image caption:

ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ

 ਚੰਡੀਗੜ੍ਹ-ਸਟਾਰ ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਹ ਦਸ ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਪ੍ਰੋਫੈਸ਼ਨਲ ਗੋਲਫਰ ਬਣ ਗਏ। ਜੀਵ ਦਾ ਦੁਬਈ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਨੇ ਇੱਥੇ ਕਈ ਟੂਰਨਾਮੈਂਟ ਵਿਚ ਹਿੱਸਾ ਲਿਆ।
ਜੀਵ ਨੇ ਕਿਹਾ ਕਿ ਮੈਂ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਕਿ ਦੁਬਈ ਸਰਕਾਰ ਨੇ ਗੋਲਡਨ ਵੀਜ਼ੇ ਦੇ ਲਈ ਮੇਰੇ ਨਾਂ &rsquoਤੇ ਵਿਚਾਰ ਕੀਤਾ। ਮੈਂ ਇੱਥੇ ਯਾਦਗਾਰ ਲਮਹੇ ਬਣਾਉਣ ਲਈ ਬੇਤਾਬ ਹਾਂ। ਯੂਰੋਪੀਅਨ ਟੂਰ &rsquoਤੇ ਚਾਰ, ਜਾਪਾਨ ਗੋਲਫਰ ਟੂਰ &rsquoਤੇ ਚਾਰ ਅਤੇ ਏਸ਼ੀਅਨ ਟੂਰ &rsquoਤੇ 6 ਖਿਤਾਬ ਜਿੱਤਣ ਵਾਲੇ 49 ਸਾਲ ਦੇ ਜੀਵ ਨੂੰ ਪ੍ਰੋਫੈਸ਼ਨਲ ਗੋਲਫਰ ਹੋਣ ਦੇ ਲਈ ਦਸ ਸਾਲ ਦਾ ਗੋਲਡ ਕਾਰਡ ਦਿੱਤਾ ਗਿਆ ਹੈ।