image caption:

ਪੋਰਨ ਫਿਲਮ ਮਾਮਲੇ ’ਚ ਗਹਿਣਾ ਵਸ਼ਿਸ਼ਠ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ

ਮੁੰਬਈ &ndash ਬੰਬੇ ਹਾਈ ਕੋਰਟ ਦੇ ਜਸਟਿਸ ਐੱਸਕੇ ਸ਼ਿੰਦੇ ਨੇ ਮੰਗਲਵਾਰ ਨੂੰ ਪੋਰਨ ਫਿਲਮ ਮਾਮਲੇ &rsquoਚ ਦੋਸ਼ੀ ਅਦਾਕਾਰਾ ਗਹਿਣਾ ਵਸ਼ਿਸ਼ਠ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ। ਗਹਿਣਾ &rsquoਤੇ ਔਰਤਾਂ ਨੂੰ ਪੋਰਨ ਫਿਲਮਾਂ &rsquoਚ ਕੰਮ ਕਰਨ ਲਈ ਧਮਕਾਉਣ, ਮਜਬੂਰ ਕਰਨ ਤੇ ਪੈਸਿਆਂ ਦਾ ਲਾਲਚ ਦੇਣ ਵਰਗੇ ਦੋਸ਼ ਹਨ। ਅਦਾਕਾਰਾ ਨੇ ਪਿਛਲੇ ਮਹੀਨੇ ਗਿ੍ਰਫ਼ਤਾਰੀ ਦਾ ਖ਼ਦਸ਼ਾ ਪ੍ਰਗਟਾਉਂਦੇ ਹੋਏ ਹਾਈ ਕੋਰਟ &rsquoਚ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਸੀ। ਗਹਿਣਾ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤੇ ਸੂਚਨਾ ਤਕਨੀਕ ਤਹਿਤ ਮੁਕੱਦਮਾ ਦਰਜ ਹੈ। ਮੁੰਬਈ ਪਲਿਸ ਨੇ ਪੋਰਨ ਫਿਲਮ ਰੈਕੇਟ ਚਲਾਉਣ ਦੇ ਦੋਸ਼ &rsquoਚ ਕਈ ਲੋਕਾਂ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਕੀਤੇ ਹਨ। ਅਜਿਹੇ ਹੀ ਇਕ ਮਾਮਲੇ &rsquoਚ ਕਾਰੋਬਾਰੀ ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਿਸ 19 ਜੁਲਾਈ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ।