image caption:

'ਗੁਰਦੁਆਰਾ ਮਾਤਾ ਸਹਿਬ ਕੌਰ ਜੀ ਕੋਵੋ ਵਿਖੇ ਕਰਵਾਏ ਗਏ ਦੁਮਾਲਾ ਅਤੇ ਦਸਤਾਰ ਮੁਕਾਬਲੇ'

**ਸ੍ਰੀ ਗੁਰੁੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ ਗੁਰਪੁਰਬ ਨੂੰ ਸਮਰਪਿਤ ਸਮਾਗਮ **
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)"'ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ ਗੁਰਪੁਰਬ ਨੂੰ ਸਮਰਪਿਤ ਦੁਮਾਲਾ ਅਤੇ ਦਸਤਾਰ ਮੁਕਾਬਲੇ ਗੁਰਦੁਆਰਾ ਮਾਤਾ ਸਹਿਬ ਕੌਰ ਜੀ ਕੋਵੋ (ਬੈਰਗਾਮੋ)ਵਿਖੇ ਕਲਤੂਰਾ ਸਿੱਖ ਇਟਲੀ ,ਨੌਜਵਾਨ ਸਭਾ ਬਾਬਾ ਮੱਖਣ ਸ਼ਾਹ
ਲੁਬਾਣਾ,ਨੌਜਵਾਨ ਸਭਾ ਕੋਵੋ ਦੇ ਸਮੂਹ ਸੇਵਾਦਾਰ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਜਿਸ ਵਿੱਚਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਇਨ੍ਹਾਂ ਦੀਵਾਨਾ ਵਿੱਚ ਭਾਈ ਦਿਲਬਾਗ ਸਿੰਘ ਜੀ ਗੁਰਦਾਸਪੁਰ ਵਾਲਿਆ ਵਲੋਂ ਕਥਾ ਰਾਹੀ
ਸੰਗਤਾ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ, ਇਸ ਮੌਕੇ ਕਰਵਾਏ ਦੁਮਾਲੇ ਦੇ ਮੁਕਾਬਲਿਆ ਲਈ ਤਿੰਨ ਗਰੁੱਪ ਬਣਾਏ ਗਏ ਪਹਿਲੇ ਗਰੁੱਪ ਵਿੱਚ ਪਹਿਲਾ ਸਥਾਨ - ਸਰਜੋਤ ਕੌਰ ਦੂਜਾ ਸਥਾਨ - ਨਿਰਬਾਣ ਸਿੰਘ ਤੀਸਰਾ ਸਥਾਨ - ਮਹਾ ਕੌਰ ,ਦੂਜੇ ਗਰੁੱਪ ਵਿੱਚ ਪਹਿਲਾ ਸਥਾਨ -
ਮਨਤੌਜ ਸਿੰਘ ਦੂਸਰਾ ਸਥਾਨ - ਗੁਲਰਾਜ ਕੌਰ ਤੀਸਰਾ ਸਥਾਨ - ਏਕਮ ਸਿੰਘ ,ਤੀਸਰੇ ਗਰੁੱਪ ਵਿੱਚ ਪਹਿਲਾ ਸਥਾਨ - ਪ੍ਰਭਨੂਰ ਸਿੰਘ ਦੂਸਰਾ ਸਥਾਨ - ਪ੍ਰਮਵੀਰ ਸਿੰਘ ਤੀਸਰਾ ਸਥਾਨ - ਗੁਰਨੀਤ ਕੌਰ, ਦਸਤਾਰ ਮੁਕਾਬਲੇ ਵਿੱਚ ਪਹਿਲਾ ਸਥਾਨ - ਹਰਵਿੰਦਰ ਸਿੰਘ,ਦੂਸਰਾ ਸਥਾਨ -
ਦਲਵਿੰਦਰ ਸਿੰਘ ਤੀਸਰਾ ਸਥਾਨ - ਸੰਦੀਪ ਸਿੰਘ ਹਾਸਲ ਕੀਤਾ ਇਸ ਮੌਕੇ ਪਰਮਵੀਰ ਸਿੰਘ (12 ਸਾਲ) ਨੇ ਵੀ ਦਸਤਾਰ ਸਜਾਈ ਇਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆ ਨੂੰ ਟਰੋਫਿਆ, ਮੈਡਲ ਅਤੇ ਸ਼ਸਤਰਾ ਨਾਲ
ਸਨਮਾਨ ਕਲਤੂਰਾ ਸਿੱਖ ਇਟਲੀ, ਕੌਵੋ ਅਤੇ ਕੌਰਤੇਨੌਵਾ ਦੇ ਨੌਜਵਾਨ ਸੇਵਾਦਾਰਾਂ ਵਲੋਂ ਕੀਤਾ ਗਿਆ,ਇਸ ਮੌਕੇ ਕਲਤੂਰਾ ਸਿੱਖ ਦੇ ਸੇਵਾਦਾਰ ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਤਰਲੋਚਨ ਸਿੰਘ, ਸੰਤੋਖ ਸਿੰਘ, ਰਵਿੰਦਰ ਸਿੰਘ, ਤਰਮਨਪ੍ਰੀਤ ਸਿੰਘ, ਗਿਆਨੀ ਰਜਿੰਦਰ
ਸਿੰਘ, ਗੁਰਦੇਵ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਪਲਵਿੰਦਰ ਸਿੰਘ, ਅਰਵਿੰਦਰ ਸਿੰਘ, ਦਲਜੀਤ ਸਿੰਘ, ਜੋਰਾਵਰ ਸਿੰਘ, ਬਘੇਲ ਸਿੰਘ, ਭੁਪਿੰਦਰ ਸਿੰਘ, ਵਿਜੇ ਕੁਮਾਰ, ਹਰਮੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਹਾਜ਼ਰ ਸਨ।