image caption:

ਬਾਦਲ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਦੇ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

* ਵੱਡੇ ਬਾਦਲ ਦੀਆਂ &lsquo9 ਪੈਨਸ਼ਨਾਂ&rsquo ਦਾ ਪ੍ਰਚਾਰ ਗਲਤ ਨਿਕਲਿਆ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਭ ਤੋਂ ਪਹਿਲਾਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਹੈ, ਜਿਸ ਮੁਤਾਬਕ ਵੀਹ ਸੀਟਾਂ ਬਹੁਜਨ ਸਮਾਜ ਪਾਰਟੀ ਅਤੇ 97 ਸੀਟਾਂ ਅਕਾਲੀ ਦਲ ਨੇ ਲੜਨੀਆਂ ਹਨ। ਅੱਜ ਅਕਾਲੀ ਦਲ ਨੇ ਆਪਣੇ 64 ਉਮੀਦਵਾਰਾਂ ਐਲਾਨ ਕਰ ਦਿੱਤਾ ਹੈ।
ਪਾਰਟੀ ਲੀਡਰਸਿ਼ਪ ਦੇ ਇਸਐਲਾਨਮੁਤਾਬਕ ਅਕਾਲੀ ਦਲ ਵੱਲੋਂ ਹਲਕਾ ਸੁਜਾਨਪੁਰ ਤੋਂ ਰਾਜ ਕੁਮਾਰ ਗੁਪਤਾ, ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ, ਜੰਡਿਆਲਾ ਗੁਰੂ ਤੋਂ ਮਲਕੀਤ ਸਿੰਘ ਏ ਆਰ, ਅੰਮ੍ਰਿਤਸਰ ਉੱਤਰੀ ਤੋਂ ਭਾਜਪਾ ਵਿੱਚੋਂ ਆਏ ਸਾਬਕਾ ਮੰਤਰੀ ਅਨਿਲ ਜੋਸ਼ੀ, ਅੰਮ੍ਰਿਤਸਰ ਪੱਛਮੀ ਤੋਂ ਡਾ. ਦਲਬੀਰ ਸਿੰਘ ਵੇਰਕਾ,ਹਲਕਾਦੱਖਣੀ ਤੋਂ ਤਲਬੀਰ ਸਿੰਘ ਗਿੱਲ, ਅਟਾਰੀ ਤੋਂ ਗੁਲਜ਼ਾਰ ਸਿੰਘ ਰਣੀਕੇ, ਤਰਨ ਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਫਿਲੌਰ ਹਲਕੇ ਤੋਂ ਬਲਦੇਵ ਸਿੰਘ ਖਹਿਰਾ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਜਲੰਧਰ ਕੇਂਦਰੀ ਤੋਂ ਚੰਦਨ ਗਰੇਵਾਲ, ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਮੁਕੇਰੀਆਂ ਤੋਂ ਸਰਬਜੀਤ ਸਿੰਘ ਸਾਬੀ, ਚੱਬੇਵਾਲ ਹਲਕੇ ਤੋਂ ਸੋਹਣ ਸਿੰਘ ਠੰਡਲ, ਗੜ੍ਹਸ਼ੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬੰਗਾ ਤੋਂ ਡਾ. ਸੁਖਵਿੰਦਰ ਸਿੰਘ ਸੁੱਖੀ, ਰੋਪੜ ਤੋਂ ਡਾ. ਦਲਜੀਤ ਸਿੰਘ ਚੀਮਾ, ਖਰੜ ਤੋਂ ਰਣਜੀਤ ਸਿੰਘ ਗਿੱਲ, ਫਤਿਹਗੜ੍ਹ ਸਾਹਿਬ ਤੋਂ ਜਗਦੀਪ ਸਿੰਘ ਚੀਮਾ ਅਤੇ ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਟਿਕਟ ਦਿੱਤੀ ਗਈ ਹੈ।
