image caption:

ਖੇਤੀ ਕਾਨੂੰਨਾਂ ਵਾਲੇ ਮੁੱਦੇ ਤੋਂ ਨਵਜੋਤ ਸਿੰਘ ਸਿੱਧੂ ਦਾ ਮੋਦੀ ਸਰਕਾਰ ਉੱਤੇ ਤਿੱਖਾ ਹਮਲਾ

* ਐੱਨ ਡੀ ਏ ਗੱਠਜੋੜ ਦਾ ਮਤਲਬ ਹੈ &lsquoਨੋ ਡਾਟਾ ਐਵੇਲੇਬਲ&rsquo

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਟਵੀਟ ਰਾਹੀਂ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਵੱਡਾ ਹਮਲਾ ਕੀਤਾ ਅਤੇਲਿਖਿਆ ਹੈ ਕਿ&lsquoਐੱਨ ਡੀ ਏ ਦਾ ਮਤਲਬ ਨੋ ਡਾਟਾ ਅਵੇਲੇਬਲ&rsquo। ਉਨ੍ਹਾਂ ਕਿਹਾ ਕਿ ਐੱਨ ਡੀ ਏ ਦਾ ਮਤਲਬ ਹੈ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਬਾਰੇ ਕੋਈ ਡਾਟਾ ਹੀ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਤੁਹਾਡੇ ਕੋਲ ਕਿਸਾਨਾਂ ਦੀ ਆਮਦਨ ਬਾਰੇ ਡਾਟਾ ਹੀ ਨਹੀਂਤਾਂ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜੁਮਲਾ ਛੱਡ ਕੇ ਇਹ ਖੇਤੀ ਕਾਨੂੰਨ ਕਿਵੇਂ ਬਣਾਏ ਹਨ? ਤੁਸੀਂ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਦੋਸਤਾਂ ਬਾਰੇ ਸਭ ਕੁਝ ਜਾਣਦੇ ਹੋ, ਜਿਨ੍ਹਾਂ ਦੇ ਹਵਾਈ ਜਹਾਜ਼ਾਂ ਵਿੱਚ ਤੁਸੀਂ ਘੁੰਮਦੇ ਹੋ, ਜਿਹੜੇ ਤੁਹਾਡੀ ਕੰਪੇਨ ਚਲਾਉਂਦੇ ਹਨ, ਉਨ੍ਹਾਂ ਦਾ ਹਰ ਡਾਟਾ ਤੁਹਾਨੂੰ ਪਤਾ ਹੈ, ਪਰ ਕਿਸਾਨਾਂ ਦਾ ਡਾਟਾ ਪਤਾ ਹੀ ਨਹੀਂ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਅੰਬਾਨੀ-ਅਡਾਨੀ ਨੂੰ ਲਾਭ ਪੁਚਾਉਣ ਲਈ ਬਣਾਏ ਹਨਤੇ ਇਸ ਦੌਰਾਨ 90 ਫੀਸਦੀ ਆਬਾਦੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਜਿਸ ਵਿੱਚ ਕਿਸਾਨ, ਮਜ਼ਦੂਰ ਅਤੇ ਛੋਟੇ ਵਪਾਰੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰਕਹਿੰਦੀ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੀ ਹੈ, ਪਰ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਅਨੁਸਾਰ ਉਨ੍ਹਾਂ ਦੇ ਮੰਤਰਾਲੇ ਕੋਲ ਵਿੱਤੀ ਸਥਿਤੀ ਬਾਰੇ ਕੋਈ ਡਾਟਾ ਹੀ ਨਹੀਂ ਹੈ। ਇਹ ਉਨ੍ਹਾਂ ਨੇ ਪਾਰਲੀਮੈਂਟ ਵਿੱਚਕਿਹਾ ਸੀ ਕਿ ਏਦਾਂ ਦਾ ਆਖਰੀ ਸਰਵੇਖਣ ਮਨਮੋਹਨ ਸਿੰਘ ਸਰਕਾਰਨੇ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਬਾਕੀ ਸੈਕਟਰਾਂ ਦਾ ਪਹਿਲਾਂ ਮਾੜਾ ਹਾਲ ਹੈ, ਮੋਦੀ ਸਰਕਾਰ ਦੀ ਨਿਗ੍ਹਾ ਖੇਤੀ ਖੇਤਰ ਉੱਤੇ ਹੈ, ਜੋ ਸਭ ਤੋਂ ਲਾਹੇਵੰਦ ਧੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ 0.1 ਫੀਸਦੀ ਲੋਕਾਂ ਨੂੰ ਲਾਭ ਹੋਵੇਗਾ ਤੇ 70 ਫੀਸਦੀ ਭਾਰਤੀਆਂ ਨੂੰ ਲੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਉਹ ਕਰਜ਼ੇ ਹੇਠ ਦੱਬੇ ਪਏ ਹਨ ਤੇ ਰੋਜ਼ ਪਤਾ ਨਹੀਂ ਕਿੰਨੇ ਕਿਸਾਨ ਖ਼ੁਦਕੁਸ਼ੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੋਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾਵੀ ਕੋਈ ਡਾਟਾ ਨਹੀਂ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕਿੰਨੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਇਸ ਬਾਰੇ ਵੀ ਮੋਦੀ ਸਰਕਾਰ ਕੋਲ ਕੋਈ ਡਾਟਾ ਨਹੀਂ ਹੈ।