image caption:

ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ

 ਮੁੰਬਈ- ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫ਼ੀ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਮੁੰਬਈ ਦੀ ਅਦਾਲਤ ਨੇ ਸੋਮਵਾਰ ਨੂੰ ਰਾਜ ਕੁੰਦਰਾ ਨੂੰ 50 ਹਜ਼ਾਰ ਰੁਪਏ ਦੇ ਮੁਚਲਕੇ &rsquoਤੇ ਜ਼ਮਾਨਤ ਦੇ ਦਿੱਤੀ।

ਰਾਜ ਨੂੰ ਮੁੰਬਈ ਪੁਲਿਸ ਨੇ 19 ਜੁਲਾਈ ਨੂੰ ਮਡ ਆਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਹੀ ਉਹ ਜੇਲ੍ਹ ਵਿੱਚ ਸੀ।
ਮੁੰਬਈ ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਦੱਸਿਆ ਸੀ ਕਿ ਪੌਰਨ ਫਿਲਮਾਂ ਦੇ ਕਾਰੋਬਾਰੀ ਰਾਜ ਕੁੰਦਰਾ ਨੇ 2 ਸਾਲ ਵਿੱਚ ਆਪਣੀ ਐਪ ਦੇ ਯੂਜ਼ਰਸ ਨੂੰ 3 ਗੁਣਾ ਅਤੇ ਮੁਨਾਫ਼ਾ 8 ਗੁਣਾ ਵਧਾਉਣ ਦਾ ਪਲਾਨ ਬਣਾਇਆ ਸੀ।