ਅਕਾਲੀ ਦਲ ਨੇ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ, ਸਾਹਨੇਵਾਲ ਤੋਂ ਸਿਮਰਨਜੀਤ ਸਿੰਘ ਢਿੱਲੋਂ, ਲੁਧਿਆਣਾ ਪੂਰਬੀ ਤੋਂ ਰਣਜੀਤ ਸਿੰਘ ਗਿੱਲ, ਆਤਮ ਨਗਰ ਤੋਂ ਹਰੀਸ਼ ਰਾਏ ਡਾਂਡਾ, ਲੁਧਿਆਣਾ ਕੇਂਦਰੀ ਤੋਂ ਪ੍ਰਿਤਪਾਲ ਸਿੰਘਪਾਲੀ, ਲੁਧਿਆਣਾ ਪੱਛਮੀ ਤੋਂ ਮਹੇਸ਼ ਇੰਦਰ ਸਿੰਘ ਗਰੇਵਾਲ, ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਦਾਖਾ ਤੋਂ ਮਨਪ੍ਰੀਤ ਸਿੰਘ ਅਯਾਲੀ, ਜਗਰਾਓਂ ਤੋਂ ਐੱਸ ਆਰ ਕਲੇਰ, ਬਾਘਾ ਪੁਰਾਣਾ ਤੋਂ ਤੀਰਥ ਸਿੰਘ ਮਾਹਲਾ, ਮੋਗਾ ਤੋਂ ਬਰਜਿੰਦਰ ਸਿੰਘਮੱਖਣ, ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ, ਜ਼ੀਰਾ ਤੋਂ ਜਨਮੇਜਾ ਸਿੰਘ ਸੇਖੋਂ, ਫਿਰੋਜ਼ਪੁਰ ਦੇਹਾਤੀ ਤੋਂ ਜੋਗਿੰਦਰ ਸਿੰਘ ਜਿੰਦੂ, ਗੁਰੂ ਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਫਾਜਿ਼ਲਕਾ ਵਿੱਚ ਹੰਸ ਰਾਜ ਜੋਸਨ, ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ, ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ, ਮੁਕਤਸਰ ਤੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਫਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਜੈਤੋ ਤੋਂ ਸੂਬਾ ਸਿੰਘ ਬਾਦਲ, ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਭੁੱਚੋ ਮੰਡੀ ਤੋਂ ਦਰਸ਼ਨ ਸਿੰਘ ਕੋਟਫੱਤਾ, ਬਠਿੰਡਾ ਸ਼ਹਿਰੀ ਤੋਂ ਸਰੂਪ ਸਿੰਗਲਾ, ਦੇਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ, ਤਲਵੰਡੀ ਸਾਬੋ ਤੋਂ ਜੀਤ ਮੋਹਿੰਦਰ ਸਿੰਘ ਸੰਧੂ, ਮੌੜਮੰਡੀ ਹਲਕੇ ਤੋਂ ਜਗਮੀਤ ਸਿੰਘ ਬਰਾੜ, ਮਾਨਸਾ ਤੋਂ ਪ੍ਰੇਮ ਕੁਮਾਰ ਅਰੋੜਾ, ਦਿੜਬਾ ਤੋਂ ਗੁਲਜ਼ਾਰ ਸਿੰਘ, ਭਦੌੜ ਤੋਂ ਸਤਨਾਮ ਸਿੰਘ ਰਾਹੀ, ਬਰਨਾਲਾ ਤੋਂ ਕੁਲਵੰਤ ਸਿੰਘ ਕੰਤਾ, ਅਮਰਗੜ੍ਹ ਤੋਂ ਇਕਬਾਲ ਸਿੰਘ ਝੂੰਦਾਂ, ਨਾਭਾ ਤੋਂ ਕਬੀਰ ਦਾਸ, ਰਾਜਪੁਰਾ ਹਲਕੇ ਤੋਂ ਚਰਨਜੀਤ ਸਿੰਘ ਬਰਾੜ, ਡੇਰਾ ਬੱਸੀ ਤੋਂ ਐਨ ਕੇ ਸ਼ਰਮਾ, ਸਨੌਰ ਤੋਂ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸਮਾਣਾ ਹਲਕੇ ਤੋਂ ਸੁਰਜੀਤ ਸਿੰਘ ਰੱਖੜਾ ਅਤੇ ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ ਦੇ ਨਾਂ ਦਾ ਐਲਾਨ ਕੀਤਾ ਹੈ।