image caption:

ਭਾਜਪਾ ਬੁਲਾਰੇ ਕਾਹਲੋਂ ਦੀ ਕਿਸਾਨਾਂ ਬਾਰੇ ਟਿੱਪਣੀ ਦਾ ਮਾਮਲਾ ਭੱਖਿਆ

 ਜਲੰਧਰ- : ਪੰਜਾਬ ਭਾਜਪਾ ਦੇ ਨਵ ਨਿਯੁਕਤ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੀ ਅੰਦੋਲਨਕਾਰੀ ਕਿਸਾਨਾਂ  ਤੇ ਟਿੱਪਣੀ ਦਾ ਮਾਮਲਾ ਗਰਮਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਾਹਲੋਂ ਨੂੰ ਕਰਾਰਾ ਜਵਾਬ ਦਿੱਤਾ ਹੈ। ਮੋਰਚੇ ਦੀ ਸਟੇਜ ਤੋਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਹਲੋਂ ਨੇ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਜਗ੍ਹਾ ਹੁੰਦਾ ਤਾਂ ਇਨ੍ਹਾਂ ਦੀ ਹੱਡੀਆਂ ਤੋੜ ਕੇ ਭਜਾ ਦਿੰਦਾ। ਮੈਂ ਕਹਿਣਾ ਚਾਹੁੰਦਾ ਹਾਂ ਕਿ ਅਜਿਹੇ ਕਈ ਭੌਂਕਣ ਵਾਲੇ ਲੋਕ ਆ ਚੁੱਕੇ ਹਨ ਲੇਕਿਨ ਉਨ੍ਹਾਂ ਨੇ ਅੰਦੋਲਨ ਨੂੰ ਠੰਡਾ ਨਹੀਂ ਪੈਣ ਦਿੱਤਾ।
ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਤੀ ਅਪਸ਼ਬਦ ਕਹਿਣ ਵਾਲਾ ਕੋਈ ਨੇਤਾ ਬਖਸ਼ਿਆ ਨਹੀਂ ਜਾਵੇਗਾ। ਇਸ ਅੰਦੋਲਨ ਨਾਲ ਸਾਡੀ ਰੋਜ਼ੀ ਰੋਟੀ ਅਤੇ ਭਵਿੱਖ ਜੁੜਿਆ ਹੋਇਆ। ਆਜ਼ਾਦੀ ਦੇ 74 ਸਾਲ ਬਾਅਦ ਵੀ ਦੇਸ਼ ਤੋਂ ਬੇਰੋਜ਼ਗਾਰੀ ਅਤੇ ਗ਼ਰੀਬੀ ਖਤਮ ਨਹੀਂ ਕਰ ਸਕੇ, ਭ੍ਰਿਸ਼ਟਾਚਾਰ ਬੰਦ ਨਹੀਂ ਕਰ ਸਕੇ ਅਤੇ ਜੇਕਰ ਹੁਣ ਲੋਕ ਸਵਾਲ ਕਰਦੇ ਹਨ ਤਾਂ ਨੇਤਾਵਾਂ ਨੂੰ ਤਕਲੀਫ਼ ਹੋ ਰਹੀ ਹੈ। ਦੇਸ਼ ਦੇ ਲੋਕਾਂ ਨੂੰ ਲੁੱਟਿਆ ਗਿਆ ਹੈ ਲੇਕਿਨ ਹੁਣ ਇਹ ਡਰਾਮਾ ਨਹੀਂ ਚੱਲੇਗਾ। ਅੰਦੋਲਨ ਜਿੱਤ ਵੀ ਗਏ ਤਾਂ ਜਾਗਰੂਕ ਲੋਕਾਂ ਨੂੰ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਰਾਜੇਵਾਲ ਨੇ ਕਿਹਾ ਕਿ ਸਰਕਾਰ ਨੂੰ ਸਭ ਕੁਝ ਦੱਸ ਚੁੱਕੇ, ਹੁਣ ਉਹ ਇੱਜ਼ਤ ਬਚਾਉਣ ਦੇ ਵਜ੍ਹਾ ਕਾਰਨ ਕਾਨੂੰਨ ਵਾਪਸ ਲੈਣ ਤੋਂ ਕਤਰਾ ਰਹੇ ਹਨ।
ਭਾਜਪਾ ਨੇਤਾ ਐਚਐਸ ਕਾਹਲੋਂ ਦੇ ਹੁਣ ਹੋਰ ਵੀ ਵੀਡੀਓ ਸਾਹਮਣੇ ਆ ਰਹੇ ਹਨ। ਕਾਹਲੋਂ ਨੇ ਪਹਿਲਾਂ ਕਿਹਾ ਸੀ ਕਿ ਇਹ ਤਾਂ ਮੋਦੀ ਸਾਹਬ ਹਨ ਜੋ ਕਿਸਾਨਾਂ ਨੂੰ ਪਿਆਰ ਕਰਦੇ ਹਨ। ਬਦਕਿਸਮਤੀ ਨਾਲ ਮੇਰੇ ਜਿਹਾ ਆਦਮੀ ਹੁੰਦਾ ਤਾਂ ਡੰਡੇ ਮਾਰ ਮਾਰ ਕੇ ਕਿਸਾਨਾਂ ਨੂੰ ਜੇਲ੍ਹ ਵਿਚ ਡੱਕ ਦਿੰਦਾ। ਕਾਹਲੋਂ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਕਿ ਸੰਯੁਕਤ ਕਿਸਾਨ ਮੋਰਚੇ  ਤੇ ਲਾਲ ਝੰਡੇ ਵਾਲੇ ਹਾਵੀ ਹੋ ਚੁੱਕੇ ਹਨ। ਮੇਰਾ ਉਨ੍ਹਾਂ ਦੇ ਨਾਲ ਟਕਰਾਅ ਰਿਹਾ ਹੈ। ਇਹ ਲਾਲ ਝੰਡੇ ਵਾਲੇ ਜਿਸ ਦੇ ਘਰ ਵਿਚ ਵੜ ਜਾਣ ਉਸ ਦਾ ਘਰ ਉਜੜ ਜਾਂਦਾ। ਕਾਹਲੋਂ ਨੇ ਕਿਹਾ ਕਿ ਮੈਨੂੰ ਇੱਕ ਪੁਰਾਣਾ ਕਮਾਰੇਡ ਸਾਥੀ ਮਿਲਿਆ। ਮੈਂ ਉਨ੍ਹਾਂ ਪੁਛਿਆ ਤਾਂ ਉਹ ਬੋਲੇ ਭੁੱਖ ਨਾਲ ਟੱਕਰਾਂ ਮਾਰਦੇ ਸੀ, ਬੜੀ ਮੁਸ਼ਕਲ ਨਾਲ ਦੁਕਾਨਦਾਰੀ ਸ਼ੁਰੂ ਹੋਈ ਹੈ। ਪੈਸੇ ਬਣਨ ਲੱਗੇ ਹਨ, ਸਾਨੂੰ ਤਾਂ ਰੋਟੀ ਖਾਣ ਦਿਓ।