾਸੇ ਜਲੰਧਰ ਗੁਰੂ ਘਰ ਇਕੱਠ, ਪ੍ਰਸ਼ਾਸਨ ਨੇ ਗੁਰਮੁਖ ਸਿੰਘ ਰੋਡੇ ਨੂੰ ਗਲਤ ਗ੍ਰਿਫਤਾਰ ਕੀਤਾ ਸਿੱਖ ਕਰਕੇ, ਦੂਜੇ ਪਾਸੇ ਗੁਰਦਾਸ ਮਾਨ ਨੂੰ ਕਿਉਂ ਗ੍ਰਿਫਤਾਰ ਨਹੀਂ ਕਰ ਰਹੀ ਪੁਲਸ ਮਾਨ ਨਹੀਂ ਅਪਮਾਨ ਹੈ, ਬੀ।ਜੇ।ਪੀ। ਨੇ ਸੁਖਦੇਵ ਸਿੰਘ ਢੀਂਡਸਾ ਨੂੰ ਚੁੱਕ ਕੇ ਭੂਸ਼ਨ ਦੇ ਅਕਾਲੀ ਦਲ ਵਿੱਚ ਦੁਫੇੜ ਪੁਆਈ, ਬ੍ਰਹਮਪੁਰਾ ਹੋਰਾਂ ਨੂੰ ਅੱਗੇ ਕਰਕੇ ਢੀਂਡਸਾ ਹੋਰਾਂ ਪਾਣੀ ਦੀ ਸਤਾ ਦੇਖੀ, ਫੇਰ ਆਪ ਪ੍ਰਧਾਨ, ਉੱਧਰ ਬ੍ਰਹਮਪੁਰਾ ਪ੍ਰਧਾਨ, ਫੇਰ ਡੈਮੋਕ੍ਰੇਟ ਦਲ, ਹੁਣ ਸੰਯੁਕਤ ਦਲ, ਆਖਰ ਸੁੰਘੜ ਦਲ ਰਹਿ ਜਾਣਾ ਹੈ, ਲਿਖਦੀ ਜਾਵਾਂ ਕਿ ਤੋਤਾ ਸਿੰਘ ਹੋਰਾਂ ਬਾਦਲ ਸਾਹਿਬ ਕੋਲ ਫਰਿਆਦ ਕੀਤੀ ਸੀ ਕਿ ਰਣਜੀਤ ਸਿੰਘ ਬ੍ਰਹਮਪੁਰੇ ਨੂੰ ਫੂਨ ਕਰ ਲਉ, ਪਰ ਬਾਦਲ ਸਾਹਿਬ ਬੋਲੇ ਹੁਣ ਜੋ ਜੀ ਕਰਦਾ ਕਰਨ, ਮੈਂ ਬਥੇਰੀਆਂ ਮੰਨੀਆਂ ਇਨ੍ਹਾਂ ਦੀਆਂ, ਆਪਣੇ ਪੁੱਤਰ ਤੋਂ ਪਹਿਲਾਂ ਢੀਂਡਸਾ ਨੂੰ ਬਣਾਇਆ, ਪਰਮਿੰਦਰ ਢੀਂਡਸਾ ਨੂੰ ਖਜ਼ਾਨਾ ਮੰਤਰੀ, ਬ੍ਰਹਮਪੁਰੇ ਦੇ ਪੁੱਤਰ ਨੂੰ ਭੀ ਟਿਕਟ, ਹੁਣ ਗਾਲਾਂ ਦੀ ਕਸਰ ਸੀ ਖਾ ਲਈਆਂ, ਰਹੀ ਗੱਲ ਸੇਵਾ ਸਿੰਘ ਸੇਖਵਾਂ, ਉਨ੍ਹਾਂ ਨੂੰ ਤਾਂ ਰੂੰਝੇ ਦੇ ਕੇ ਰੱਖਿਆ ਸੀ, ਉਹ ਕਿਸੇ ਦਾ ਵਫ਼ਾਦਾਰ ਨਹੀਂ ਬਣੇਗਾ, ਭੱਜ ਕੇ ਗੁਰਦਾਸਪੁਰ ਭਾਜਪਾ ਦੇ ਸੰਨੀ ਦਿਉਲ ਨੂੰ ਸਪੋਰਟ ਕਰਨ ਗਿਆ, ਯਾਨੀ ਤਾਣਾ ਪੱਟਾ ਹੁਣ ਕੀ ਵਸਾਰ ਹੈ ? ਹੁਣ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਕੁਝ ਸਮਾਂ ਪਹਿਲਾਂ ਜਦੋਂ ਪਿਤਾ ਨੇ ਬਗਾਵਤ ਕੀਤੀ ਕਹਿੰਦਾ ਸੀ, ਮੈਂ ਘਰ ਬੈਠ ਜਾਊਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡੂੰ, ਹੁਣ ਕਹਿੰਦਾ ਪੈਨਸ਼ਨਾਂ ਵਿੱਚ ਵਾਧਾ ਮਾੜਾ, ਕਾਕਾ ਪਿਤਾ ਦੀਆਂ ਸਾਰੀਆਂ ਪੈਨਸ਼ਨਾਂ ਕਰ ਦਾਨ, ਅੱਗੋਂ ਤੋਂ ਲੈਣੋ ਨਾਂਹ ਕਰੋ, ਐਮੇ ਹੁਣ ਮੂਰਤਾਂ ਖਿਚਾਉਣ ਵਾਲਿਆਂ ਵਿੱਚ ਰਲ੍ਹ ਕੇ ਬਾਬਾ ਬੇਦੀ, ਗਿਆਨੀ ਇਕਬਾਲ ਸਿੰਘ ਬੈਂਸ, ਬੀਬੀ ਖਾਲੜਾ ਭਲਾ ਫੇਰ ਚੋਣ ਕਿਉਂ ਲੜ ਰਹੀ ਸੀ ਜੇਕਰ ਪੈਸਿਆਂ ਤਨਖਾਹ ਮਾੜੀ ਹੁੰਦੀ ਹੈ, ਸਭ ਫਫੇ ਕੁਟੜੇ ਹਨ, ਖਾ ਪੀ ਕੇ ਹੁਣ ਇਹ ਪੰਥਕ ? ਪਰ ਇਹ ਭੀ ਮੰਨਣ ਦੀ ਲੋੜ ਹੈ ਕਿ ਪੰਜਾਬ ਵਿੱਚ ਕੀ ਬਾਰਡਰਾਂ ਤੇ ਕੀ ਲੋਕਤੰਤਰ ਨਹੀਂ ਠੋਕ-ਤੰਤਰ ਹੈ । ਠੋਕੋ ਤਾਲੀ ਦੀ ਸੁਣ ਕੇ ਬੰਦਾ ਸੁੰਨ ਹੁੰਦਾ ਹੈ ਕਿ ਇੱਟ ਨਾਲ ਇੱਟ ਖੜਕਾ ਦੂੰ, ਬੜਾ ਗੰਭੀਰ ਬਿਆਨ ਹੈ ਪਾਕਿਸਤਾਨ ਨਾਲ ਮਿੱਤਰਤਾ ਹੈ, ਇਹਦਾ ਗੰਭੀਰ ਨੋਟਿਸ ਕਿਉਂ ਨਹੀਂ ਲਿਆ ਜਾ ਰਿਹਾ, ਹੁਣ ਰੋਕੋ ਤਾਲੀ ਬਣ ਕੇ ਇੱਟਾਂ ਵੱਟੇ ਮਾਰੂ ? ਕਾਂਗਰਸ ਨੂੰ ਤਾਂ ਹੁਣ ਨੋਟਿਸ ਜਾਰੀ ਕਰਨਾ ਚਾਹੀਦਾ ਹੈ, ਕਪਤਾਨ ਸਾਹਿਬ ਮੁੱਖ ਮੰਤਰੀ ਹੋ, ਕਾਨੂੰਨ ਦਾ ਤਾਂ ਆਦਰ ਕਰੋ, ਲੋਕਾਂ ਦੀ ਜ਼ਿੰਦਗੀ ਦੁਭਰ ਹੈ ਤੁਸੀਂ ਪਾਰਟੀ ਦਾ ਦਾਣਾ ਪਾਣੀ ਦੇਖ ਰਹੇ ਹੋ, ਗਾਂਧੀ ਪਰਿਵਾਰ ਨੂੰ ਤੁਸੀਂ ਭੀ ਕੋਈ ਫੈਸਲਾ ਦਿਉ, ਵਜੀਰੀਆਂ ਖੋਹ ਕੇ ਦੂਜਿਆਂ ਨੂੰ ਬਖ਼ਸ਼ੋ, ਆਪੇ ਸੰਕਟੀ ਟਲ ਜਾਣਗੇ, ਘੱਟੋ ਘੱਟ ਸੁਖਬੀਰ ਸਿੰਘ ਬਾਦਲ ਦ੍ਰਿੜ੍ਹਤਾ ਨਾਲ ਫੈਸਲੇ ਤਾਂ ਲੈਂਦਾ ਹੈ, ਕਿਸਾਨਾਂ ਦੇ ਕਾਨੂੰਨਾਂ ਦੀ ਆੜ ਥੱਲੇ ਖੱਬੀ ਲਹਿਰ ਚੱਲ ਰਹੀ ਹੈ, ਆਹ ਅੰਮ੍ਰਿਤਸਰ ਵਿੱਚ ਜੱਲ੍ਹਿਆਂਵਾਲਾ ਬਾਗ ਦੀ ਕੀ ਸਥਿਤੀ ਬਣਾਈ, ਕਿਵੇਂ ਉਥੇ ਕਿਸਾਨ ਸਨ ? ਖੇਤੀਬਾੜੀ ਦਾ ਪਾਣੀ ਸੁਕਦਾ ਸੀ ਜੋ ਇਹ ਉਥੇ ਜਾ ਕੇ ਭੈਰਮੀ ਮਚਾਉਣ ਗਏ ? ਕਿੰਨੀ ਲੋਕਾਂ &lsquoਚ ਭਗਦੜ ਮਚਾਈ, ਯਾਤਰੂ ਤੇ ਸ਼ਰਧਾਲੂ ਤੰਗ ਕੀਤੇ, ਅੱਗੋਂ ਆਹ ਚੈਨਲੀ ਭਗਵਾਨ ਕਿਵੇਂ ਸਾਹ ਨਾ ਲਵੇ ਭੜਕਾਹਟ ਵਧਾਉਣ ਲਈ, ਇਸ ਚੈਨਲ ਨੇ ਤਾਂ ਅਤਿ ਚੁੱਕੀ ਹੋਈ ਹੈ, ਦੂਜਾ ਸਿੱਖਾਂ ਵਾਲਾ ਤਾਂ ਪੈਸੇ ਮੰਗਣ &lsquoਤੇ ਹੈ ਜਾਂ ਫੇਰ ਇਕ ਰਸਾਲੇ ਦੇ ਅਡੀਟਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਭੰਡੀ ਕਰਵਾਊ ਤੇ ਇਕ ਹੋਰ ਬੀਬੀ ਹੈ ਉਹ ਭੀ ਇਹ ਹੀ ਕੁਝ ਯਾਨੀ ਕਿਸੇ ਨੂੰ ਅਮਨ ਸ਼ਾਂਤੀ ਦਾ ਸਬਕ ਪੜਨ੍ਹਾ ਨੀ ਆਉਂਦਾ, ਹੁਣ ਹਰਿਆਣੇ ਵਿੱਚ ਸੋਟਾ ਫੇਰਨ ਲੱਗ ਗਈਆਂ, ਕਿਸੇ ਭੜਕਾਊ ਬਿਆਨੀਏ &lsquoਤੇ ਪਰਚਾ ਨਹੀਂ, ਹਾਂ ਡੇਰੇਦਾਰ ਬੱਸ ਆਪਸੀ ਖੁੰਦਕਬਾਜ਼ੀ ਕਰਕੇ ਗੁਰਦਾਸ ਮਾਨ &lsquoਤੇ ਪਰਚਾ ਜਰੂਰ ਦਰਜ ਕਰਵਾ ਤਾ, ਮੈਂ ਸਗੋਂ ਸੋਚਦੀ ਹਾਂ ਕਿ ਪਰਚਾ ਰੱਦ ਨਹੀਂ ਹੋਣਾ ਚਾਹੀਦਾ, ਸਗੋਂ ਨਿਤਾਰਾ ਹੋਣਾ ਠੀਕ ਹੈ, ਅੱਗੋਂ ਤੋਂ ਪੁਲਸ ਨੂੰ ਉਨ੍ਹਾਂ ਦੇ ਜ਼ਿੰਮੇਦਾਰੀ ਹੱਕ, ਕਾਨੂੰਨ ਦੀ ਧਾਰਾ ਦਾ ਸਪੱਸ਼ਟੀਕਰਨ ਅਗਾਂਹ ਨੂੰ ਲੋਕਾਂ ਨੂੰ ਕੰਨ, ਮੈਂ ਇਕ ਗੱਲ ਜਰੂਰ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਦਸਤਾਰਾਂ ਉੱਪਰ ਕਲਗੀਆਂ ਦੀ ਨਕਲ ਕੀ ਗੁਰੂ ਨਕਲ ਨਹੀਂ ? ਕੀ ਡੇਰੇਦਾਰ ਗੱਦੀਆਂ ਬਦਲ ਕੇ ਗੁਰੂ ਪ੍ਰਥਾ ਦੀ ਨਕਲ ਨਹੀਂ ? ਕਿਉਂ ਕੋਈ ਨਹੀਂ ਕਦੀ ਕੁਸਕਿਆ, ਪਰ ਉਹ ਸਵੀਕਾਰ ਹਨ, ਹੁਣ ਕਿਸਾਨ ਯੂਨੀਅਨਾਂ ਵਾਲੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਜਾ ਘੁਸੜੇ, ਉਥੇ ਭੀ ਜਮੀਨ ਹੜੱਪੀ ਜਾ ਰਹੀ ਹੈ ? ਇਹ ਉਹਦਾ ਭੀ ਨੁਕਸਾਨ ਕਰਨਗੇ, ਉਥੋਂ ਦੇ ਨੁਮਾਇੰਦਿਆਂ ਤੱਕ ਰਹਿਣ ਦੇਣ, ਮੈਂ ਜਰੂਰ ਯੂਨੀਵਰਸਿਟੀ ਪੰਜਾਬ ਦੀ ਹੋਂਦ ਦੇ ਹੱਕ ਵਿੱਚ ਹਾਂ, ਪਰ ਕਿਸਾਨਾਂ ਦਾ ਲੱਖੋਵਾਲ, ਉਹ ਮਲਵਿੰਦਰ ਕੰਗ ਪਹਿਲਾਂ ਬੀ।ਜੇ।ਪੀ। ਬੁਲਾਰਾ ਹੁਣ ਜਾ ਕੇ ਹਮਾਮ ਦਾ ਹੁਣ ਯੂਨੀਵਰਸਟੀ ਵਿੱਚ ਖਲਲ ਪਾਊ, ਇਹ ਸਭ ਕੁਝ ਨੂੰ ਦੇਖ ਕੌਣ ਮੰਨ ਲਊ ਕਿ ਮੁਹਿੰਮ ਖੇਤੀ ਕਾਨੂੰਨਾਂ ਦੀ ਹੈ ? ਸਹੀ ਗੱਲ ਹੈ ਇਹ ਕਿਸਾਨ ਆਗੂ ਇਹ ਧੂਣੀ ਬੁਝਣ ਨਹੀਂ ਦੇਣੀ ਚਾਹੁੰਦੇ, ਕੀ ਇਹੀ ਸਿੱਖੀ ਦੇ ਰੱਖਵਾਲੇ ਹਨ ? ਸਗੋਂ ਲੋਕਾਂ ਨੂੰ ਸਿੱਖੀ ਤੋਂ ਦੂਰ ਕਰਨ ਲੱਗੇ ਹਨ, ਇਨ੍ਹਾਂ ਨੂੰ ਸਿੱਖਾਂ ਤੇ ਦਰਬਾਰ ਸਾਹਿਬ &lsquoਤੇ ਹੋਏ ਅਤਿਆਚਾਰ ਤਾਂ ਦਿਸਦੇ ਨਹੀਂ, ਪੰਥ ਵਿਰੋਧੀ ਏਜੰਡੇ ਤੇ ਸ਼੍ਰੋਮਣੀ ਕਮੇਟੀ ਦੇ ਹੋ ਰਹੇ ਕੰਮਾਂ &lsquoਚ ਰੁਕਾਵਟਾਂ ਪਾਉਣਾ ਹੀ ਧਰਮ ਹੈ । ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਕੀ ਕਰੂ, ਜਿਵੇਂ ਕੜਾਹੇ ਵਿੱਚ ਦੁੱਧ ਖਰਾਬ ਕਰਨ ਲਈ ਫਟਕੜੀ ਤਾਂ ਕੇਵਲ ਪਾਈਆ ਬਥੇਰੀ, ਉਹ ਇਹ ਪਾਈ ਜਾਂਦੇ ਹਨ, ਪਰ ਕੋਈ ਭੀ ਵਿਦਵਾਨ ਬੁੱਧਵਾਨ ਜਿਵੇਂ ਅੱਜ ਕੱਲ੍ਹ ਗੁਰਤੇਜ ਸਿੰਘ ਸਥਾਪਿਆ ਹੈ ਕਦੀ ਅੱਖਰ ਲਿਖੇ ? ਕਿਉਂਕਿ ਹਵਾ ਨਾਲ ਹੀ ਛੱਜ ਲਾ ਕੇ ਉੱਚੇ ਬਨਣਾ ਹੈ, ਗਿਲਝਾਂ ਹਨ ਇਹ ਧਰਮ ਨੂੰ ਚਿੰਬੜੀਆਂ, ਸਿੱਖ ਜਗਤ ਦਾ ਰੱਬ ਹੀ ਰਾਖਾ, ਕੋਰੋਨਾ ਸੁਨੇਹਾ ਨਹੀਂ ਸਾਨੂੰ ਸਬਕ ਦੇ ਸਕਿਆ, ਸਾਡਾ ਰਾਮ ਸਹਾਈ
-ਬਲਵਿੰਦਰ ਕੌਰ ਚਾਹਲ ਸਾਊਥਾਲ