image caption:

ਰਾਮ ਰਹੀਮ ਨੇ ਚਿੱਟੀ ਦਾੜ੍ਹੀ ਰੰਗਣ ਲਈ ਮੰਗੀ ਬਾਹਰ ਜਾਣ ਦੀ ਇਜਾਜ਼ਤ

 ਰੋਹਤਕ- ਹਰਿਆਣਾ ਦਾ ਰੋਹਤਕ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਅਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ ਹੋ ਗਿਆ। ਉਸ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਦਾੜ੍ਹੀ ਰੰਗਣ ਦੀ ਆਗਿਆ ਮੰਗੀ ਲੇਕਿਨ ਨਹੀਂ ਮਿਲੀ। ਜਿਸ ਤੋਂ ਬਾਅਦ ਹੁਣ ਰਾਮ ਰਹੀਮ ਨੇ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਆਗਿਆ ਮੰਗੀ ਹੈ। ਜਿਸ &rsquoਤੇ ਫੈਸਲਾ ਆਉਣਾ ਬਾਕੀ ਹੈ। ਰਾਮ ਰਹੀਮ ਅਪਣੀ ਇਸ ਮੰਗ ਨੂੰ ਲੈ ਕੇ ਇੱਕ ਵਾਰ ਮੁੜ ਚਰਚਾ ਦਾ ਵਿਸ਼ਾ ਬਣ ਗਿਆ। ਇਸ ਤੋਂ ਪਹਿਲਾਂ ਦਿੱਲੀ ਵਿਚ ਚੈਕਅਪ ਦੇ ਲਈ ਜਾਣ ਦੌਰਾਨ ਲੋਕਾਂ ਨਾਲ ਮਿਲਣ ਦਾ ਮਾਮਲਾ ਵੀ ਕਾਫੀ ਵਿਵਾਦਾਂ ਵਿਚ ਰਿਹਾ ਸੀ।
ਤੁਹਾਨੂੰ ਦੱਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 4 ਸਾਲ ਤੋਂ ਸਾਧਵੀਆਂ ਨਾਲ ਬਲਾਤਕਾਰ ਅਤੇ ਡੇਰੇ ਦੇ ਖ਼ਿਲਾਫ਼ ਖ਼ਬਰਾਂ ਛਾਪਣ ਵਾਲੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ।