ਪ੍ਰਸ਼ਾਸਨ ਦੀ ਗੁਜ਼ਾਰਿਸ ’ਤੇ ਕਿਸਾਨ ਐਨਐਚ 44 ਨੂੰ ਇੱਕ ਪਾਸੇ ਤੋਂ ਖੋਲ੍ਹਣ ਲਈ ਤਿਆਰ
 ਕਰਨਾਲ- ਕਰਨਾਲ ਤੋਂ ਬਾਅਦ ਦਿੱਲੀ ਵਿਚ ਸਿੰਘੂ ਬਾਰਡਰ  ਤੇ ਵੀ ਕਿਸਾਨਾਂ ਨੇ ਅਪਣਾ ਰਵੱਈਆ ਨਰਮ ਕਰ ਦਿੱਤਾ ਹੈ। ਕਿਸਾਨ ਅੰਦੋਲਨ ਦੇ 9 ਮਹੀਨੇ ਬਾਅਦ ਪ੍ਰਸ਼ਾਸਨ ਦੀ ਗੁਜ਼ਾਰਿਸ  ਤੇ ਐਨਐਚ 44 ਨੂੰ ਇੱਕ ਪਾਸੇ ਤੋਂ ਖੋਲ੍ਹਣ ਲਈ ਤਿਆਰ ਹੋ ਗਏ ਹਨ। ਕਿਹਾ ਜਾ ਰਿਹਾ ਕਿ ਇਸ ਗਤੀਰੋਧ ਨੂੰ ਖਤਮ ਹੋਣ ਦਾ ਰਸਤਾ ਕਰਨਾਲ ਤੋਂ ਹੀ ਖੁਲ੍ਹਿਆ ਹੈ।
ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੋਨੀਪਤ ਦੇ ਡਿਪਟੀ ਕਮਿਸ਼ਨਰ ਲਲਿਤ ਸਿਵਾਚ ਮੰਗਲਵਾਰ ਨੂੰ ਕੁੰਡਲੀ-ਸਿੰਘੂ ਬਾਰਡਰ  ਤੇ ਕਿਸਾਨਾਂ ਦੇ ਵਿਚ ਪੁੱਜੇ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਆਦੇਸ਼ ਅਤੇ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਹਵਾਲਾ ਦੇ ਕੇ ਕਿਸਾਨਾਂ ਕੋਲੋਂ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸਮੱਸਿਆ ਨੂੰ ਦੂਰ ਕਰਨ ਦੇ ਲਈ ਜੀਟੀ ਰੋਡ  ਤੇ ਲੋਕਾਂ ਨੁੂੰ ਆਉਣ ਜਾਣ ਦੇ ਲਈ ਰਸਤਾ ਦੇਣ ਦੇ ਲਈ ਕਿਹਾ। ਉਨ੍ਹਾਂ ਦੀ ਮੰਗ  ਤੇ ਕਿਸਾਨ ਨੇਤਾਵਾਂ ਨੇ ਇਸ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਮਿੰਨੀ ਸਕੱਤਰੇਤ ਵਿਚ ਮੰਗਲਵਾਰ ਨੂੰ ਹੀ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨ ਨੇਤਾਵਾਂ ਦੀ ਬੈਠਕ ਹੋਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟੀਸ਼ਨਕਰਤਾ ਮੋਨਿਕਾ ਅਗਰਵਾਲ ਦੀ ਜਨਹਿਤ ਪਟੀਸ਼ਨ  ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਹਨ ਕਿ ਐਨਐਚ-44  ਤੇ ਕੁੰਡਲੀ-ਸਿੰਘੂ ਬਾਰਡਰ  ਤੇ ਇੱਕ ਪਾਸੇ ਦਾ ਰਸਤਾ ਆਮ ਲੋਕਾਂ ਦੇ ਲਈ ਖੁਲ੍ਹਵਾਇਆ ਜਾਵੇ। ਡਿਪਟੀ ਕਮਿਸ਼ਨਰ ਦੇ ਕਹਿਣ ਤੇ ਕਿਸਾਨ ਮੁਖੀਆਂ ਨੇ ਕਿਹਾ ਕਿ ਉਹ ਇੱਕ ਪਾਸੇ ਦਾ ਰਸਤਾ ਛੱਡ ਦੇਣਗੇ, ਲੇਕਿਨ ਉਨ੍ਹਾਂ ਬਦਲਵੀਂ ਜਗ੍ਹਾ ਦਿਵਾਈ ਜਾਵੇ।