image caption:

ਇਟਲੀ ਵਿੱਚ ਇਸ ਮਹੀਨੇ ਤੋਂ ਹੀ ਐਂਟੀ ਕੋਰੋਨਾ ਵੈਕਸੀਨ ਦੀ ਤੀਜੀ ਖ਼ੁਰਾਕ ਹੋਵੇਗੀ ਸ਼ੁਰੂ'

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)""ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆ ਵਿੱਚ ਜਾਨੀ ਨੁਕਸਾਨ ਹੋਇਆ ਹੈ।ਇਸ ਜਾਨੀ ਨੁਕਸਾਨ ਨੂੰ ਰੋਕਣ ਲਈ ਦੁਨੀਆ ਭਰ ਦੇ ਦੇਸ਼ਾਂ ਦੀ ਜਿਦੋ ਜਹਿਦ ਮਗਰੋਂ ਐਂਟੀ ਕੋਂਵਿਡ ਵੈਕਸੀਨ ਤਿਆਰ ਕੀਤੀ ਗਈ ਸੀ,ਤਾਂ ਜ਼ੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਟਲੀ ਵਿੱਚ ਬੀਤੇ ਸਾਲ ਦਸੰਬਰ ਵਿੱਚ ਇਟਲੀ ਸਰਕਾਰ ਵਲੋਂ ਐਂਟੀ ਕੋਂਵਿਡ ਵੈਕਸੀਨ ਦੀਆਂ ਖੁਰਾਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਵਿੱਚ ਲੜੀਵਾਰ ਦੋ ਖੁਰਾਕਾਂ ਲਾਜ਼ਮੀ ਹਨ,ਬੀਤੇ ਕੁਝ ਦਿਨਾਂ ਤੋਂ ਇਟਲੀ ਸਰਕਾਰ ਦੀ ਦੇਖ-ਰੇਖ ਹੇਠ ਦੁਨੀਆ ਦੇ ਦੇਸ਼ਾਂ ਨਾਲ ਮਿਲ ਕੇ ਜੀ-20 ਸੰਮੇਲਨ ਦਾ ਅਗਾਜ਼ ਕੀਤਾ ਗਿਆ ਸੀ,ਜਿਸ ਵਿੱਚ ਇਟਲੀ ਨੇ ਮੇਜ਼ਬਾਨੀ ਕੀਤੀ ਗਈ ਸੀ,ਸੰਮੇਲਨ &lsquoਚ ਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਜ਼ਾ ਵਲੋਂ ਸਿਹਤ ਸੰਬੰਧੀ ਮੁੱਦਿਆਂ ਤੇ ਚਰਚਾਵਾਂ ਕੀਤੀਆਂ ਗਈਆਂ ਸਨ,ਇਸ ਮੌਕੇ ਇਟਲੀ ਦੇ ਸਿਹਤ ਮੰਤਰੀ ਵੱਲੋਂ ਖੁਸ਼ੀ ਜ਼ਹਿਰ ਕਰਦਿਆਂ ਦੱਸਿਆ ਕਿ ਜੀ-20 ਸੰਮੇਲਨ ਵਿੱਚ ਇਟਲੀ ਦੇਸ਼ ਨੂੰ ਐਂਟੀ ਕੋਂਵਿਡ ਵੈਕਸੀਨ ਦੀ ਤੀਜੀ ਖੁਰਾਕ ਲਗਾਉਣ ਲਈ ਸਰਬਸੰਮਤੀ ਨਾਲ ਪ੍ਰਵਾਨਗੀ ਮਿਲ ਗਈ ਹੈ। ਸਿਹਤ ਮੰਤਰੀ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਦੇਸ਼ ਅੰਦਰ ਤੀਜੀ ਖੁਰਾਕ ਦੀ ਸ਼ੁਰੂਆਤ ਸਤੰਬਰ ਮਹੀਨੇ ਤੋਂ ਕਰ ਦਿੱਤੀ
