image caption:

5 ਤੋਂ 11 ਸਾਲ ਦੇ ਬੱਚਿਆਂ ਲਈ ਅਕਤੂਬਰ ਦੇ ਅੰਤ ਤੱਕ ਮਿਲ ਸਕਦੀ ਹੈ ਫਾਈਜ਼ਰ ਦੀ ਵੈਕਸੀਨ

ਵਾਸ਼ਿੰਗਟਨ &ndash ਫਾਈਜ਼ਰ ਦੀ ਕੋਰੋਨਾ ਵਾਇਰਸ ਵੈਕਸੀਨ ਅਗਲੇ ਮਹੀਨੇ ਦੇ ਅੰਤ ਤੱਕ 5 ਤੋਂ 11 ਸਾਲ ਦੇ ਬੱਚਿਆਂ ਦੇ ਲਈ ਉਪਲਬਧ ਹੋ ਸਕਦੀ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ। ਵਰਤਮਾਨ ਵਿਚ ਅਮਰੀਕਾ ਦੇ ਕੋਲ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਦੇ ਲਈ ਵੈਕਸੀਨ ਉਪਲਬਧ ਹੈ। ਹਾਲਾਂਕਿ ਦੋ ਸਿਹਤ ਮਾਹਰਾਂ ਨੇ ਕਿਹਾ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਕੋਰੋਨਾ ਦੇ ਟੀਕੇ ਅਕਤੂਬਰ ਦੇ ਅੰਤ ਤੱਕ ਉਪਲਬਧ ਹੋ ਸਕਦੇ ਹਨ।
ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ ਦੇ ਸਾਬਕਾ ਕਮਿਸ਼ਨਰ ਡਾ. ਸਕੌਟ ਗੌਟਲਿਬ ਨੇ ਕਿਹਾ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾ ਲਗਾਉਣ ਤੋਂ ਪਹਿਲਾਂ ਬੇਹੱਦ ਚੌਕਸੀ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਸਾਨੂੰ ਫਾਈਜ਼ਰ ਦੁਆਰਾ ਕੀਤੇ ਗਏ ਅਧਿਐਨ &rsquoਤੇ ਪੂਰਾ ਭਰੋਸਾ ਹੈ। ਇੱਕ ਹੋਰ ਸਿਹਤ ਮਾਹਰ ਡਾ. ਜੇਮਸ ਵਰਸਾਲੋਵਿਕ ਨੇ ਕਿਹਾ ਕਿ ਡੈਲਟਾ ਵੈਰੀਅੰਟ ਦੇ ਵਧਦੇ ਮਾਮਲਿਆਂ ਦੇ ਵਿਚਾਲੇ ਵੱਡੀ ਗਿਣਤੀ ਵਿਚ ਕੋਰੋਨਾ ਨਾਲ ਪੀੜਤ ਬੱਚੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦੇ ਭਾਰੀ ਮਾਤਰਾ ਵਿਚ ਕੇਸ ਸਾਹਮਣੇ ਆ ਰਹੇ ਹਨ। ਲੇਕਿਨ ਇਨ੍ਹਾਂ ਵਿਚ ਹੋਰ ਵਾਧਾ ਹੋ ਸਕਦਾ ਹੈ।