image caption:

ਸਿੱਖ ਆਗੂਆਂ ਨੇ ਤਿੰਨ ਵਿਅਕਤੀਆਂ ਦੀ ਹਵਾਲਗੀ ਖਿਲਾਫ਼ ਐਮ ਪੀ ਨੂੰ ਦਿੱਤਾ ਮੰਗ ਪੱਤਰ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਦਸਮੇਸ਼ ਸਾਹਿਬ ਜਿਪਸੀ ਲੇਨ ਦੇ ਪ੍ਰਧਾਨ ਜਰਨੈਲ ਸਿੰਘ ਰਾਣਾ, ਗੁਰਦੁਆਰਾ ਗੁਰੂ ਤੇਗ ਬਹਾਦਰ ਲੈਸਟਰ ਦੇ ਜਨਰਲ ਸਕੱਤਰ ਮੁਖਤਾਰ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਲੈਸਟਰ ਦੀ ਐਮ ਪੀ ਕਲੋਡੀਆ ਵੇਬ ਨੂੰ ਬਰਤਾਨੀਆ ਵਿਚ ਲੰਬੇ ਸਮੇਂ ਤੋਂ ਰਹਿ ਰਹੇ ਤਿੰਨ ਸਿੱਖ ਵਿਅਕਤੀਆਂ ਦੀ ਭਾਰਤ ਹਵਾਲਗੀ ਖਿਲਾਫ਼ ਪਟੀਸ਼ਨ ਸੌਂਪੀ ਅਤੇ ਮੰਗ ਕੀਤੀ ਕਿ ਅਜਿਹੇ ਕਦਮਾਂ ਨੂੰ ਰੋਕਿਆ ਜਾਵੇ । ਉਕਤ ਆਗੂਆਂ ਨੇ ਹਵਾਲਗੀ ਉਤੇ ਗੰਭੀਰ ਚਿੰਤਾ ਵਿਅਕਤ ਕੀਤੀ ਅਤੇ ਆਖਿਆ ਕਿ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਨਸਾਨੀ ਕਦਰਾਂ ਕੀਮਤਾਂ ਨੂੰ ਖਤਮ ਕਰਨ ਵੱਲ ਕਦਮ ਮੰਨੇ ਜਾਣੇ ਚਾਹੀਦੇ ਹਨ। ਉਨ੍ਹਾਂ ਸੰਸਦ ਮੈਂਬਰ ਨੂੰ ਉਕਤ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ।