image caption:

ਸਾਡੀ ਠੋਸ ਮਜ਼ਬੂਤੀ ਦਾ ਆਧਾਰ ਏਕਤਾ ਹੈ- ਜੋ ਬਾਇਡਨ, 9/11 ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਕੀਤਾ ਯਾਦ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 9/11 ਅੱਤਵਾਦੀ ਹਮਲੇ ਦੀ 20 ਵੀਂ ਵਰੇ ਗੰਢ ਮੌਕੇ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਜਾਰੀ ਇਕ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਇਹ ਦਿਨ ਨਾ ਕੇਵਲ ਬਹਾਦਰੀ ਬਲਕਿ ਏਕਤਾ ਤੇ ਸੰਜਮ ਦਾ ਵੀ ਪ੍ਰਤੀਕ ਹੈ। ਰਾਸ਼ਟਰਪਤੀ ਨੇ ਆਪਣੇ 6ਮਿੰਟ ਦੇ ਵੀਡੀਓ ਸੰਦੇਸ਼ ਵਿਚ ਕਿਹਾ ਕਿ &rdquoਸਾਨੂੰ ਇਹ ਹਮੇਸ਼ਾਂ ਚੇਤੇ ਰੱਖਣਾ ਪਵੇਗਾ ਕਿ ਏਕਤਾ ਇਕ ਅਜਿਹੀ ਚੀਜ਼ ਹੋ ਜੋ ਕਦੇ ਵੀ ਭੰਗ ਨਹੀਂ ਹੋਣੀ ਚਾਹੀਦੀ। ਸਭ ਤੋਂ ਵਧ ਲੋੜਵੰਦਾਂ ਦੀ ਮੱਦਦ ਸਾਨੂੰ ਮਨੁੱਖ ਬਣਾਉਂਦੀ ਹੈ ਤੇ ਏਕਤਾ ਹੀ ਸਾਡੀ ਮਹਾਨ ਮਜ਼ਬੂਤੀ ਦਾ ਆਧਾਰ ਹੈ।&rdquo ਰਾਸ਼ਟਰਪਤੀ ਨੇ ਪ੍ਰਤਖ ਤੌਰ &lsquoਤੇ ਦੇਸ਼ ਦੀ ਰਾਜਨੀਤਿਕ ਤੌਰ &lsquoਤੇ ਹੋਈ ਵੰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਏਕਤਾ ਦਾ ਇਹ ਅਰਥ ਨਹੀਂ ਹੈ ਕਿ ਅਸੀਂ ਸਾਰੇ ਇਕੋ ਵਿਚਾਰ ਧਾਰਾ ਦੇ ਹੋਈਏ ਪਰੰਤੂ ਸਾਨੂੰ ਇਕ ਦੂਸਰੇ ਦੇ ਵਿਸ਼ਵਾਸ਼ ਦਾ ਸਨਮਾਨ ਕਰਨਾ ਪਵੇਗਾ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਹੈ ਕਿ ਇਹ ਮੌਕਾ ਕੋਈ ਲੰਬੀਆਂ ਤਕਰੀਰਾਂ ਕਰਨ ਦਾ ਨਹੀਂ ਹੈ। ਇਸੇ ਲਈ ਰਾਸ਼ਟਰਪਤੀ ਨੇ ਵੀਡੀਓ ਸੰਦੇਸ਼ ਦਿੱਤਾ ਹੈ। ਰਾਸ਼ਟਰਪਤੀ ਨਿਊਯਾਰਕ ਵੀ ਜਾਣਗੇ ਜਿਥੇ ਉਹ 9/11ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ। ਉਨਾਂ ਦੇ ਨਾਲ ਸਾਬਕਾ ਰਾਸ਼ਟਰਪਤੀ ਜਾਰਜ ਬੁੱਸ਼ ਵੀ ਜਾਣਗੇ ਜੋ 2001 ਵਿਚ ਹੋਏ ਅੱਤਵਾਦੀ ਹਮਲੇ ਸਮੇਂ ਕਮਾਂਡਰ ਇਨ ਚੀਫ ਸਨ। ਇਥੇ ਜਿਕਰਯੋਗ ਹੈ ਕਿ ਨਿਊਯਾਰਕ ਦੇ ਟਰੇਡ ਟਾਵਰਾਂ ਉਪਰ ਹੋਏ ਅੱਤਵਾਦੀ ਹਮਲੇ ਵਿਚ 3000 ਤੋਂ ਵਧ ਲੋਕ ਮਾਰੇ ਗਏ ਸਨ। ਇਸ ਹਮਲੇ ਦੀ 20 ਵੀਂ ਵਰੇ ਗੰਢ ਉਸ ਸਮੇ ਆਈ ਹੈ ਜਦੋਂ ਅਮਰੀਕਾ ਨੇ ਅਫਗਾਨਿਸਤਾਨ ਵਿਚੋਂ 20 ਸਾਲ ਟਿਕੇ ਰਹਿਣ ਤੋਂ ਬਾਅਦ ਆਪਣੀਆਂ ਫੌਜਾਂ ਪੂਰੀ ਤਰਾਂ ਕੱਢ ਲਈਆਂ ਹਨ ਤੇ ਇਸ ਵੇਲੇ ਅਫਗਾਨਿਸਤਾਨ ਫਿਰ ਤਾਲਿਬਾਨ ਦੇ ਕਬਜ਼ੇ ਵਿਚ ਆ ਗਿਆ ਹੈ। ਪਿਛਲੇ ਮਹੀਨੇ ਫੌਜਾਂ ਕੱਢਣ ਦੇ ਆਖਰੀ ਦਿਨਾਂ ਵਿੱਚ ਅਫਗਾਨਿਸਤਾਨ ਵਿਚ ਸਥਿੱਤੀ ਬਹੁਤ ਹੀ ਅਰਾਜਕਤਾ ਵਾਲੀ ਬਣ ਗਈ ਸੀ ਤੇ ਕਾਬੁਲ ਹਵਾਈ ਅੱਡੇ ਉਪਰ ਹੋਏ ਫਿਦਾਇਨ ਹਮਲੇ ਵਿਚ 13 ਅਮਰੀਕੀ ਸੈਨਿਕਾਂ ਸਮੇਤ 170 ਦੇ ਕਰੀਬ ਲੋਕ ਮਾਰੇ ਗਏ ਸਨ।