image caption: ਕੈਪਸ਼ਨ- ਸਿੱਖ ਹੈਲਪ ਲਾਈਨ ਦੇ ਅਹੁਦੇਦਾਰ ਲੈਸਟਰ ਵਿਚ ਗੱਲਬਾਤ ਦੌਰਾਨ, ਅਤੇ ਨਵੀਂ ਬਣ ਰਹੀ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ ਦਾ ਦਿ੍ਸ। ਤਸਵੀਰ :-ਸੁਖਜਿੰਦਰ ਸਿੰਘ ਢੱਡੇ

ਸਿੱਖ ਹੈਲਪ ਲਾਈਨ ਦੇ ਸੇਵਾਦਾਰਾਂ ਨੇ 50 ਮੀਲ ਸਾਈਕਲ ਚਲਾ ਕੇ ਬਣ ਰਹੇ ਨਵੇਂ ਗੁਰੂ ਘਰ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ *ਲੈਸਟਰ ਚ ਬਣ ਰਹੀ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ

 ਲੈਸਟਰ (ਇੰਗਲੈਂਡ), 7 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਸੰਗਤਾਂ ਵੱਲੋਂ ਵੱਡਾ ਉਪਰਾਲਾ ਕਰਦਿਆਂ ਨਵਾਂ ਅਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਦੇ ਉੱਦਮ ਲਈ  ਸਿੱਖ ਹੈਲਪ ਲਾਈਨ ਦੇ ਸੇਵਾਦਾਰਾਂ ਵੱਲੋਂ 50 ਮੀਲ ਸਾਈਕਲ ਚਲਾ ਕੇ ਫੰਡ ਇਕੱਤਰ ਕਰਨ ਦੀ ਵਿਲੱਖਣ ਮੁਹਿੰਮ ਚਲਾਈ ਗਈ ਹੈ।  ਰਾਮਗੜ੍ਹੀਆ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਫੰਡ ਇਕੱਤਰ ਕਰਨ ਲਈ ਸਿੱਖ ਹੈਲਪ ਲਾਈਨ ਦੇ ਸੇਵਾਦਾਰਾਂ ਵੱਲੋਂ 50 ਮੀਲ ਸਾਈਕਲ ਚਲਾ ਕੇ ਸੰਗਤਾਂ ਨੂੰ ਇਸ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਸਬੰਧ ਵਿਚ ਗੱਲਬਾਤ ਕਰਦਿਆਂ ਹਰਮਿੰਦਰ ਸਿੰਘ ਜਗਦੇਵ ਨੇ ਦੱਸਿਆ   ਸੰਗਤ ਨੂੰ ਇਸ ਸਬੰਧੀ ਪ੍ਰੇਰਿਤ ਕਰਨ ਲਈ ਸਿੰਘ ਹੈਲਪ  ਲਾਈਨ ਦੇ ਸੇਵਾਦਾਰਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਜੋਸ਼ਮਈ  ਹੁੰਦਿਆਂ ਸਾਈਕਲ ਚਲਾਇਆ ਜਾ ਰਿਹਾ ਹੈ ।  ਇਸ ਮੌਕੇ ਸਿੱਖ ਹੈਲਪ ਲਾਈਨ ਦੇ ਗਿਆਨੀ ਸੁੱਖਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਜਥੇ ਨਾਲ ਬਰਮਿੰਘਮ ਤੋਂ ਆਏ ਹਨ ਅਤੇ ਸੰਗਤ ਨੁੰ ਗੁਰੂ ਘਰ ਨਾਲ ਜੋੜਨ ਲਈ ਲੈਸਟਰ ਵਿਚ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸੁਖਜੋਤ ਸਿੰਘ ਤੇ ਹੋਰ ਸੇਵਾਦਾਰ ਵੀ ਮੌਜੂਦ ਸਨ