image caption:

‘ਸ਼ਰਾਬ’ ਗਾਣੇ ਕਾਰਨ ਸਪੀਡ ਰਿਕਾਰਡ ਕੰਪਨੀ ਸਣੇ ਹਰਜੀਤ ਹਰਮਨ ਤੇ ਕਰਨ ਔਜਲਾ ਨੂੰ ਨੋਟਿਸ ਜਾਰੀ

ਚੰਡੀਗੜ੍ਹ- ਪੰਡਿਤਰਾਓ ਧਰੇਨਵਰ ਵਲੋਂ ਮਹਿਲਾ ਕਮਿਸ਼ਨ ਪੰਜਾਬ ਨੂੰ ਸਪੀਡ ਰਿਕਾਰਡ ਕੰਪਨੀ ਜਲੰਧਰ ਵਲੋਂ ਕਰਨ ਔਜਲਾ ਅਤੇ ਹਰਜੀਤ ਹਰਮਨ ਦੀ ਆਵਾਜ਼ ਵਿਚ &lsquoਸ਼ਰਾਬ&rsquo ਨਾਂ ਦਾ ਗਾਣਾ ਜੋ ਜਾਰੀ ਕੀਤਾ ਗਿਆ ਹੈ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ।

ਪੰਡਿਤਰਾਓ ਧਰੇਨਵਰ ਦਾ ਕਹਿਣਾ ਹੈ ਕਿ ਇਸ ਗਾਣੇ ਵਿਚ ਔਰਤਾਂ ਦੀ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਤੁਲਨਾ ਕਰ ਕੇ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਪੰਜਾਬ ਨੇ ਸਪੀਡ ਰਿਕਾਰਡ ਕੰਪਨੀ ਸਮੇਤ ਗਾਇਕ ਹਰਜੀਤ ਹਰਮਨ ਅਤੇ ਕਰਨ ਔਜਲਾ ਨੂੰ 22.09.2021 ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਹੈ।