image caption:

ਅਲ ਕਾਇਦਾ ਦਾ ਮੁਖੀ ਅਲ ਜ਼ਵਾਹਰੀ ਵੀਡੀਓ ਵਿੱਚ ਨਜ਼ਰ ਆਇਆ

ਬੈਰੂਤ- ਅਮਰੀਕਾ ਉਤੇ 11 ਸਤੰਬਰ 2001 ਨੂੰ ਹੋਏ ਹਵਾਈ ਹਮਲੇ ਦੀ 20ਵੀਂ ਬਰਸੀ ਮੌਕੇ ਜਾਰੀ ਵੀਡੀਓ ਵਿੱਚ ਅਲ ਕਾਇਦਾ ਦਾ ਮੁਖੀ ਆਇਮਨ ਅਲ-ਜ਼ਵਾਹਰੀ ਨਜ਼ਰ ਆਇਆ ਹੈ।

ਕੁਝ ਮਹੀਨੇ ਪਹਿਲਾਂ ਅਜਿਹੀਆਂ ਅਫਵਾਹਾਂ ਸਨ ਕਿ ਅਲ ਜਵਾਹਰੀਮਰ ਚੁੱਕਾ ਹੈ। ਜਹਾਦੀ ਵੈਬਸਾਈਟਾਂ ਉੱਤੇ ਨਜ਼ਰ ਰੱਖਣ ਵਾਲੇ ਸਾਈਟ ਇੰਟੈਲੀਜੈਂਸ ਗਰੁੱਪ ਨੇ ਕਿਹਾ ਕਿ ਇਹ ਵੀਡੀਓ ਸ਼ਨੀਵਾਰ ਰਿਲੀਜ਼ ਹੋਇਆ ਸੀ। ਇਸ ਵਿੱਚ ਅਲ ਜ਼ਵਾਹਰੀ ਨੇ ਕਿਹਾ, &lsquoਯੂਰੋਸ਼ਲਮ ਉੱਤੇ ਯਹੂਦੀਆਂ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।' ਵੀਡੀਓ ਵਿੱਚ ਜਨਵਰੀ ਵਿੱਚ ਸੀਰੀਆ ਵਿੱਚ ਰੂਸੀ ਸਲਾਮਤੀ ਦਸਤਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਸਮੇਤ ਅਲ ਕਾਇਦਾ ਵੱਲੋਂ ਹੋਰ ਹਮਲਿਆਂ ਦੀ ਸ਼ਲਾਘਾ ਕੀਤੀ ਗਈ ਹੈ।ਸਾਈਟ ਨੇ ਕਿਹਾ ਕਿ ਅਲ ਜ਼ਵਾਹਰੀ ਨੇ ਅਮਰੀਕੀ ਫੌਜਾਂ ਦੀ ਅਫਗਾਨਿਸਤਾਨ ਵਿੱਚੋਂ 20 ਸਾਲਾਂ ਦੀ ਜੰਗ ਮਗਰੋਂ ਵਾਪਸੀ ਦਾ ਨੋਟਿਸ ਵੀ ਲਿਆ। ਸਾਈਟ ਨੇ ਨਾਲ ਹੀ ਸਪੱਸ਼ਟ ਕਰ ਦਿੱਤਾ ਕਿ ਜ਼ਵਾਹਰੀ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਇਹ ਜ਼ਰੂਰੀ ਨਹੀਂ ਕਿ ਇਹ ਵੀਡੀਓ ਸੱਜਰੀ ਹੈ, ਕਿਉਂਕਿ ਅਫਗਾਨਿਸਤਾਨਤੋਂ ਅਮਰੀਕੀ ਫੌਜਾਂ ਨੂੰ ਬਾਹਰ ਕੱਢਣ ਬਾਰੇ ਤਾਲਿਬਾਨ ਨਾਲ ਸਮਝੌਤਾ ਫਰਵਰੀ 2020 ਵਿਚ ਸਹੀਬੰਦ ਹੋਇਆ ਸੀ। ਸਾਈਟ ਨੇ ਕਿਹਾ ਕਿ ਅਲ ਜ਼ਵਾਹਰੀ ਨੇ ਆਪਣੀ ਤਕਰੀਰ ਵਿੱਚ ਤਾਲਿਬਾਨ ਵੱਲੋਂ ਪਿਛਲੇ ਮਹੀਨੇ ਅਫਗਾਨਿਸਤਾਨ ਅਤੇ ਰਾਜਧਾਨੀ ਕਾਬੁਲ ਉੱਤੇ ਕਬਜ਼ੇ ਦਾ ਜ਼ਿਕਰ ਨਹੀਂ ਕੀਤਾ।
ਅਲ ਕਾਇਦਾ ਦੇ ਮੁਖੀ ਨੇ ਇਸ ਸਾਲ ਪਹਿਲੀ ਜਨਵਰੀ ਨੂੰ ਉਤਰੀ ਸੀਰੀਆ ਦੇ ਸ਼ਹਿਰ ਰੱਕਾ ਵਿੱਚ ਰੂਸ ਦੀਆਂ ਫੌਜਾਂ ਉੱਤੇ ਹਮਲੇ ਦਾ ਜ਼ਿਕਰ ਜ਼ਰੂਰ ਕੀਤਾ। ਸਾਲ 2020 ਦੇ ਅੰਤ ਵਿੱਚ ਅਫਵਾਹਾਂ ਸਨ ਕਿ ਅਲ ਜ਼ਵਾਹਰੀ ਦੀ ਬਿਮਾਰੀ ਕਰ ਕੇ ਮੌਤ ਹੋ ਗਈ ਹੈ। ਇਸ ਬਾਰੇ ਨਾ ਕੋਈ ਵੀਡੀਓ ਤੇ ਨਾ ਕੋਈ ਸਬੂਤ ਮਿਲਿਆ ਹੈ। ਸਾਈਟ ਦੀ ਡਾਇਰੈਕਟਰ ਰੀਟਾ ਕੈਟਜ਼ ਨੇ ਟਵੀਟ ਕੀਤਾ, &lsquoਉਹ ਮਰ ਚੁੱਕਾ ਹੈ, ਇਹ ਸ਼ਾਇਦ ਜਨਵਰੀ 2021 ਜਾਂ ਉਸ ਤੋਂ ਬਾਅਦ ਦੀ ਗੱਲ ਹੋਵੇ।'