image caption:

ਗੈਰ-ਕਾਨੂੰਨੀ ਪ੍ਰਵਾਸੀ ਵਾਪਸ ਭੇਜ ਸਕਦੈ ਬਰਤਾਨੀਆ

 ਲੈਸਟਰ (ਇੰਗਲੈਂਡ), 9 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਯੂਕੇ ਬਾਰਡਰ ਫੋਰਸ ਨੂੰ ਇਹ ਆਗਿਆ ਦੇ ਸਕਦੇ ਹਨ ਕਿ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀ ਲੈਕੇ ਆਈ ਕਿਸ਼ਤੀ ਨੂੰ ਵਾਪਸ ਭੇਜ ਦਿੱਤਾ ਜਾਵੇ। ਸਰਕਾਰੀ ਸੂਤਰਾਂ ਅਨੁਸਾਰ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾਣਾ ਹੈ ਕਿ ਇਹ ਕੌਮਾਂਤਰੀ ਸਮੁੰਦਰ ਕਾਨੂੰਨ ਦੀ ਉਲੰਘਣਾ ਹੈ। ਜਾਣਕਾਰੀ ਅਨੁਸਾਰ ਫਰਾਂਸ ਨੇ ਅਜਿਹੇ ਫੈਸਲੇ ਦੀ  ਇਹ ਕਹਿੰਦਿਆਂ ਹਾਮੀ ਨਹੀਂ ਭਰੀ ਕਿ 'ਸਮੁੰਦਰ ਤਲ  'ਤੇ ਮਾਨਵਤਾ ਦੀ ਸੁਰੱਖਿਆ ਨੂੰ ਪਹਿਲ ਮਿਲਣੀ ਚਾਹੀਦੀ ਹੈ। ਇਸ ਸਬੰਧ ਵਿੱਚ ਪ੍ਰੀਤੀ ਪਟੇਲ ਨੇ ਆਪਣੇ ਫਰਾਂਸ ਹਮਰੁਤਬਾ ਜੇਰਲਡ ਡਾਰਮੇਨਿਨ ਨਾਲ ਇਸ ਮੁੱਦੇ ਉਤੇ ਮੁਲਾਕਾਤ ਕੀਤੀ ਪਰ ਦੋਵੇਂ ਧਿਰਾਂ ਕਿਸੇ ਸਹਿਮਤੀ ਉਤੇ ਨਹੀਂ ਪੁੱਜ ਸਕੀਆਂ । ਬੀਬੀਸੀ ਦੇ ਇਕ ਨੁਮਾਇੰਦੇ ਅਨੁਸਾਰ ਉਕਤ ਲੋਕ ਅਲੱਗ ਅਲੱਗ ਆਏ ਤਾਂ ਜੋ ਸੁਰੱਖਿਅਤ ਮੰਜਿਲ ਉਤੇ ਪੁੱਜ ਸਕਣ।