image caption:

ਹੁਣ ਆਈਪੀਐਲ ਮੈਚਾਂ ਦਾ ਆਨੰਦ ਦਰਸ਼ਕ ਗਰਾਉਂਡ ਵਿਚ ਵੀ ਲੈ ਸਕਣਗੇ

 ਨਵੀਂ ਦਿੱਲੀ- ਯੂਏਈ ਵਿਚ 19 ਸਤੰਬਰ ਤੋਂ ਫਿਰ ਸ਼ੁਰੂ ਹੋਣ ਜਾ ਰਹੇ ਆਈਪੀਐੱਲ ਵਿਚ ਦਰਸ਼ਕਾਂ ਦੀ ਵਾਪਸੀ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਹੁਣ ਸਟੇਡੀਅਮ ਵਿਚ ਜਾ ਕੇ ਦਰਸ਼ਕ ਮੈਚ ਦਾ ਮਜ਼ਾ ਲੈ ਸਕਣਗੇ। ਆਈਪੀਐੱਲ ਦੇ ਅਧਿਕਾਰਿਤ ਟਵਿੱਟਰ ਹੈਂਡਲ ਉੱਤੇ ਕਿਹਾ ਗਿਆ ਹੈ ਕਿ ਆਈਪੀਐੱਲ ਹੁਣ ਫਿਰ ਸਟੇਡੀਅਮ ਵਿਚ ਦਰਸ਼ਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ।

ਬਾਇਓ-ਬਬਲ ਵਿਚ ਕੋਰੋਨਾ ਦੇ ਮਾਮਲੇ ਆਉਣ ਤੋਂ ਬਾਅਦ ਆਈਪੀਐੱਲ-14 ਨੂੰ ਟਾਲ ਦਿੱਤਾ ਗਿਆ ਸੀ। 4 ਮਈ ਨੂੰ ਲੀਗ ਟਾਲਣ ਸਮੇਂ ਕੁੱਲ 29 ਮੈਚ ਹੋਏ ਹਨ। ਹੁਣ ਟੂਰਨਾਮੈਂਟ ਦੇ ਬਾਕੀ ਬਚੇ ਮੈਚ ਸੰਯੁਕਤ ਅਰਬ ਅਮੀਰਾਤ ਦੇ ਤਿੰਨ ਸਟੇਡੀਅਮਾਂ ਵਿਚ ਖੇਡੇ ਜਾਣੇ ਹਨ। ਇਹ ਮੁਕਾਬਲੇ ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡੇ ਜਾਣਗੇ। ਇਸ ਦੂਜੇ ਪੜਾਅ ਦੀ ਸ਼ੁਰੂਆਤ ਐਤਵਾਰ ਨੂੰ ਦੁਬਈ ਵਿਚ ਮੁੰਬਈ ਇੰਡੀਅਨਸ ਤੇ ਚੇੱਨਈ ਸੁਪਰ ਕਿੰਗਸ ਦੇ ਵਿਚਾਲੇ ਮੁਕਾਬਲੇ ਨਾਲ ਹੋਵੇਗੀ। 15 ਅਕਤੂਬਰ ਨੂੰ ਟੂਰਨਾਮੈਂਟ ਦਾ ਆਖਰੀ ਮੁਕਾਬਲਾ ਖੇਡਿਆ ਜਾਵੇਗਾ। ਮੈਚ ਦੁਬਈ, ਸ਼ਾਰਜਾਹ ਤੇ ਆਬੂਧਾਬੀ ਵਿਚ ਖੇਡੇ ਜਾਣਗੇ। ਕੋਵਿਡ ਪ੍ਰੋਟੋਕਾਲ ਤੇ ਯੂਏਈ ਸਰਕਾਰ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਰਸ਼ਕਾਂ ਨੂੰ ਸੀਮਿਤ ਗਿਣਤੀ ਵਿਚ ਦਾਖਲਾ ਮਿਲੇਗਾ।