image caption:

ਔਰਤ ਨੂੰ ਇਕ ਘੰਟਾ ਪਹਿਲਾਂ ਛੁੱਟੀ ਨਾ ਦੇਣ ਵਾਲੀ ਕੰਪਨੀ ਨੂੰ ਦੇਣਾ ਪਿਆ ਭਾਰੀ ਮੁਆਵਜ਼ਾ

ਲੈਸਟਰ (ਇੰਗਲੈਂਡ) -ਇਕ ਬਰਤਾਨਵੀ ਰੀਅਲ ਅਸਟੇਟ ਕੰਪਨੀ ਵੱਲੋ ਆਪਣੀ ਸੇਲਜ਼ ਮੈਨੇਜਰ ਔਰਤ ਐਲੇਸ ਥਾਮੇਸਨ ਨੂੰ 1 ਘੰਟੇ ਦੀ ਛੁੱਟੀ ਦੇਣ ਤੋਂ ਇਨਕਾਰ ਕਰਨ &lsquoਤੇ ਕੰਪਨੀ ਨੂੰ ਔਰਤ ਨੂੰ ਉਸ ਦੇ ਸਾਲਾਨਾ ਪੈਕੇਜ ਤੋਂ ਜ਼ਿਆਦਾ ਮੁਆਵਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਕਰਨ ਉਤੇ ਰੁਜ਼ਗਾਰ ਟ੍ਰਿਬਿਊਨਲ ਨੇ ਕੰਪਨੀ ਨੂੰ 181,000 ਪੌਂਡ (ਲਗਭਗ 2 ਕਰੋੜ ਰੁਪਏ) ਔਰਤ ਨੂੰ ਅਦਾ ਕਰਨ ਦੇ ਹੁਕਮ ਦਿੱਤੇ। ਡੇਲੀ ਮੇਲ ਦੀ ਰਿਪੋਰਟ ਮੁਤਾਬਿਕ ਔਰਤ ਨੇ ਆਪਣੀ ਛੋਟੀ ਬੱਚੀ ਖਾਤਿਰ ਕੰਪਨੀ ਤੋਂ ਹਫ਼ਤੇ ਵਿਚ ਸ਼ਾਮ 6 ਦੀ ਬਜਾਏ ਸ਼ਾਮ 5 ਵਜੇ ਤੱਕ ਕੰਮ ਕਰਨ ਦੀ ਆਗਿਆ ਮੰਗੀ ਪਰ ਕੰਪਨੀ ਨੇ ਉਸ ਦੀ ਮੰਗ ਨੂੰ ਖਾਰਜ ਕਰ ਦਿੱਤਾ । ਜਿਕਰਯੋਗ ਹੈ ਕਿ ਐਲਿਸ ਆਪਣੀ ਬੇਟੀ ਨੂੰ ਚਾਈਲਡ ਕੇਅਰ ਹੋਮ ਵਿਚ ਛੱਡ ਕੇ ਕੰਮ ਉਤੇ ਜਾਂਦੀ ਸੀ ਪਰ ਕੰਪਨੀ ਨੇ ਆਪਣੀ ਮੁਲਾਜ਼ਮ ਦੀ ਮਜਬੂਰੀ ਨਹੀਂ ਵੇਖੀ ਅਤੇ ਆਖਿਆ ਕਿ ਇਕ ਘੰਟਾ ਪਹਿਲਾਂਜਾਣਾ ਸਵੀਕਾਰ ਨਹੀਂ ਅਤੇ ਉਸ ਨੂੰ ਪਹਿਲਾਂ ਛੁੱਟੀ ਨਹੀਂ ਮਿਲ ਸਕਦੀ। ਬਾਅਦ ਵਿਚ ਐਲੇਸ
ਨੂੰ ਇਹ ਕਹਿ ਕੇ ਨੌਕਰੀ ਛੱਡਣੀ ਪਈ ਸੀ ਕਿ ਉਸ ਲਈ ਆਪਣੀ ਬੱਚੀ ਦੀ ਜਿੰਦਗੀ ਪਹਿਲਾਂ ਹੈ।