image caption:

ਬਾਦਲ ਦਲ ਵਲੋਂ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ‘ਤੇ ਜਾਨਲੇਵਾ ਹਮਲਾ ਮੰਦਭਾਗਾ - ਇੰਦਰ ਮੋਹਨ ਸਿੰਘ

ਦਿੱਲੀ &ndash ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਸ. ਨਰਿੰਦਰ ਸਿੰਘ &lsquoਤੇ ਬੀਤੇ ਦਿੱਨੀ ਬਾਦਲ ਦਲ ਨਾਲ ਸਬੰਧਿਤ ਦਿੱਲੀ ਗੁਰੂਦੁਆਰਾ ਕਮੇਟੀ ਦੇ ਮੈਂਬਰਾਂ &lsquoਤੇ ਕਾਰਕੁੰਨਾਂ ਵਲੌਂ ਕੀਤੇ ਜਾਨਲੇਵਾ ਹਮਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਸੰਬਧ &lsquoਚ ਖੁਲਾਸਾ ਕਰਦਿਆਂ ਉਨ੍ਹਾਂ ਦਸਿਆ ਕਿ ਚੋਣ ਡਾਇਰੈਕਟਰ ਵਲੌਂ ਕੋ-ਆਪਸ਼ਨ ਦੀ ਮੀਟਿੰਗ ਮੁਲਤਵੀ ਕਰਨ ਤੋਂ ਉਪਰੰਤ ਬਾਦਲ ਦਲ ਦੇ ਮੈਂਬਰਾਂ &lsquoਤੇ ਕਾਰਕੁੰਨਾਂ ਨੇ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਜੋਰਦਾਰ ਹੰਗਾਮਾ &lsquoਤੇ ਨਾਰੇਬਾਜੀ ਕੀਤੀ। ਇਸ ਮਾਮਲੇ ਦੇ ਉਦੋਂ ਹੋਰ ਖਤਰਨਾਕ ਮੋੜ੍ਹ ਲੈ ਲਿਆ ਜਦੋਂ ਬਾਦਲ ਦਲ ਦੇ ਚੁਣੇ ਹੋਏ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਪੁਲਿਸ ਸੁਰਖਿਆਂ &lsquoਚ ਆਪਣੀ ਕਾਰ &lsquoਚ ਬੈਠ ਰਹੇ ਚੋਣ ਡਾਇਰੈਕਟਰ ਨਰਿੰਦਰ ਸਿੰਘ &lsquoਤੇ ਜੁੱਤੀ ਸੁਟ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਚੋਣ ਡਾਇਰੈਕਟਰ ਵਲੌਂ ਆਈ. ਪੀ. ਇਸਟੇਟ ਪੁਲਿਸ ਸਟੇਸ਼ਨ &lsquoਚ ਗੈਰ-ਜਮਾਨਤੀ ਧਾਰਾਵਾਂ 188/353/506/188/34 ਦੇ ਅਧੀਨ ਬੀਤੇ 9 ਸਿਤੰਬਰ ਨੂੰ ਐਫ.ਆਈ.ਆਰ. ਨੰ: 0263/2021 ਦਰਜ ਕਰਵਾਈ ਗਈ ਹੈ, ਜਿਸ &lsquoਚ ਮੁੱਖ ਤੋਰ &lsquoਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਜੁੱਤੀ ਸੁੱਟਣ ਵਾਲੇ ਦੋਸ਼ੀ ਮੈਂਬਰ ਆਤਮਾ ਸਿੰਘ ਲੁਭਾਣਾ, ਨਵੇਂ ਚੁਣੇ ਮੈਂਬਰ ਭੁਪਿੰਦਰ ਸਿੰਘ ਗਿੱਨੀ, ਰਮਨਦੀਪ ਸਿੰਘ ਥਾਪਰ &lsquoਤੇ ਹੋਰਨਾਂ ਨੂੰ ਨਾਮਜਦ ਕੀਤਾ ਗਿਆ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਰਕਾਰੀ ਅਫਸਰ ਦੀ ਡਿਉਟੀ &lsquoਚ ਵਿਘਨ ਪਾਉਣ &lsquoਤੇ ਜਾਨਲੇਵਾ ਹਮਲਾ ਕਰਨ ਸਬੰਧੀ ਐਫ.ਆਈ. ਆਰ. &lsquoਚ ਦਰਜ ਗੈਰ-ਜਮਾਨਤੀ ਧਾਰਾਵਾਂ ਦੇ ਤਹਿਤ ਪੰਜ ਸਾਲ ਦੀ ਸਜਾ ਦਾ ਜਿਕਰ ਹੈ। ਉਨ੍ਹਾਂ ਦਸਿਆ ਕਿ ਦਿੱਲੀ ਗੁਰੂਦੁਆਰਾ ਨਿਯਮਾਂ ਮੁਤਾਬਿਕ ਬਾਦਲ ਦਲ ਨਾਲ ਸਬੰਧਿਤ ਦੋਸ਼ੀ ਮੈਂਬਰਾਂ ਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਧਾਰਮਿਕ ਸੰਸਥਾਂ ਦੇ ਮੁਖੀਆਂ ਦੇ ਇਸ ਗੈਰ-ਕਾਨੂੰਨੀ ਹਰਕਤ ਨਾਲ ਸਿੰਘ ਕੋਮ ਦਾ ਸਿਰ ਨੀਵਾਂ ਹੋਇਆ ਹੈ &lsquoਤੇ ਇਸ ਮੰਦਭਾਗੀ ਘਟਨਾ &lsquoਚ ਸ਼ਾਮਿਲ ਦੋਸ਼ੀਆਂ ਦੇ ਕਿਰਦਾਰ &lsquoਤੇ ਵੀ ਦਾਗ ਲਗਾ ਹੈ, ਜਦਕਿ ਚੋਣ ਡਾਇਰੈਕਟਰ ਦੀ ਕਿਸੇ ਗਲ &lsquoਤੇ ਇਤਰਾਜ ਨੂੰ ਕਾਨੂੰਨੀ ਢੰਗ ਨਾਲ ਵੀ ਨਜਿਠਿਆ ਜਾ ਸਕਦਾ ਸੀ।