image caption:

ਕੈਪਟਨ ਨੇ ਪਿਛਲੇ 8 ਸਾਲਾਂ ’ਤੇ ਹੈਲੀਕਾਪਟਰ ’ਤੇ ਖਰਚੇ 22 ਕਰੋੜ 73 ਲੱਖ ਤੋਂ ਵੱਧ ਰੁਪਏ

 ਚੰਡੀਗੜ੍ਹ : ਭਾਵੇਂ ਸਰਕਾਰਾਂ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੰਦੀਆਂ ਆ ਰਹੀਆਂ ਹਨ ਪਰ ਅੱਠ ਸਾਲਾਂ ਵਿਚ ਦੋ ਮੁੱਖ ਮੰਤਰੀਆਂ ਨੇ ਹੈਲੀਕਾਪਟਰਾਂ ਦੇ ਝੂਟਿਆਂ  ਤੇ 22 ਕਰੋੜ 73 ਲੱਖ 99 ਹਜ਼ਾਰ 473 ਰੁਪਏ ਤੋਂ ਜ਼ਿਆਦਾ ਖਰਚ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਤੋਂ ਵਿਚ ਲਿਆਂਦੇ ਹੈਲੀਕਾਪਟਰਾਂ ਉੱਪਰ ਉਕਤ ਰਕਮ ਖਰਚ ਕੀਤੀ ਗਈ ਹੈ। ਇਹ ਖੁਲਾਸਾ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਦਿੱਤੀ ਗਈ ਆਰਟੀਆਈ ਵਿਚ ਹੋਇਆ ਹੈ। ਸਾਲ 2014 ਤੋਂ ਸਾਲ 2021 ਤਕ ਅੱਠ ਸਾਲਾਂ ਵਿਚ ਉਕਤ ਰਕਮ ਮੁੱਖ ਮੰਤਰੀਆਂ ਦੇ ਆਉਣ-ਜਾਣ ਲਈ ਵਰਤੋਂ ਵਿਚ ਲਿਆਂਦੇ ਹੈਲੀਕਾਪਟਰਾਂ  ਤੇ ਖਰਚ ਕੀਤੀ ਗਈ ਹੈ।