image caption: ਕੈਪਸ਼ਨ- ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖਣ ਵਾਲੇ ਪਰਮਿੰਦਰ ਸਿੰਘ ਬਲ, ਅਤੇ ਲਿਖੀ ਗਈ ਚਿੱਠੀ। ਤਸਵੀਰ -ਸੁਖਜਿੰਦਰ ਸਿੰਘ ਢੱਡੇ

-ਯੂਕੇ 'ਚ ਸਾਰਾਗੜ੍ਹੀ ਸਮਾਗਮ- ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਯੂਕੇ ਨਿਵਾਸੀ ਪਰਮਿੰਦਰ ਸਿੰਘ ਬਲ ਨੇ ਲਿਖੀ 'ਖੁੱਲ੍ਹੀ ਚਿੱਠੀ

 ਲੈਸਟਰ (ਇੰਗਲੈਂਡ), 9 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ 12 ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਦੇ  ਉਦਘਾਟਨ  ਲਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜੇ ਸੱਦੇ ਨੂੰ ਉਨ੍ਹਾਂ ਵੱਲੋਂ  ਸਵੀਕਾਰ ਕਰਨ 'ਤੇ ਪਰਮਿੰਦਰ ਸਿੰਘ 'ਬਲ' ਯੂਕੇ ਨੇ ਇਸ ਸਬੰਧ ਵਿਚ ਸਲਾਹ ਦਿੰਦਿਆਂ ਇਕ 'ਖੁੱਲ੍ਹੀ ਚਿੱਠੀ' ਲਿਖੀ ਹੈ। ਪਰਮਿੰਦਰ ਸਿੰਘ ਬੱਲ ਯੂਕੇ ਨੇ ਸਿੰਘ ਸਾਹਿਬ ਨੂੰ ਭੇਜੀ ਚਿੱਠੀ ਵਿਚ ਲਿਖਿਆ  ਕਿ ਤੁਸੀਂ 'ਬ੍ਰਿਟਿਸ਼ ਸਾਮਰਾਜ' ਲਈ ਲੜੇ ਸਾਰਾਗੜ੍ਹੀ ਜੰਗ ਦੇ ਸਿੱਖ ਸਿਪਾਹੀਆਂ ਦੀ ਯਾਦ ਵਿਚ, ਗੁਰਦੁਆਰਾ ਸਾਹਿਬ  ਨੇੜੇ ਲਾਏ ਜਾ ਰਹੇ 'ਬੁੱਤ' ਦਾ ਉਦਘਾਟਨ ਕਰਨ ਜਾ ਰਹੇ ਹੋ। 'ਬ੍ਰਿਟਿਸ਼ ਸਾਮਰਾਜ' ਜਿਸ ਨੇ 1845 ਤੋਂ 1947 ਤੱਕ ਸਿੱਖਾਂ ਨੂੰ ਗੁਲਾਮ ਰੱਖਿਆ। ਬ੍ਰਿਟਿਸ਼ ਸਾਮਰਾਜ ਨੂੰ ਕਾਇਮ ਰੱਖਣ ਲਈ ਇਨਾਂ ਬਹਾਦਰ ਸਿੱਖ ਸਿਪਾਹੀਆਂ ਨੇ ਬ੍ਰਿਟਿਸ਼ ਸਾਮਰਾਜ ਦਾ ਸਾਥ ਦਿੱਤਾ। ਉਕਤ ਚਿੱਠੀ ਸਬੰਧੀ  ਗੱਲਬਾਤ ਦੌਰਾਨ  ਪਰਮਿੰਦਰ ਸਿੰਘ 'ਬੱਲ' ਯੂਕੇ ਨੇ ਸਿੰਘ ਸਾਹਿਬ ਨੂੰ ਸਵਾਲ ਕੀਤਾ ਕਿ ਉਨ੍ਹਾਂ ਵੱਲੋਂ 'ਬ੍ਰਿਟਿਸ਼ ਸਾਮਰਾਜ' ਦੇ ਬਹਾਦਰ ਸਿੱਖ ਸੈਨਿਕਾਂ ਦੇ ਬੁੱਤ ਦਾ ਉਦਘਾਟਨ ਕਰਨਾ 'ਕੀ  ਬ੍ਰਿਟਿਸ਼ ਸਾਮਰਾਜ ਵੱਲੋਂ ਸਿੱਖਾਂ 'ਤੇ ਢਾਹੇ ਜ਼ੁਲਮਾਂ ਨੂੰ ਸਹੀ ਕਰਾਰ ਦੇਣਾ ਹੀ ਸਾਬਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਗੁਰੂ ਆਦੇਸ਼ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ  ਕਿਸੇ ਬੁੱਤ ਦੀ ਸਥਾਪਨਾ ਲਈ ਨਹੀਂ ਇਸਤੇਮਾਲ ਕੀਤਾ ਜਾ ਸਕਦਾ।

ਵੁਲਵਰਹੈਂਪਟਨ ਕੌਂਸਲ ਨੇ ਦਿੱਤੀ ਹੈ ਲੀਜ਼ 'ਤੇ ਜ਼ਮੀਨ
ਇਤਿਹਾਸਕ ਪੱਖ ਅਨੁਸਾਰ 21 ਫ਼ੌਜੀਆਂ ਦੀ ਸਿੱਖ ਬਟਾਲੀਅਨ 36, ਬ੍ਰਿਟਿਸ਼ ਸਰਕਾਰ ਵੱਲੋਂ  ਅਫਗਾਨੀਆਂ ਨਾਲ ਪੋਸਟ ਬਚਾਉਣ ਲਈ ਆਖਰੀ ਸਾਹ ਤੱਕ ਲੜੀ।  ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਹੋਈ ਸੀ ਤੇ 20 ਫ਼ੌਜੀ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ  10 ਹਜਾਰ ਤੋਂ ਵੱਧ ਅਫਗਾਨੀਆਂ ਨਾਲ ਲੜੇ ਸਨ। ਜਿਕਰਯੋਗ ਹੈ ਕਿ
ਗੁਰੂ ਨਾਨਕ ਸਿੱਖ ਗੁਰਦੁਆਰਾ ਵੈਨਜ਼ਫੀਲਡ ਤੇ ਕੌਂਸਲ ਵਲੋਂ ਤਕਰੀਬਨ 1 ਲੱਖ ਪੌਂਡ ਦਾ ਫੰਡ ਇਕੱਠਾ ਕੀਤਾ ਹੈ। ਵੁਲਵਰਹੈਂਪਟਨ ਕੌਂਸਲ ਨੇ ਇਸ ਯਾਦਗਾਰ ਲਈ ਲੰਘੇ ਵਰ੍ਰੇ ਜ਼ਮੀਨ 99 ਸਾਲਾ ਲੀਜ਼ 'ਤੇ ਦਿੱਤੀ ਸੀ।