image caption:

ਕਾਬੁਲ ਵਿੱਚ ਰੋਸ ਮੁਜ਼ਾਹਰੇ ਕਰਦੀਆਂ ਔਰਤਾਂ''ਤੇ ਤਾਲਿਬਾਨ ਨੇ ਕੋੜੇ ਵਰ੍ਹਾਏ

 ਕਾਬੁਲ- ਅਫਗਾਨਿਸਤਾਨ ਦੀ ਅੰਤ੍ਰਿਮ ਸਰਕਾਰ ਬਣਦੇ ਸਾਰ ਤਾਲਿਬਾਨੀ ਜ਼ੁਲਮ ਸਿਖਰ ਉੱਤੇ ਪਹੁੰਚ ਗਿਆ ਅਤੇ ਉਨ੍ਹਾਂ ਦੀਆਂ ਜ਼ਿਆਦਤੀਆਂ ਜਨਤਕ ਥਾਂਵਾਂ ਉੱਤੇ ਸ਼ਰੇਆਮ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਵੀਰਵਾਰ ਨੂੰ ਉਨ੍ਹਾਂ ਨੇ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਦੀਆਂ ਔਰਤਾਂ ਨੂੰ ਰਾਜਧਾਨੀ ਕਾਬੁਲ ਵਿੱਚ ਮੁਜ਼ਾਹਰੇ ਦੌਰਾਨ ਬੁਰੀ ਤਰ੍ਹਾਂ ਕੋੜੇ ਮਾਰੇ ਅਤੇ ਲਾਠੀਆਂ ਨਾਲ ਵਹਿਸ਼ੀ ਢੰਗ ਨਾਲ ਕੁੱਟਿਆ।
ਖਬਰ ਏਜੰਸੀਦੇ ਮੁਤਾਬਕ ਇਸ ਮੁਜ਼ਾਹਰੇ ਦੌਰਾਨ ਤਾਲਿਬਾਨ ਨੇ ਔਰਤਾਂ ਨੂੰ ਦੌੜ ਜਾਣ ਨੂੰ ਕਿਹਾ ਅਤੇ ਉਨ੍ਹਾਂਨੂੰ ਕੋੜੇ ਮਾਰਨੇ ਸ਼ੁਰੂ ਕਰ ਦਿੱਤੇ। ਕਈ ਤਾਲਿਬਾਨ ਦੇ ਹੱਥਾਂ ਵਿੱਚ ਲਾਠੀਆਂ ਸਨ, ਜਿਨ੍ਹਾਂ ਨਾਲ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ।ਇਸ ਮੌਕੇ ਵੀ ਔਰਤਾਂ ਕਹਿੰਦੀਆਂ ਰਹੀਆਂ, &lsquoਅਸੀਂ ਆਜ਼ਾਦੀ ਦੇ ਤਰਾਨੇ ਗਾਉਂਦੇ ਰਹਾਂਗੇ।&rsquo ਮੁਜ਼ਾਹਰੇ ਵਿੱਚਸ਼ਾਮਲ ਇਕ ਔਰਤ ਨੇ ਦੱਸਿਆ ਕਿ ਅਸੀਂ ਕਿਸੇ ਵੀ ਔਰਤ ਨੂੰ ਸਰਕਾਰ ਵਿੱਚ ਸ਼ਾਮਲ ਨਾ ਕਰਨ ਦਾ ਵਿਰੋਧ ਕਰਦੇ ਹਾਂ।ਉਸ ਨੇ ਦੱਸਿਆ ਕਿ ਤਾਲਿਬਾਨ ਨੇ ਘਰ ਜਾਣ ਨੂੰ ਕਿਹਾ ਤੇ ਫਿਰ ਸਾਨੂੰ ਕੋੜੇ ਮਾਰਨ ਲੱਗ ਪਏ। ਇਕ ਮਹਿਲਾ ਅਧਿਕਾਰ ਵਰਕਰ ਦੀਵਾ ਫਰਹਮੰਦ ਨੇ ਕਿਹਾ ਕਿ ਅਸੀਂ ਸਿਰਫ਼ ਔਰਤਾਂ ਨਹੀਂ, ਸਾਡੀ ਲੜਾਈ ਜਾਰੀ ਰਹੇਗੀ।