image caption:

ਕਰੋਨਾ ਤੱਕ ਨਹੀਂ ਕਰਵਾਇਆ ਜਾਵੇਗਾ ਸਕਾਟਲੈਂਡ ਦੀ ਸੁਤੰਤਰਤਾ ਦਾ ਦੂਜਾ ਜਨਮਤ - ਨਿਕੋਲਾ ਸਟਰਜਨ

 ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਜਦੋਂ ਤੱਕ ਕੋਰੋਨਾ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾ ਲਿਆ ਜਾਂਦਾ, ਉਦੋਂ ਤੱਕ ਸਕਾਟਲੈਂਡ ਦੀ ਸੁਤੰਤਰਤਾ ਲਈ ਦੂਜਾ ਆਮ ਜਨਮਤ ਨਹੀਂ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਡੇ ਲਈ ਇਸ ਸਮੇਂ ਰਾਸ਼ਟਰੀ ਸਿਹਤ ਸੇਵਾਵਾਂ 'ਤੇ ਦਬਾਅ ਨੂੰ ਘੱਟ ਕਰਨਾ ਜ਼ਰੂਰੀ ਹੈ ਨਾ ਕਿ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਵੋਟਾਂ ਪਾਉਣਾ | ਉਨ੍ਹਾਂ ਕਿਹਾ ਕਿ ਇਹ ਸਮਾਂ ਦੇਸ਼ ਦੇ ਭਵਿੱਖ ਲਈ ਵੱਡੇ ਅਤੇ ਮਹੱਤਵਪੂਰਨ ਫ਼ੈਸਲੇ ਲੈਣ ਦੇ ਅਨੁਕੂਲ ਨਹੀਂ ਹੈ ਪਰ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਸਕਾਟਲੈਂਡ ਦੇ ਲੋਕਾਂ 'ਚ ਸਕਾਟਲੈਂਡ ਦੀ ਸੁਤੰਤਰਤਾ ਦੇ ਦੂਜੇ ਜਨਮਤ ਦੀ ਮੰਗ ਘਟੀ ਹੈ ਅਤੇ ਨਿਕੋਲਾ ਸਟਰਜਨ ਇਸ ਸਮੇਂ ਦੂਜਾ ਜਨਮਤ ਕਰਵਾ ਕੇ ਇਸ ਮੰਗ ਨੂੰ ਸਦਾ ਲਈ ਖਤਮ ਨਹੀਂ ਕਰਨਾ ਚਾਹੇਗੀ