image caption:

ਭਾਰਤ ਤੋਂ ਆਨਲਾਈਨ ਕਲਾਸਾਂ ਲਾ ਕੇ ਕੈਨੇਡਾ ’ਚ ਵਕੀਲ ਬਣਿਆ ਪੰਜਾਬੀ ਨੌਜਵਾਨ

ਨਾਭਾ,- ਪੰਜਾਬ ਦਾ ਨੌਜਵਾਨ ਵਰਗ ਰੋਜ਼ ਮਰ੍ਹਾ ਹੀ ਚੰਗੇ ਭਵਿੱਖ ਦੀ ਤਲਾਸ਼ ਵਿੱਚ ਲੱਖਾਂ ਰੁਪਏ ਖਰਚ ਕਰਕੇ ਹਜ਼ਾਰਾਂ ਦੀ ਤਾਦਾਦ ਵਿੱਚ ਵਿਦੇਸ਼ੀ ਧਰਤੀ ਵੱਲ ਰੁਖ਼ ਕਰ ਰਹੇ ਹਨ। ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਆਸਾਨੀ ਦੇ ਨਾਲ ਹਾਸਲ ਕੀਤਾ ਜਾ ਸਕਦਾ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਕੜੀ ਮਿਹਨਤ ਮੁਸ਼ੱਕਤ ਦੇ ਨਾਲ ਅਜਿਹਾ ਹੀ ਮੁਕਾਮ ਹਾਸਿਲ ਕੀਤਾ ਹੈ ਨਾਭਾ ਦੇ ਰਹਿਣ ਵਾਲੇ ਨੌਜਵਾਨ ਪ੍ਰੀਤਇੰਦਰ ਸਿੰਘ ਭੰਦੋਹਲ ਨੇ, ਜਿਸ ਨੇ ਆਨਲਾਈਨ ਪੜ੍ਹਾਈ ਕਰਕੇ ਬਿਨਾਂ ਵੀਜ਼ੇ ਤੋਂ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਵਕੀਲ ਬਣ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਨਾਭਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਕੈਨੇਡੀਅਨ ਵਕੀਲ ਪ੍ਰੀਤਇੰਦਰ ਸਿੰਘ ਭੰਦੋਹਲ ਨੂੰ ਨਾਭਾ ਬਾਰ ਐਸੋਸੀਏਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ।