image caption:

ਤਾਲਿਬਾਨ ਨੇ ਔਰਤਾਂ ਦੀਆਂ ਖੇਡਾਂ 'ਤੇ ਲਗਾਈ ਰੋਕ

ਨਵੀਂ ਦਿੱਲੀ: ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਔਰਤਾਂ ਦੀਆਂ ਖੇਡਾਂ, ਖਾਸ ਕਰਕੇ ਮਹਿਲਾ ਕ੍ਰਿਕਟ 'ਤੇ ਪਾਬੰਦੀ  ਲਗਾ ਦਿੱਤੀ ਹੈ। ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਉਪ ਮੁੱਖੀ ਅਹਿਮਦਉੱਲਾ ਵਾਸਿਕ ਦੇ ਹਵਾਲੇ ਤੋਂ ਕਿਹਾ ਗਿਆ ਕਿ, &ldquoਕ੍ਰਿਕਟ ਵਿਚ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਕਿ ਮੂੰਹ ਅਤੇ ਸਰੀਰ ਨੂੰ ਢੱਕਿਆ ਨਹੀਂ ਜਾ ਸਕਦਾ। ਇਸਲਾਮ ਔਰਤਾਂ ਨੂੰ ਇਸ ਤਰ੍ਹਾਂ ਦਿਖਣ ਦੀ ਇਜਾਜ਼ਤ ਨਹੀਂ ਦਿੰਦਾ।&rdquo

ਉਸਨੇ ਕਿਹਾ,&ldquo ਇਹ ਮੀਡੀਆ ਦਾ ਯੁੱਗ ਹੈ ਜਿਸ ਵਿਚ ਫੋਟੋਆਂ ਅਤੇ ਵੀਡਿਓ ਦੇਖੀਆਂ ਜਾਣਗੀਆਂ। ਇਸਲਾਮ ਅਤੇ ਇਸਲਾਮਿਕ ਅਮੀਰਾਤ ਔਰਤਾਂ ਨੂੰ ਕ੍ਰਿਕਟ ਜਾਂ ਅਜਿਹੀਆਂ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ, ਜਿਸ ਵਿਚ ਸਰੀਰ ਦਿਖਾਈ ਦਿੰਦਾ ਹੈ। ਉਸ ਨੇ ਕਿਹਾ ਕਿ ਤਾਲਿਬਾਨ ਪੁਰਸ਼ ਕ੍ਰਿਕਟ ਨੂੰ ਜਾਰੀ ਰੱਖੇਗਾ ਅਤੇ ਉਸਨੇ ਟੀਮ ਨੂੰ ਨਵੰਬਰ ਵਿਚ ਆਸਟ੍ਰੇਲੀਆ ਵਿਚ ਟੈਸਟ  ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ।