image caption:

ਡਿਜੀਟਲ ਪਲੇਟਫਾਰਮ ਉੱਤੇ ਦਿੱਸਣਗੇ ਵਰੁਣ

ਮੌਜੂਦਾ ਦੌਰ ਵਿੱਚ ਡਿਜੀਟਲ ਪਲੇਟਫਾਰਮ ਦੀ ਵਧਦੀ ਲੋਕਪ੍ਰਿਅਤਾ ਦੇ ਕਾਰਨ ਸਿਨੇਮਾ ਦੇ ਸੁਪਰ ਸਟਾਰ ਕਾਫੀ ਆਕਰਸ਼ਿਤ ਹਨ। ਅਜੈ ਦੇਵਗਨ, ਸ਼ਾਹਿਦ ਕਪੂਰ ਅਤੇ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਦੇ ਬਾਅਦ ਅਭਿਨੇਤਾ ਵਰੁਣ ਧਵਨ ਵੀ ਡਿਜੀਟਲ ਪਲੇਟਫਾਰਮ ਉੱਤੇ ਕੰਮ ਕਰਨ ਲਈ ਤਿਆਰ ਹਨ।
ਖਬਰਾਂ ਹਨ ਕਿ ਵਰੁਣ ਪ੍ਰਿਅੰਕਾ ਚੋਪੜਾ ਦੀ ਫਿਲਮ ਅਮਰੀਕੀ ਵੈੱਬ ਸੀਰੀਜ਼ &lsquoਸਿਟਾਡੇਲ&rsquo ਦੀ ਸਪਿਨ ਆਫ ਵੈੱਬ ਸੀਰੀਜ਼ ਨਾਲ ਡਿਜੀਟਲ ਪਲੇਟਫਾਰਮ ਉੱਤੇ ਡੈਬਿਊ ਕਰਨਗੇ। ਸੂਤਰਾਂ ਮੁਤਾਬਕ ਐਕਸ਼ਨ ਐਡਵੈਂਚਰ ਵੈੱਬ ਸੀਰੀਜ਼ &lsquoਸਿਟਾਡੇਲ&rsquo ਦੇ ਨਿਰਮਾਤਾ ਮੂਲ ਸੀਰੀਜ਼ ਦੇ ਨਾਲ ਭਾਰਤ, ਇਟਲੀ ਤੇ ਮੈਕਸੀਕੋ ਦੇ ਸਥਾਨਕ ਕਲਾਕਾਰਾਂ ਨਾਲ ਹੋਰ ਭਾਸ਼ਾ ਵਿੱਚ ਇਸ ਦੀ ਸਪਿਨ ਆਫ ਸੀਰੀਜ਼ ਬਣਾਉਣਗੇ। ਇਸ ਵਿੱਚ ਭਾਰਤ ਵਿੱਚ ਬਣਨ ਵਾਲੀ ਸੀਰੀਜ਼ ਨੂੰ ਵੈੱਬ ਸੀਰੀਜ਼ &lsquoਦ ਫੈਮਿਲੀਮੈਨ&rsquo ਦੇ ਡਾਇਰੈਕਟਰ ਰਾਜ ਐਂਡ ਡੀ ਕੇ ਨਿਰਦੇਸ਼ਤ ਕਰਨਗੇ। ਕਲਾਕਾਰਾਂ ਵਿੱਚ ਹਾਲੇ ਵਰੁਣ ਦਾ ਨਾਂਅ ਹੀ ਤੈਅ ਹੋਇਆ ਹੈ। ਮੂਲ &lsquoਸਿਟਾਡੇਲ&rsquo ਸੀਰੀਜ਼ ਦੀ ਸ਼ੂਟਿੰਗ ਲੰਡਨ ਵਿੱਚ ਹੋ ਰਹੀ ਹੈ। ਇਸ ਨੂੰ ਅਗਲੇ ਜਨਵਰੀ ਵਿੱਚ ਰਿਲੀਜ਼ ਕੀਤੇ ਜਾਣ ਦੀ ਯੋਜਨਾ ਹੈ। ਦੂਸਰੇ ਪਾਸੇ ਵਰੁਣ ਅਗਲੇ ਦਿਨਾਂ ਵਿੱਚ &lsquoਜੁਗ ਜੁਗ ਜੀਓ&rsquo ਫਿਲਮ ਵਿੱਚ ਨਜ਼ਰ ਆਉਣਗੇ।