image caption:

ਅਸ਼ਲੀਲ ਫ਼ਿਲਮਾਂ ਬਣਾਉਣ ਵਾਲੇ ਪ੍ਰੋਡਿਊਸਰ ਦਾ ਨਿਹੰਗ ਸਿੰਘਾਂ ਵੱਲੋਂ ਲਾਈਵ ਕੁਟਾਪਾ

 ਧਨੌਲਾ, - ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟਦੁੰਨਾ ਦੇ ਡੀ ਡਬਲ ਐਕਸ ਦੇ ਪੇਜ਼ ਉੱਤੇ ਅਸ਼ਲੀਲ ਟੈਲੀ ਫ਼ਿਲਮਾਂ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਹਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਕੱਲ੍ਹ ਦੁਪਹਿਰ ਵੇਲੇ ਨਿਹੰਗ ਸਿੰਘਾਂ ਵੱਲੋਂ ਕੁਟਾਪਾ ਚਾੜ੍ਹਨ ਦੀਆਂ ਵੀਡੀਓ ਵਾਇਰਲ ਹੋਈਆਂ ਹਨ।
ਇਸ ਕੁੱਟਮਾਰ ਦੀ ਲਾਈਵ ਹੋ ਕੇ ਜ਼ਿੰਮੇਵਾਰੀ ਲੈਂਦਿਆਂ ਨਿਹੰਗ ਸਿੰਘਾਂ ਨੇ ਕਿਹਾ ਕਿ ਉਕਤ ਪ੍ਰੋਡਿਊਸਰ ਨਸ਼ੇ ਅਤੇ ਲੱਚਰ ਫ਼ਿਲਮਾਂ ਬਣ ਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰੋਡਿਊਸਰ ਨੂੰ ਪਿੰਡ ਦੀ ਸੱਥ ਵਿੱਚ ਕੁੱਟਿਆ ਹੈ, ਥਾਣਾ ਧਨੌਲਾ ਉਨ੍ਹਾਂ ਉੱਤੇ ਬਣਦੀ ਕਾਰਵਾਈ ਕਰ ਸਕਦਾ ਹੈ। ਥਾਣਾ ਧਨੌਲਾ ਵਿੱਚ ਅੰਡਰ ਟ੍ਰੇਨਿੰਗ ਡੀ ਐਸ ਪੀ ਕਮ ਐਸ ਐਚ ਓ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮੀਡੀਆ ਤੋਂ ਮਿਲੀ ਹੈ, ਪਰ ਅਜੇ ਤਕ ਕੋਈ ਸ਼ਿਕਾਇਤ ਨਹੀਂ ਆਈ, ਸ਼ਿਕਾਇਤ ਮਿਲਣ ਉੱਤੇ ਕਾਰਵਾਈ ਕੀਤੀ ਜਾਵੇਗੀ।
ਵਰਨਣ ਯੋਗ ਹੈ ਕਿ ਉਕਤ ਪ੍ਰੋਡਿਊਸਰ ਉੱਤੇ ਪਹਿਲਾਂ ਵੀ ਅਸ਼ਲੀਲਤਾ ਵਾਲੀਆਂ ਵੀਡੀਓ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਸੀ, ਇਸ ਦੇ ਬਾਵਜੂਦ ਉਸ ਨੇ ਕੋਈ ਸਬਕ ਨਹੀਂ ਲਿਆ।