image caption:

ਮੁੰਬਈ ਵਿੱਚ ਦਰਿੰਦਗੀ ਦੀ ਸ਼ਿਕਾਰ ਔਰਤ ਦਮ ਤੋੜ ਗਈ

ਮੁੰਬਈ- ਮੁੰਬਈ ਦੇ ਸਾਕੀਨਾਕਾ ਇਲਾਕੇ ਵਿੱਚਬਲਾਤਕਾਰ ਦੀ ਸ਼ਿਕਾਰ ਹੋਈ 34 ਸਾਲਾ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਉਸ ਨੇ ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦੋਸ਼ੀ ਨੇ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਪ੍ਰਾਈਵੇਟ ਪਾਰਟ ਉੱਤੇ ਰਾਡ ਨਾਲ ਹਮਲਾ ਕੀਤਾ ਸੀ, ਜਿਸ ਦੇ ਬਾਅਦ ਪੀੜਤਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਘਟਨਾ ਦੇ ਬਾਅਦ ਹੀ ਇਸ ਨੂੰ ਮੁੰਬਈ ਦੀ ਨਿਰਭੈਆ ਕਿਹਾ ਜਾਣ ਲੱਗਾ, ਕਿਉਂਕਿ ਇੱਥੇ ਵੀ ਨਿਰਭੈਅ ਮਾਮਲੇ ਵਰਗੀ ਦਰਿੰਦਗੀ ਕੀਤੀ ਗਈ ਸੀ। ਸੀ ਸੀ ਟੀ ਵੀ ਫੁਟੇਜ਼ ਦੇ ਆਧਾਰ ਉੱਤੇ ਪੁਲਸ ਨੇ ਮੋਹਨ ਚੌਹਾਨ (45), ਜਿਹੜਾ ਡਰਾਈਵਰ ਵਜੋਂ ਕੰਮ ਕਰਦਾ ਹੈ ਤੇ ਇਸੇ ਇਲਾਕੇ ਵਿੱਚ ਰਹਿੰਦਾ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਕਮਿਸ਼ਨਰ ਨਗਰਾਲੇ ਨੇ ਦੱਸਿਆ ਕਿ ਦੋਸ਼ੀ ਉਤਰ ਪ੍ਰਦੇਸ਼ ਦੇ ਜੌਨਪੁਰ ਨਾਲ ਸਬੰਧਤ ਹੈ। ਉਸ ਨੂੰ 21 ਸਤੰਬਰ ਤਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਕੇਸ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈਹੈ। ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕਾ ਦੀਆਂ 13 ਅਤੇ 16 ਸਾਲ ਦੀਆਂ ਦੋ ਬੇਟੀਆਂ ਹਨ ਤੇ ਉਹ ਘਰ ਦਾ ਖਰਚ ਚਲਾਉਣ ਲਈ ਪ੍ਰਾਈਵੇਟ ਨੌਕਰੀ ਕਰਦੀ ਸੀ।ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਇਸ ਨੂੰ ਮਨੁੱਖਤਾ ਉੱਤੇ ਧੱਬਾ ਕਰਾਰ ਦਿੱਤਾ ਅਤੇ ਕੇਸ ਦੀ ਤੁਰੰਤ ਸੁਣਵਾਈ ਦਾ ਵਾਅਦਾ ਕੀਤਾ ਹੈ।

ਉਨ੍ਹਾ ਕਿਹਾ ਕਿ ਉਨ੍ਹਾਂ ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਤੇ ਮੁੰਬਈ ਪੁਲਸ ਕਮਿਸ਼ਨਰ ਨਾਗਰਾਲੇ ਨਾਲ ਇਸ ਬਾਰੇ ਵਿਚਾਰ ਕੀਤੀ ਹੈ ਤੇ ਅਧਿਕਾਰੀਆਂ ਨੂੰ ਮਾਮਲੇ ਵਿੱਚ ਤੇਜ਼ੀ ਲਿਆਉਣ ਜੇ ਨਿਰਦੇਸ਼ ਦਿੱਤੇ ਹਨ।