ਜਾਵੇਗੀ, ਕਿਉਂਕਿ ਉਹਨਾਂ ਕੋਲ ਤੀਜੀ ਖੁਰਾਕ ਲਗਾਉਣ ਲਈ ਐਂਟੀ ਕੋਂਵਿਡ ਵੈਕਸੀਨ ਉਪਲਬਧ ਹੈ, ਅਤੇ ਸਭ ਤੋਂ ਪਹਿਲਾਂ ਬਹੁਤ ਹੀ ਨਾਜ਼ੁਕ ਸਥਿਤੀ ਦੇ ਮਰੀਜ਼ਾਂ(ਕੈਂਸਰ ਅਤੇ ਟ੍ਰਾਂਸਪਲਾਂਟ) ਨੂੰ ਇਹ ਖੁਰਾਕ ਲਗਾਈਂ ਜਾਵੇਗੀ, ਉਨ੍ਹਾਂ ਕਿਹਾ ਕਿ ਪਹਿਲੀ ਅਤੇ ਦੂਜੀ ਖ਼ੁਰਾਕ ਦੀ ਵੈਕਸੀਨ ਦੂਜੀਆਂ ਪੀੜ੍ਹੀਆਂ ਦੇ ਮੁਕਾਬਲੇ ਨੌਜਵਾਨਾਂ ਨੂੰ ਜ਼ਿਆਦਾ ਲਗਾਈਂ ਜਾ ਰਹੀ ਹੈ ਜੋ ਕਿ ਇੱਕ ਬਹੁਤ ਵਧੀਆ ਸੰਦੇਸ਼ ਹੈ, ਉਨ੍ਹਾਂ ਕਿਹਾ ਕਿ ਉਹ ਟੀਕਾਕਰਨ ਮੁਹਿੰਮ ਨੂੰ ਮਜ਼ਬੂਤ,ਗ੍ਰੀਨ ਪਾਸ ਅਤੇ ਹੋਰ ਅਨੁਮਾਨਾਂ ਦੇ ਵਿਸਥਾਰ ਬਾਰੇ ਸੋਚ ਰਹੇ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਯੂਰਪੀਅਨ ਮੈਡੀਸਨਜ਼ ਏਜੰਸੀ (ਈਐਮਏ) ਅਤੇ ਯੂਰਪੀਅਨ ਸੈਂਟਰ ਫਾਰ ਡਿਸੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ (ਈਸੀਡੀਸੀ) ਪਹਿਲਾਂ ਹੀ ਤੀਜੀ ਖੁਰਾਕ ਵਾਰੇ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ।ਜਿਕਰਯੋਗ ਹੈ ਇਸ ਵਕਤ ਇਟਲੀ ਵਿੱਚ ਐਂਟੀ ਕੋਰੋਨਾ ਵੈਕਸੀਨ ਦੀ 80 ਮਿਲੀਅਨ ਲੋਕਾਂ ਨੂੰ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ
ਤੇ 38 ਮਿਲੀਅਨ ਲੋਕਾਂ ਨੂੰ ਦੂਜੀ ਖ਼ੁਰਾਕ ਵੀ ਦਿੱਤੀ ਜਾ ਚੁੱਕੀ ਹੈ ਜਿਹੜਾ ਕਿ ਇਟਲੀ ਦੀ ਆਬਾਦੀ ਦਾ 62,9%ਬਣਦਾ ਹੈ,ਇਸ ਦੇ ਮੁਕਾਬਲੇ ਫਰਾਂਸ ਵਿੱਚ 62.4% ਤੇ ਜਰਮਨ ਵਿੱਚ 61.8% ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।ਇਸ ਅੰਕੜੇ ਨਾਲ ਇਟਲੀ ਯੂਰਪ ਦਾ ਦੂਜਾ ਦੇਸ਼ ਹੈ ਜਿੱਥੇ ਆਬਾਦੀ ਅਨੁਸਾਰ ਵੈਕਸੀਨ ਦੀ ਸਭ ਤੋਂ ਵੱਧ ਖ਼ੁਰਾਕ ਲੋਕਾਂ ਨੂੰ ਦਿੱਤੀ ਗਈ ਹੈ,ਪਹਿਲੇ ਨੰਬਰ ਉਪੱਰ ਸਪੇਨ ਆਉਂਦਾ ਹੈ ਜਿੱਥੇ ਆਬਾਦੀ ਪੱਖੋ 74% ਲੋਕਾਂ ਦੀ ਦੂਜੀ ਖੁਰਾਕ ਮਿਲ ਚੁੱਕੀ ਹੈ,ਦੁਨੀਆਂ ਭਰ ਵਿੱਚ ਇਸ ਵਕਤ 5.6 ਅਰਬ ਲੋਕਾਂ ਨੂੰ ਐਂਟੀ ਕੋਰੋਨਾ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਤੇ 2.31 ਅਰਬ ਲੋਕਾਂ ਨੂੰ ਦੂਜੀ ਖ਼ੁਰਾਕ ਵੀ ਮਿਲ ਚੁੱਕੀ ਹੈ ਜਿਹੜਾ ਵਿਸ਼ਵ ਆਬਾਦੀ ਦਾ 29.6% ਹੀ ਹਾਲੇ ਬਣਦਾ ਹੈ।ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਇਹ ਅੰਕੜਾ 12.2% ਦਾ ਹੈ।