image caption:

ਦਿਵਿਆ ਅਗਰਵਾਲ ਨੇ ਜਿੱਤੀ ਬਿੱਗ ਬੌਸ ਓ.ਟੀ.ਟੀ. ਟਰਾਫ਼ੀ

ਮੁੰਬਈ: ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਦਾ ਸਫ਼ਰ ਖ਼ਤਮ ਹੋ ਗਿਆ ਹੈ, ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਇਨਾਮ &lsquoਚ 25 ਲੱਖ ਰੁਪਏ ਵੀ ਦਿੱਤੇ ਗਏ। ਤੁਹਾਨੂੰ ਦਸ ਦਈਏ ਕਿ ਨਿਸ਼ਾਂਤ ਨੇ ਦੂਜਾ ਸਥਾਨ ਹਾਸਿਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸ਼ੋਅ ਦੇ ਆਖ਼ਰੀ ਦੌਰ &lsquoਚ ਦਿਵਿਆ ਅਗਰਵਾਲ, ਸ਼ਮਿਤਾ ਸ਼ੈੱਟੀ, ਰਾਕੇਸ਼ ਬਾਪਟ ਤੇ ਨਿਸ਼ਾਂਤ ਨੇ ਜਗ੍ਹਾ ਬਣਾਈ ਸੀ, ਤੇ ਸ਼ਨੀਵਾਰ ਨੂੰ ਹੋਏ ਗਰੈਂਡ ਫ਼ਿਨਾਲੇ &lsquoਚ ਦਿਵਿਆ ਨੇ ਤਿੰਨਾਂ ਨੂੰ ਪਿੱਛੇ ਛੱਡਦੇ ਹੋਏ ਟਰਾਫ਼ੀ ਆਪਣੇ ਨਾਂਅ ਕੀਤੀ।
ਦੱਸ ਦਈਏ ਕਿ ਬਿੱਗ ਬੌਸ ਓਟੀਟੀ ਦੀ ਸ਼ੁਰੂਆਤ 8 ਅਗਸਤ ਨੂੰ ਹੋਈ ਸੀ, ਜੋ ਕਿ ਬਿੱਗ ਬੌਸ ਓਟੀਟੀ ਦਾ ਪਹਿਲਾ ਦੌਰ ਸੀ, ਜਿਸ ਦੀ ਮੇਜ਼ਬਾਨੀ ਕਰਨ ਜੌਹਰ ਕਰ ਰਹੇ ਸੀ, ਉਹ &lsquoਸੰਡੇ ਕਾ ਵਾਰ&rsquo &lsquoਚ ਹਰ ਹਫ਼ਤੇ ਰਾਤ ਨੂੰ 8 ਵਜੇ ਨਜ਼ਰ ਆਉਂਦੇ ਸੀ। ਇਸ ਸ਼ੋਅ &lsquoਚ ਰਾਕੇਸ਼ ਬਾਪਟ, ਜ਼ੀਸ਼ਾਨ ਖ਼ਾਨ, ਮਿਲਿੰਦ ਗਾਬਾ, ਨਿਸ਼ਾਂਤ ਭੱਟ, ਪ੍ਰਤੀਕ ਸਹਿਜਪਾਲ, ਕਰਨ ਨਾਥ, ਸ਼ਮਿਤਾ ਸ਼ੈੱਟੀ, ਉਰਫ਼ੀ ਜਾਵੇਦ, ਨੇਹਾ ਭਸੀਨ, ਮੂਸ ਜਟਾਣਾ, ਅਕਸ਼ਰਾ ਸਿੰਘ, ਦਿਵਿਆ ਅਗਰਵਾਲ ਤੇ ਰਿੱਧੀਮਾ ਪੰਡਿਤ ਸਮੇਤ ਕੁੱਲ 13 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।
ਇਸ ਸ਼ੋਅ ਦੇ ਆਖ਼ਰੀ ਦੌਰ &lsquoਚ 5 ਪ੍ਰਤੀਯੋਗੀਆਂ ਨੇ ਆਪਣੀ ਜਗ੍ਹਾ ਬਣਾਈ ਨੇ, ਜਿਨ੍ਹਾਂ ਵਿਚੋਂ ਪ੍ਰਤੀਕ ਸਹਿਜਪਾਲ 25 ਲੱਖ ਰੁਪਏ ਲੈਕੇ ਮੁਕਾਬਲੇ &lsquoਚੋਂ ਬਾਹਰ ਨਿੱਕਲ ਗਏ ਸੀ, ਜਿਸ ਤੋਂ ਬਾਅਦ 4 ਪ੍ਰਤੀਯੋਗੀਆਂ &lsquoਚ ਆਖ਼ਰੀ ਟੱਕਰ ਹੋਈ ਤੇ ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ।