image caption:

ਭਾਰਤੀ ਕ੍ਰਿਕਟ ਬੋਰਡ ਵੱਲੋਂ ਕੋਵਿਡ ਪ੍ਰਭਾਵਿਤ ਘਰੇਲੂ ਖਿਡਾਰੀਆਂ ਲਈ ਮੁਆਵਜ਼ੇ ਦਾ ਐਲਾਨ

 ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕੋਵਿਡ ਕਰ ਕੇ ਘੱਟ ਸਮੇਂ ਦੇ ਕਰ ਦਿੱਤੇ ਗਏ 2020-21 ਸੈਸ਼ਨ ਕਾਰਨ ਪ੍ਰਭਾਵਿਤ ਹੋਏ ਘਰੇਲੂ ਕ੍ਰਿਕਟਰਾਂ ਲਈ ਮੁਆਵਜ਼ੇ ਵਜੋਂ 50 ਫ਼ੀਸਦ ਵਾਧੂ ਮੈਚ ਫੀਸ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਆਗਾਮੀ ਸੈਸ਼ਨ ਲਈ ਫੀਸ ਵਿਚ ਵਾਧਾ ਵੀ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕਰ ਕੇ ਕਿਹਾ, &lsquo&lsquoਜਿਨ੍ਹਾਂ ਕ੍ਰਿਕਟਰਾਂ ਨੇ 2019-20 ਦੇ ਘਰੇਲੂ ਕ੍ਰਿਕਟ ਸੈਸ਼ਨ ਵਿਚ ਹਿੱਸਾ ਲਿਆ ਸੀ ਉਨ੍ਹਾਂ ਨੂੰ 2020-21 ਸੈਸ਼ਨ ਲਈ ਮੁਆਵਜ਼ੇ ਵਜੋਂ 50 ਫ਼ੀਸਦ ਵਾਧੂ ਮੈਚ ਫੀਸ ਦਿੱਤੀ ਜਾਵੇਗੀ।&rsquo&rsquo ਇਹ ਫ਼ੈਸਲਾ ਅੱਜ ਬੋਰਡ ਦੀ ਚੋਟੀ ਦੀ ਕੌਂਸਲ ਵਿਚ ਲਿਆ ਗਿਆ।