image caption:

ਕਿਸਾਨ ਅੰਦੋਲਨ ਬਾਰੇ ਮੁੱਖ ਮੰਤਰੀ ਨੇ ਲਗਾਇਆ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼

ਚੰਡੀਗੜ੍ਹ: ਕਿਸਾਨੀ ਅੰਦੋਲਨ ਉੱਤੇ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਵਲੋਂ ਦਿੱਤੇ ਬਿਆਨ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸਿਆਸੀ ਮੋੜ ਦੇ ਦਿੱਤਾ ਗਿਆ ਹੈ। ਪੰਜਾਬ ਮੁੱਖ ਮੰਤਰੀ ਨੇ ਇਕ ਤੋਂ ਬਾਅਦ ਇਕ ਕੀਤੇ ਆਪਣੇ ਟਵੀਟਾਂ ਵਿਚ ਕਿਹਾ ਕਿ ਮੰਦਭਾਗਾ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਪੰਜਾਬ ਵਿਚ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਲੋਕਾਂ ਦੇ ਦਰਦ ਅਤੇ ਦੁੱਖ ਨੂੰ ਸਮਝਣ ਦੀ ਬਜਾਏ ਮੇਰੀ ਟਿੱਪਣੀ ਨੂੰ ਸਿਆਸੀ ਮੋੜ ਦਿੱਤਾ ਹੈ।

ਆਪਣੇ ਦੂਜੇ ਟਵੀਟ ਵਿਚ ਉਨ੍ਹਾਂ ਕਿਹਾ ਕਿ &lsquoਪੰਜਾਬ ਵਿਚ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਭਾਜੁਪਾ ਦੇ ਖਿਲਾਫ ਹਨ ਤੇ ਸਾਡੇ ਵਿਰੁੱਧ ਨਹੀਂ ਹਨ। ਅਸੀਂ ਪੰਜਾਬ ਵਿਚ ਖੇਤੀ ਕਾਨੂੰਨਾਂ ਦੇ ਮੁੱਦੇ &lsquoਤੇ ਲਗਾਤਾਰ ਉਨ੍ਹਾਂ ਦੇ ਨਾਲ ਖੜ੍ਹੇ ਹਾਂ, ਇਸ ਲਈ ਅਫਸੋਸ ਦੀ ਗੱਲ ਹੈ ਕਿ ਅਸੀਂ ਹੁਣ ਹੰਗਾਮੇ ਨਾਲ ਜੂਝ ਰਹੇ ਹਾਂ।&rsquo ਤੀਜੇ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ &lsquoਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਕੋਈ ਸਵਾਲ ਨਹੀਂ, ਉਹ ਸਾਰੇ ਭਾਜਪਾ ਸਰਕਾਰ ਦੀ ਬੇਰੁਖੀ ਸ਼ਿਕਾਰ ਹਨ। ਜੇਕਰ ਪੰਜਾਬ ਵਿਚ ਅਜਿਹਾ ਰਿਹਾ ਤਾਂ ਅਸੀਂ ਨੌਕਰੀਆਂ, ਰੈਵੇਨਿਊ, ਨਿਵੇਸ਼ ਤੋਂ ਖੁੰਝ ਜਾਵਾਂਗੇ। ਪਹਿਲਾਂ ਹੀ ਅਨਾਜ ਭੰਡਾਰਨ ਅਤੇ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।