image caption:

ਸਕਾਟਲੈਂਡ: ਲਾਇਬ੍ਰੇਰੀਆਂ ਨੂੰ ਮੁੜ ਖੋਲ੍ਹਣ ਵਿੱਚ ਸਹਾਇਤਾ ਲਈ 1 ਮਿਲੀਅਨ ਪੌਂਡ ਤੋਂ ਵੱਧ ਦੀ ਘੋਸ਼ਣਾ

 

ਸਕਾਟਲੈਂਡ ਵਿੱਚ ਕੋਰੋਨਾ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਲਾਇਬ੍ਰੇਰੀਆਂ ਨੂੰ ਦੁਬਾਰਾ ਖੋਲ੍ਹਣ ਵਿੱਚ ਸਹਾਇਤਾ ਲਈ ਸਰਕਾਰ ਦੁਆਰਾ 1 ਮਿਲੀਅਨ ਪੌਂਡ ਤੋਂ ਵੱਧ ਦੇ ਫੰਡਾਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਅਨੁਸਾਰ 1.25 ਮਿਲੀਅਨ ਪੌਂਡ ਦਾ ਪਬਲਿਕ ਲਾਇਬ੍ਰੇਰੀਜ਼ ਕੋਵਿਡ ਰਿਕਵਰੀ ਫੰਡ ਲਾਇਬ੍ਰੇਰੀਆਂ ਨੂੰ ਭਾਈਚਾਰਿਆਂ ਨਾਲ ਦੁਬਾਰਾ ਜੁੜਨ 'ਚ ਸਹਾਇਤਾ ਕਰੇਗਾ। ਇਸ ਆਰਥਿਕ ਮੱਦਦ ਦਾ ਉਦੇਸ਼ ਲਾਇਬ੍ਰੇਰੀਆਂ ਨੂੰ ਦੁਬਾਰਾ ਖੋਲ੍ਹਣ ਜਾਂ ਖੁੱਲ੍ਹਣ ਦੇ ਸਮੇਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਡਿਜੀਟਲ ਜਾਂ ਲੋਕਾਂ ਦੀ ਮਾਨਸਿਕ ਸਿਹਤ ਮੁੱਦਿਆਂ ਨੂੰ ਦੂਰ ਕਰਨਾ ਹੈ। ਸਕਾਟਲੈਂਡ ਵਿੱਚ ਲਾਇਬ੍ਰੇਰੀਆਂ ਨੂੰ ਸਥਾਈ ਤੌਰ 'ਤੇ ਬੰਦ ਹੋਣ ਤੋਂ ਬਚਾਉਣ ਲਈ ਕਾਰਵਾਈ ਕਰਨ ਦੀ ਮੰਗ ਕਰਦਿਆਂ ਪਿਛਲੇ ਕੁੱਝ ਮਹੀਨਿਆਂ ਤੋਂ ਮੁਹਿੰਮਕਾਰਾਂ ਨੇ ਕਈ ਪ੍ਰਦਰਸ਼ਨ ਵੀ  ਕੀਤੇ ਹਨ। ਕਿਉਂਕਿ ਜੁਲਾਈ ਵਿੱਚ ਘੋਸ਼ਣਾ ਕੀਤੀ ਗਈ ਸੀ ਕਿ ਸ਼ਹਿਰ ਵਿੱਚ ਲਾਇਬ੍ਰੇਰੀਆਂ ਅਤੇ ਖੇਡ ਕੇਂਦਰ ਚਲਾਉਣ ਵਾਲੇ ਗਲਾਸਗੋ ਲਾਈਫ ਵਿੱਚ ਸੈਂਕੜੇ ਨੌਕਰੀਆਂ ਕੱਟੀਆਂ ਜਾਣਗੀਆਂ। ਪਰ ਹੁਣ ਇਹਨਾਂ ਫੰਡਾਂ ਦੁਆਰਾ ਲਾਈਬ੍ਰੇਰੀਆਂ ਦੇ ਪ੍ਰਬੰਧਾਂ ਵਿੱਚ ਹੋਰ ਸੁਧਾਰ ਹੋਣ ਦੀ ਉਮੀਦ ਹੈ।