image caption:

ਕਾਮਨਵੈਲਥ ਖੇਤਰਾਂ ਦੀਆਂ ਨਰਸਾਂ ਦੀਆਂ ਸੇਵਾਵਾਂ ਦੀ ਯਾਦ 'ਚ ਯਾਦਗਾਰ ਸਥਾਪਤ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਸਿਹਤ ਵਿਭਾਗ ਦੀ ਸਹਾਇਤਾ ਲੀ ਕਾਮਨਵੈਲਥ ਖੇਤਰਾਂ ਤੋਂ 1973 ਤੱਕ ਕਰੀਬ 25 ਸਾਲ ਦੇ ਸਮੇਂ ਅੰਦਰ ਲਗਭਗ 40,000 ਨਰਸਾਂ ਆਈਆਂ ਸਨ ਜਿਨ੍ਹਾਂ ਮੈਡੀਕਲ ਖੇਤਰ ਵਿੱਚ ਬੇਮਿਸਾਲ ਕੰਮ ਕੀਤੇ। ਵਿੰਡਰਸ਼ ਅਤੇ ਕਾਮਨਵੈਲਥ ਐੱਨ। ਐੱਚ। ਐੱਸ। ਨਰਸਾਂ ਦੀ ਸੇਵਾ ਦੀ ਯਾਦ ਦੇ ਸਨਮਾਨ ਵਿਚ ਇਕ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ। ਇਹ ਮੂਰਤੀ ਨੂਬੀਅਨ ਜਾਕ ਫੰਡਰੇਜ਼ਿੰਗ ਮੁਹਿੰਮ ਦੀ ਕਮਾਈ ਦੀ ਵਰਤੋਂ ਕਰਦਿਆਂ ਬਣਾਈ ਗਈ ਸੀ, ਜਿਸ ਨੇ ਲਗਭਗ 100,000 ਪੌਂਡ ਇਕੱਠੇ ਕੀਤੇ ਹਨ। ਉੱਤਰੀ ਲੰਡਨ ਵਿਚ ਵਿਰਾਸਤੀ ਆਰਗੇਨਾਈਜੇਸ਼ਨ ਨੂਬੀਅਨ ਜਾਕ ਵੱਲੋਂ ਇਸਲਿੰਗਟਨ ਕੌਂਸਲ ਅਤੇ ਵਟਿੰਗਟਨ ਹੈਲਥ ਐੱਨ। ਐੱਚ। ਐੱਸ। ਟਰੱਸਟ ਦੇ ਸਹਿਯੋਗ ਨਾਲ ਇਸ ਸਮਾਰਕ ਦਾ ਦਰਸ਼ਕਾਂ ਲਈ ਉਦਘਾਟਨ ਕੀਤਾ ਗਿਆ। ਇਸ ਮੌਕੇ ਇਸਲਿੰਗਟਨ ਦੇ ਮੇਅਰ ਕੌਂਸਲਰ ਟ੍ਰੇਯ, ਸੰਸਦ ਮੈਂਬਰ ਜੇਰੇਮੀ ਕੋਰਬੀਨ, ਸਿਹਤ ਵਿਭਾਗ ਦਾ ਸਟਾਫ਼ ਅਤੇ ਸਾਬਕਾ ਨਰਸਾਂ ਹਾਜ਼ਰ ਸਨ। ਨੂਬੀਅਨ ਜਾਕ ਦੇ ਸੰਸਥਾਪਕ ਡਾ: ਜੈਕ ਬੇਉਲਾ ਅਨੁਸਾਰ ਤਿੰਨ ਸਾਲਾਂ ਦੀ ਮਿਹਨਤ ਅਤੇ ਟੀਮ ਦੇ ਯਤਨਾਂ ਸਦਕਾ ਇਹ ਉਦਘਾਟਨ ਸੰਭਵ ਹੋ ਸਕਿਆ।