image caption:

ਸ਼ਹੀਰ ਸ਼ੇਖ਼ ਅਤੇ ਰੁਚੀਕਾ ਕਪੂਰ ਦੇ ਘਰ ਗੂੰਜੀਆਂ ਕਿਲਕਾਰੀਆਂ

ਨਵੀਂ ਦਿੱਲੀ : ਟੈਲੀਵਿਜ਼ਨ ਅਦਾਕਾਰ ਸ਼ਹੀਰ ਸ਼ੇਖ਼ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕੁਝ ਦਿਨ ਪਹਿਲਾਂ ਹੀ ਸ਼ਹੀਰ ਸ਼ੇਖ਼ ਦੀ ਪਤਨੀ ਰੁਚੀਕਾ ਕਪੂਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ &rsquoਤੇ ਵਾਇਰਲ ਹੋਈਆਂ ਸਨ, ਜਿਸਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਰੁਚੀਕਾ ਕਪੂਰ ਅਤੇ ਸ਼ਹੀਰ ਸ਼ੇਖ਼ ਮਾਤਾ-ਪਿਤਾ ਬਣ ਗਏ ਹਨ। ਸ਼ਹੀਰ ਅਤੇ ਰੁਚੀਕਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਇਹ ਖ਼ਬਰ ਆਉਂਦੇ ਹੀ ਸ਼ਹੀਰ ਅਤੇ ਰੁਚੀਕਾ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇਣ &rsquoਚ ਜੁਟ ਗਏ ਹਨ।

ਬਾਲੀਵੁੱਡ ਲਾਈਫ ਅਨੁਸਾਰ ਰੁਚੀਕਾ ਕਪੂਰ ਨੇ 10 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਘਰ &rsquoਚ ਬੇਟੀ ਦੇ ਜਨਮ ਨਾਲ ਸ਼ਹੀਰ ਤੇ ਰੁਚੀਕਾ ਦਾ ਪਰਿਵਾਰ ਬਹੁਤ ਖੁਸ਼ ਹੈ। ਹਾਲਾਂਕਿ ਦੋਵਾਂ &rsquoਚੋਂ ਕਿਸੇ ਨੇ ਵੀ ਇਸਦੀ ਹੁਣ ਤਕ ਅਧਿਕਾਰਿਤ ਰੂਪ ਨਾਲ ਪੁਸ਼ਟੀ ਨਹੀਂ ਕੀਤੀ ਨਾ ਹੀ ਸੋਸ਼ਲ ਮੀਡੀਆ &rsquoਤੇ ਕੋਈ ਪੋਸਟ ਸ਼ੇਅਰ ਕੀਤੀ ਹੈ। ਪਰ ਇਸ ਖ਼ਬਰ ਦੇ ਆਉਂਦੇ ਹੀ ਸ਼ਹੀਰ ਤੇ ਰੁਚੀਕਾ ਦੇ ਫੈਨਜ਼ ਵਿਚਕਾਰ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਸਾਰੇ ਉਨ੍ਹਾਂ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।