ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂਬੇਅਦਬੀ ਕਰਨ ਵਾਲ਼ਿਆਂ ਨੂੰ ਸਖ਼ਤ ਤਾੜਨਾ

ਤਸਵੀਰ: ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਦੌਰੇ ਤੇ ਆਏ ਸ੍ਰੀ ਅਕਾਲ ਤਖ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ਬੇਅਦਬੀ ਕਰਨ ਵਾਲ਼ਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸਘਟਨਾ ਪਿੱਛੇ ਕੰ ਕਰਨ ਵਾਲ਼ਿਆਂ ਨੂੰ ਸਖ਼ਤ ਤੋਂ ਸਖ਼ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾ ਕਿਹਾ ਕਿ ਫੜੇ ਗਏ ਦੋਸ਼ੀ ਅਤੇ ਉਸ ਦੀ ਤਨੀ ਖਿੱਲੀ ਕਾਰਵਾਈ ਹੋਣੀਚਾਹੀਦੀ ਹੈ ਅਤੇ ਉਹਨਾ ਇਸ ਘਟਨਾ ਲਈ ਦੋਸ਼ੀ ਦੇ ਅਮਰੀਕਾ ਬੈਠੇ ਬਾਪ ਦਾ ਵੀ ਪਤਾ ਲਗਾਉਣ ਲਈ ਕਿਹਾ ਹੈਜੋ ਅਜੇਹੀਆਂ ਘਟਨਾਵਾਂ ਲਈ ਪੈਸੇ ਭੇਜਦਾ ਹੈ।ਸਿੰਘ ਸਾਹਿ ਨੇ ਜਾਰੀ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸਿੱਖਾਂ ਵੱਲੋਂ ਅਜੇਹੀਆਂ ਘਟਨਾਵਾਂ ਨੂੰ ਵੇਖਦਿਆਂ ਜੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਕੀਤਾ ਤਾਂ ਉਸ ਦੀਜ਼ੁੰਮੇਵਾਰੀ ਸਰਕਾਰ ਦੀ ਹੋਵੇਗੀ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਨਾਲ ਕੋਝੀਆਂ ਹਰਕਤਾਂ ਕਰਨ ਵਾਲ਼ਿਆਂ ਖਿਲਾਫ ਸਰਕਾਰ ਸਖ਼ਤੀ ਨਾਲ ਪੇਸ਼ ਆਵੇ।ਉਹਨਾ ਇਸ ਘਟਨਾ ਲਈ ਸਰਸਾ ਡੇਰਾ ਮੁੱਖੀ ਅਤੇ ਸਰਸਾ ਡੇਰਾ ਪ੍ਰਬੰਧਕ ਕਮੇਟੀ ਖਿਲਾਫ ਵੀ ਕਾਰਵਾਈ ਕਰਨ ਲਈ ਕਿਹਾ ਹੈ