image caption:

ਪਤਲਾ ਹੋ ਗਿਆ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਕਸਰ ਦੁਨੀਆਂਭਰ &lsquoਚ ਚਰਚਾ &lsquoਚ ਰਹਿੰਦੇ ਹਨ। ਇਸ ਵਾਰ ਕਿਮ ਆਪਣੇ ਵਜ਼ਨ ਨੂੰ ਲੈਕੇ ਸੁਰਖੀਆਂ &lsquoਚ ਹਨ। ਹਾਲ ਹੀ &lsquoਚ ਕਿਮ ਨੂੰ ਇਕ ਮਿਲਟਰੀ ਪਰੇਡ ਚ ਦਿੱਸਾ ਲੈਂਦਿਆਂ ਦੇਖਿਆ ਗਿਆ। ਜਿੱਥੇ ਉਹ ਆਪਣੀ ਨਵੀਂ ਲੁਕ &lsquoਚ ਨਜ਼ਰ ਆਏ। ਤਸਵੀਰਾਂ &lsquoਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਮ ਪਹਿਲਾਂ ਦੇ ਮੁਕਾਬਲੇ ਕਾਫੀ ਪਤਲੇ ਤੇ ਫਿੱਟ ਨਜ਼ਰ ਆ ਰਹੇ ਹਨ। ਕਈ ਰਿਪੋਰਟਾਂ &lsquoਚ ਦਾਅਵਾ ਕੀਤਾ ਗਿਆ ਕਿ ਕਿਮ ਨੇ ਆਪਣਾ ਵਜ਼ਨ 20 ਕਿੱਲੋ ਤਕ ਕਰ ਲਿਆ ਹੈ। ਇਸ ਪਰੇਡ &lsquoਚ ਕਿਮ ਹੱਥ ਹਿਲਾਕੇ ਉੱਥੇ ਮੌਜੂਦ ਲੋਕਾਂ ਦਾ ਸੁਆਗਤ ਕਰਦੇ ਨਜ਼ਰ ਆਏ।ਉੱਤਰੀ ਕੋਰੀਆ ਨੇ ਦੇਸ਼ ਦੇ 73ਵੇਂ ਸਥਾਪਨਾ ਦਿਵਸ ਦੇ ਤਹਿਤ ਰਾਜਧਾਨੀ &lsquoਚ ਗੁਜ ਸਟੇਪ (ਵਿਸ਼ੇਸ਼ ਤਰ੍ਹਾਂ ਦਾ ਕਦਮਤਾਲ) ਕਰਦਿਆਂ ਫੌਜੀਆਂ ਤੇ ਫੌਜੀ ਸਾਜੋ ਸਮਾਨ ਦੀ ਪਰੇਡ ਕੱਢੀ। ਇਸ ਪਰੇਡ ਦੀ ਨਿਗਰਾਨੀ ਦੇਸ਼ ਦੇ ਸਰਵੁੱਚ ਲੀਡਰ ਕਿਮ ਜੋਂਗ ਉਨ ਨੇ ਕੀਤੀ।