image caption:

ਉੱਤਰ ਪ੍ਰਦੇਸ਼ ਚੋਣਾਂ ’ਚ ਬਸਪਾ ਨਹੀਂ ਦੇਵੇਗੀ ਕਿਸੇ ਬਾਹੁਬਲੀ ਜਾਂ ਮਾਫੀਆ ਨੂੰ ਟਿਕਟ : ਮਾਇਆਵਤੀ

 ਲਖਨਊ-  ਸਾਲ ਉੱਤਰ ਪ੍ਰਦੇਸ਼ &rsquoਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਆਗਾਮੀ ਚੋਣਾਂ ਵਿੱਚ ਬਸਪਾ ਕਿਸੇ ਵੀ ਬਾਹੁਬਲੀ ਜਾਂ ਮਾਫ਼ੀਆ ਨੂੰ ਟਿਕਟ ਨਹੀਂ ਦੇਵੇਗੀ।

ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ ਕਿ ਬਸਪਾ ਦਾ ਆਗਾਮੀ ਯੂਪੀ ਵਿਧਾਨ ਸਭਾ ਚੋਣਾਂ &rsquoਚ ਯਤਨ ਹੋਵੇਗਾ ਕਿ ਕਿਸੇ ਵੀ ਬਾਹੁਬਲੀ ਜਾਂ ਮਾਫ਼ੀਆ ਆਦਿ ਨੂੰ ਪਾਰਟੀ ਵੱਲੋਂ ਚੋਣਾਂ ਨਾ ਲੜਾਈਆਂ ਜਾਣ। ਇਸ ਦੇ ਮੱਦੇਨਜ਼ਰ ਹੀ ਆਜ਼ਮਗੜ੍ਹ ਮੰਡਲ ਦੀ ਮਾਉ ਵਿਧਾਨ ਸਭਾ ਸੀਟ ਤੋਂ ਹੁਣ ਮੁਖਤਾਰ ਅੰਸਾਰੀ ਨਹੀਂ, ਸਗੋਂ ਯੂਪੀ ਦੇ ਬਸਪਾ ਸੂਬਾ ਪ੍ਰਧਾਨ ਭੀਮ ਰਾਜਭਰ ਚੋਣ ਅਖਾੜੇ ਵਿੱਚ ਉਤਰਨਗੇ।

ਮਾਇਆਵਤੀ ਨੇ ਕਿਹਾ ਕਿ ਜਨਤਾ ਦੀ ਕਸੌਟੀ ਅਤੇ ਉਨ੍ਹਾਂ ਦੀਆਂ ਉਮੀਦਾਂ &rsquoਤੇ ਖ਼ਰਾ ਉਤਰਨ ਦੇ ਯਤਨਾਂ ਦੇ ਤਹਿਤ ਹੀ ਲਏ ਗਏ ਇਸ ਫ਼ੈਸਲੇ ਦੇ ਫਲਸਰੂਪ ਪਾਰਟੀ ਇੰਚਾਰਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣ ਤਾਂ ਜੋ ਸਰਕਾਰ ਬਣਨ &rsquoਤੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਕੋਈ ਦਿੱਕਤ ਨਾ ਹੋਵੇ।