image caption:

ਪੰਜਾਬੀ ਸੱਭਿਆਚਾਰ ਦੀਆ ਬਾਤਾਂ ਪਾਉਣ ਲਈ ਇਟਲੀ ਦੀ ਪੰਜਾਬੀ ਭੰਗੜਾ ਟੀਮ ਭੰਗੜੇ ਦੇ ਵਿਸ਼ਵ ਕੱਪ ਵਿੱਚ ਕਰੇਗੀ ਆਗਾਜ਼'

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)""ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਣ ਲਈ ਇਟਲੀ ਦੀ ਪੰਜਾਬੀ ਭੰਗੜਾ ਬੁਆਇਜ ਐਂਡ ਗਰਲਜ" ਗੁਰੱਪ ਦੀ ਟੀਮ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਭੰਗੜੇ ਦੀ ਪੇਸ਼ਕਾਰੀ ਕਰੇਗੀ,ਇਹ ਵਿਸ਼ਵ ਪੱਧਰੀ ਭੰਗੜਾ ਮੁਕਾਬਲੇ ਲਾਇਲਪੁਰ

 ਖਾਲਸਾ ਕਾਲਜ ਜਲੰਧਰ ਵਲੋਂ 18 ਅਕਤੂਬਰ ਤੋਂ 24 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇਟਲੀ ਦੀ ਭੰਗੜਾ ਟੀਮ ਆਨਲਾਈਨ ਪ੍ਰਦਰਸ਼ਨ ਕਰੇਗੀ, ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਇਟਲੀ ਦੇ ਪ੍ਰਸਿੱਧ ਭੰਗੜਾ ਕੋਚ ਵਰਿੰਦਰਦੀਪ ਸਿੰਘ ਰਵੀ ਨੇ ਦੱਸਿਆ ਕਿ ਵਿਸ਼ਵ ਭੰਗੜਾ ਕੱਪ ਵਿੱਚ ਇਟਲੀ ਤੋਂ ਮੁੰਡਿਆਂ ਅਤੇ ਕੁੜੀਆਂ ਦੀਆਂ ਦੋ ਟੀਮਾਂ ਭੰਗੜੇ ਦੇ ਜੌਹਰ ਦਿਖਾਉਣਗੀਆਂ, ਇਨ੍ਹਾਂ ਟੀਮਾਂ ਵਿੱਚ ਪੰਜਾਬੀ ਭੰਗੜਾ ਕਲਾਕਾਰਾਂ ਦੇ ਨਾਲ ਨਾਲ ਇਟਾਲੀਅਨ ਮੂਲ ਦੇ ਗੋਰੇ ਗੋਰੀਆਂ ਵੀ ਭੰਗੜੇ ਦੇ ਜੌਹਰ ਦਿਖਾਉਣਗੇ, ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਇਟਲੀ ਦੇ ਪਾਦੋਵਾ ਸ਼ਹਿਰ ਵਿਖੇ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਜਾ ਰਹੀ ਹੈ,ਦੱਸਣਯੋਗ ਹੈ ਕਿ ਭੰਗੜੇ ਦੇ ਕੋਚ ਵਰਿੰਦਰਦੀਪ ਸਿੰਘ ਰਵੀ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਇਹ ਟੀਮਾਂ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਦੇਸ਼ੀ
 ਲੋਕਾਂ ਦਾ ਦਿਲ ਚੁੱਕੀ ਹੈ, ਅਤੇ ਲੋਕਾਂ ਵਲੋਂ ਇਨ੍ਹਾਂ ਟੀਮਾਂ ਨੂੰ ਭਰਪੂਰ ਪਿਆਰ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਇਸ ਵਿਸ਼ਵ ਭੰਗੜਾ ਕੱਪ ਵਿੱਚ ਭਾਗ ਲੈਣ ਵਾਲੇ ਭੰਗੜੇ ਦੀ ਪੇਸ਼ ਕਰਨ ਵਾਲੇ ਕਲਾਕਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ।