image caption:

ਭਾਜਪਾ ਦਾ ਯੂਪੀ ‘ਚ ਵੀ ਹੋਏਗਾ ਬੰਗਾਲ ਵਾਂਗ ਵਿਰੋਧ : ਰਾਕੇਸ਼ ਟਿਕੈਤ

ਸੋਨੀਪਤ: ਕਿਸਾਨ ਨੇਤਾਵਾਂ ਨੇ ਸੋਨੀਪਤ ਦੀ ਖਰਖੋਦਾ ਅਨਾਜ ਮੰਡੀ ਵਿਖੇ ਟੋਕੀਓ ਓਲੰਪਿਕਸ ਵਿੱਚ ਦੇਸ਼ ਲਈ ਤਗਮੇ ਜਿੱਤਣ ਵਾਲੇ ਪਹਿਲਵਾਨਾਂ ਅਤੇ ਖਿਡਾਰੀਆਂ ਦੇ ਸਨਮਾਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ। ਕਿਸਾਨਾਂ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ, ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਪਹਿਲਵਾਨ ਰਵੀ ਦਹੀਆ, ਬਜਰੰਗ ਪੁਨੀਆ, ਦੀਪਕ ਪੁਨੀਆ, ਹਾਕੀ ਖਿਡਾਰੀ ਸੁਮਿਤ ਕੁਮਾਰ, ਪੈਰਾਲਿੰਪੀਅਨ ਅਮਿਤ ਸਰੋਹਾ ਨੂੰ ਸਨਮਾਨਿਤ ਕੀਤਾ।

ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਅਤੇ ਪਹਿਲਵਾਨਾਂ ਨੇ ਦੇਸ਼ ਦਾ ਮਾਣ ਵਧਾਇਆ ਹੈ।ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ &ldquoਖਿਡਾਰੀ ਕਿਸੇ ਇੱਕ ਜਾਤੀ ਦਾ ਨਹੀਂ, ਇਹ ਪੂਰੇ ਦੇਸ਼ ਦਾ ਹੈ ਅਤੇ ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ਵਿੱਚ ਤਗਮੇ ਜਿੱਤ ਕੇ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।&rdquo

ਰਾਕੇਸ਼ ਟਿਕੈਤ ਨੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦੇ ਧਰਨੇ ਬਾਰੇ ਬੋਲਦੇ ਕਿਹਾ ਕਿ, &ldquoਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ।&rdquo ਦਿੱਲੀ ਸਰਹੱਦ &lsquoਤੇ ਇਸੇ ਅੰਦੋਲਨ ਬਾਰੇ ਟਿਕੈਤ ਨੇ ਕਿਹਾ ਕਿ &ldquoਹੁਣ 10 ਮਹੀਨੇ ਹੋ ਗਏ ਹਨ ਅਤੇ ਅੰਦੋਲਨ 43 ਮਹੀਨਿਆਂ ਤੱਕ ਚੱਲੇਗਾ।&rdquo

ਭਾਜਪਾ ਨੇਤਾਵਾਂ &lsquoਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੱਝਾਂ ਵੀ ਭਾਜਪਾ ਨੇਤਾਵਾਂ ਦੇ ਸਾਹਮਣੇ ਤੋਂ ਲੰਘਦੀਆਂ ਹਨ ਤਾਂ ਉਹ ਇਸ ਨੂੰ ਵੀ ਵਿਰੋਧ ਮੰਨ ਲੈਂਦੇ ਹਨ।ਉਨਾਂ ਹਰਿਆਣਾ ਦੇ ਗ੍ਰਹਿ ਮੰਤਰੀ ਬਾਰੇ ਕਿਹਾ ਕਿ &rdquo ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਕੇਂਦਰ ਵਿੱਚ ਜਾਣਾ ਚਾਹੁੰਦੇ ਹਨ।&rdquo