image caption:

ਚਾਨਣ ਮੁਨਾਰਾ ਬਣੇ ਪੈਰਾਲੰਪਿਕ ਖਿਡਾਰੀ

ਟੋਕੀਓ-2020 ਪੈਰਾਲੰਪਿਕ &rsquoਚ ਭਾਰਤੀ ਖਿਡਾਰੀਆਂ ਨੇ 5 ਸੋਨੇ, 8 ਚਾਂਦੀ ਤੇ 6 ਤਾਂਬੇ ਦੇ ਤਗਮਿਆਂ ਸਮੇਤ 19 ਮੈਡਲਾਂ &rsquoਤੇ ਆਪਣਾ ਕਬਜ਼ਾ ਜਮਾਇਆ ਹੈ। ਭਾਰਤੀ ਖਿਡਾਰੀਆਂ ਦਾ ਪੈਰਾਲੰਪਿਕ ਖੇਡਾਂ &rsquoਚ ਇਹ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਇਨ੍ਹਾਂ ਖੇਡਾਂ &rsquoਚ 54 ਭਾਰਤੀ ਖਿਡਾਰੀ ਮੈਦਾਨ &rsquoਚ ਨਿੱਤਰੇ ਸਨ। ਇਨ੍ਹਾਂ ਖਿਡਾਰੀਆਂ ਵੱਲੋਂ 9 ਖੇਡ ਵੰਨਗੀਆਂ &rsquoਚ ਹਿੱਸਾ ਲਿਆ ਗਿਆ ਸੀ। ਭਾਰਤੀ ਪੈਰਾ ਖਿਡਾਰੀ 11 ਪੈਰਾਲੰਪਿਕ ਖੇਡਾਂ &rsquoਚ ਇੰਨੇ ਸੋਨ ਤਗਮੇ ਨਹੀਂ ਜਿੱਤੇ ਜਿੰਨੇ ਇਸ ਵਾਰ ਜਿੱਤੇ ਹਨ। ਇਸ ਤੋਂ ਪਹਿਲਾਂ 55 ਸਾਲਾਂ ਦੇ ਇਤਿਹਾਸ &rsquoਚ ਦੇਸ਼ ਦੇ ਪੈਰਾ ਖਿਡਾਰੀਆਂ ਵੱਲੋਂ ਪੈਰਾਲੰਪਿਕ ਖੇਡਾਂ &rsquoਚ 31 ਮੈਡਲਾਂ &rsquoਤੇ ਆਪਣੇ ਨਾਂ ਦੀ ਮੋਹਰ ਲਾਈ ਗਈ ਸੀ, ਜਿਨ੍ਹਾਂ &rsquoਚ 9 ਸੋਨੇ, 12 ਚਾਂਦੀ ਤੇ 10 ਤਾਂਬੇ ਦੇ ਤਗਮੇ ਸ਼ਾਮਲ ਹਨ। ਭਾਰਤੀ ਪੈਰਾ ਖਿਡਾਰੀਆਂ ਨੇ ਟੋਕੀਓ &rsquoਚ 5 ਤਗਮੇ ਸ਼ੂਟਿੰਗ ਤੇ 4 ਤਗਮੇ ਬੈਡਮਿੰਟਨ &rsquoਚ ਜਿੱਤਣ ਦਾ ਕਮਾਲ ਕੀਤਾ ਹੈ। 17 ਪੈਰਾ ਖਿਡਾਰੀਆਂ ਨੇ 19 ਤਗਮੇ ਦੇਸ਼ ਦੀ ਝੋਲੀ ਪਾਏ ਹਨ। ਇਨ੍ਹਾਂ &rsquoਚੋਂ 4 ਤਗਮੇ ਤਾਂ ਦੋ ਪੈਰਾ ਖਿਡਾਰੀਆਂ ਅਵਨੀ ਲੇਖਰਾ ਤੇ ਸਿੰਘਰਾਜ ਅਵਾਨਾ ਵੱਲੋਂ ਹੀ ਜਿੱਤੇ ਗਏ ਹਨ। ਭਾਰਤ ਨੂੰ ਇਨ੍ਹਾਂ ਖੇਡਾਂ &rsquoਚ 24ਵਾਂ ਰੈਂਕ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਮਿਓਨਿਖ-1972 ਦੀਆਂ ਪੈਰਾਲੰਪਿਕ ਖੇਡਾਂ &rsquoਚ 25ਵੀਂ ਰੈਂਕਿੰਗ ਹਾਸਲ ਕੀਤੀ ਸੀ। ਟੋਕੀਓ-2020 ਪੈਰਾਲੰਪਿਕ &rsquoਚ ਸ਼ਾਨ ਨਾਲ 19 ਤਗਮੇ ਜਿੱਤਣ ਵਾਲੇ ਭਾਰਤੀ ਅਥਲੀਟਾਂ ਦਾ ਜ਼ਿਕਰ ਕਰਦੇ ਹਾਂ।