image caption:

ਸਾਰਾਗੜ੍ਹੀ ਸਾਕੇ ਮੌਕੇ ਇੰਗਲੈਂਡ ’ਚ ਲੱਗਾ ਭਾਈ ਈਸ਼ਰ ਸਿੰਘ ਦਾ ਬੁੱਤ

ਇੰਗਲੈਂਡ ਵਿਖੇ ਸਾਰਾਗੜ੍ਹੀ ਸਾਕੇ ਦੇ ਸ਼ਹੀਦ ਭਾਈ ਈਸ਼ਰ ਸਿੰਘ ਦਾ ਬੁੱਤ ਕੌਮ ਨੂੰ ਸਮਰਪਿਤ ਕਰ ਦਿੱਤਾ ਗਿਆ। ਵੈਡਨਸਫੀਲਡ ਦੇ ਗੁਰੂ ਘਰ ਦੇ ਨੇੜੇ ਬਣੀ ਲਾਇਬਰੇਰੀ ਦੇ ਬਾਹਰ ਪਾਰਕ ਵਿਚ ਹੋਏ ਸਮਾਗਮ ਦੌਰਾਨ ਸਾਰਾਗੜੀ ਜੰਗ ਦੇ ਹੀਰੋ ਭਾਈ ਈਸ਼ਰ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਪੰਜ ਪਿਆਰੇ ਸਿੰਘਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਤੇ ਬਰਤਾਨਵੀ ਫੌਜ ਵਿਚ ਸੇਵਾਵਾਂ ਦੇ ਰਹੇ ਸਿੱਖ ਫੌਜੀਆਂ (ਨੌਜਵਾਨ ਲੜਕੇ-ਲੜਕੀਆਂ) ਨੇ ਬਰਤਾਨੀਆਂ ਦਾ ਰਾਸ਼ਟਰੀ ਗੀਤ ਗਾਇਆ। ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਉਲੀਕੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ &rsquoਤੇ ਇੰਗਲੈਂਡ ਗਏ।